ਬਾਲਾਸੋਰ (ਉਡੀਸਾ), 5 ਜੂਨ
ਉੜੀਸਾ ਵਿੱਚ ਰੇਲ ਹਾਦਸੇ ਤੋਂ ਬਾਅਦ ਪਹਿਲੀ ਹਾਈ ਸਪੀਡ ਯਾਤਰੀ ਰੇਲਗੱਡੀ ‘ਹਾਵੜਾ-ਪੁਰੀ ਵੰਦੇ ਭਾਰਤ ਐਕਸਪ੍ਰੈਸ’ ਸਵੇਰੇ ਬਾਲਾਸੋਰ ਤੋਂ ਲੰਘੀ। ਵੰਦੇ ਭਾਰਤ ਐਕਸਪ੍ਰੈਸ ਨੇ ਸਵੇਰੇ ਕਰੀਬ 9.30 ਵਜੇ ਬਾਹਾਨਗਾ ਬਾਜ਼ਾਰ ਸਟੇਸ਼ਨ ਤੋਂ ਲੰਘੀ। ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਹਾਦਸੇ ਵਾਲੀ ਥਾਂ ‘ਤੇ ਮੌਜੂਦ ਸਨ ਅਤੇ ਤੇਜ਼ ਰਫਤਾਰ ਰੇਲਗੱਡੀ ਦੇ ਲੰਘਣ ‘ਤੇ ਡਰਾਈਵਰਾਂ ਨੂੰ ਹੱਥ ਹਿਲਾਏ। ਮੰਤਰੀ ਨੇ ਦੱਸਿਆ ਕਿ ਪਟੜੀਆਂ ਦੀ ਮੁਰੰਮਤ ਦਾ ਕੰਮ ਮੁਕੰਮਲ ਹੋ ਗਿਆ ਹੈ।