Home » ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵੱਲੋਂ ਨਵ-ਨਿਯੁਕਤ ਮੇਅਰ ਦਾ ਸਨਮਾਨ

ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵੱਲੋਂ ਨਵ-ਨਿਯੁਕਤ ਮੇਅਰ ਦਾ ਸਨਮਾਨ

by Rakha Prabh
38 views

 

ਮੋਗਾ(ਅਜੀਤ ਸਿੰਘ ਲਵਪ੍ਰੀਤ ਸਿੰਘ )

ਆਮ ਆਦਮੀ ਪਾਰਟੀ (ਆਪ) ਮੋਗਾ ਨਗਰ ਕੌਂਸਲ ਦੇ ਨਵੇਂ ਚੁਣੇ ਗਏ ਮੇਅਰ ਸ. ਬਲਜੀਤ ਸਿੰਘ ਚਾਨੀ ਨੂੰ ਐਮ. ਐਲ. ਏ. ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਆਪਣੇ ਦਫ਼ਤਰ ਆਉਣ ਤੇ ਨਿੱਘਾ ਸਵਾਗਤ ਕੀਤਾ ਅਤੇ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਕੌਂਸਲਰ ਜਗਸੀਰ ਹੁੰਦਲ, ਕੌਸਲਰ ਵਿਕਰਮਜੀਤ ਸਿੰਘ ਘਾਤੀ, ਅਮਨ ਰੱਖਰਾ, ਨਵਦੀਪ ਵਾਲੀਆ ਅਤੇ ਮਿਲਾਪ ਸਿੰਘ ਵੀ ਮੌਜੂਦ ਸਨ।

ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਦਸਿਆ ਕਿ ਸਾਡੇ ਮੇਅਰ ਬਲਜੀਤ ਸਿੰਘ ਚਾਨੀ ਨੂੰ ਮੋਗਾ ਵਿੱਚ ਇਕ ਚੰਗੇ ਸਮਾਜ ਸੇਵੀ ਦੇ ਤੌਰ ਤੇ ਜਾਣੇ ਜਾਂਦੇ ਹਨ । ਇਹਨਾਂ ਦੀ ਸਮਾਜ ਨੂੰ ਬਹੁਤ ਵਡੀ ਦੇਣ ਹੈ। ਕੋਵਿਡ ਦੇ ਸਮੇਂ ਜਦੋਂ ਲੋਕ ਆਪਣੇ ਘਰਾਂ ਚ’ ਬੰਦ ਬੈਠੇ ਸਨ। ਉਸ ਸਮੇਂ ਘਰਾਂ ਵਿੱਚ ਬੈਠੇ ਲੋਕਾਂ ਨੂੰ ਚਾਨੀ ਜੀ ਨੇ ਦਿਨ ਰਾਤ ਲੋੜੀਂਦੀਆਂ ਵਸਤੂਆਂ ਪ੍ਰਦਾਨ ਕਰਵਾਇਆਂ । ਉਹਨਾਂ ਨੇ ਲਵਾਰਿਸ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਨ ਦੀ ਨਿਰਸਵਾਰਥ ਸੇਵਾ ਕੀਤੀ ਹੈ। ਸੰਸਕਾਰ ਕਰਨ, ਦੁਰਘਟਨਾਵਾਂ ਦੇ ਪੀੜਤਾਂ, ਬੇਘਰੇ ਅਤੇ ਗ਼ਰੀਬਾਂ ਨੂੰ ਹਸਪਤਾਲ ਲਿਜਾਣ ਲਈ ਫ਼ਰੀ ਐਂਬੂਲੈਂਸ ਸੇਵਾ 24 ਘੰਟੇ ਕਰਦੇ ਹਨ। ਪਿੰਡਾ ਵਿੱਚ ਨਸ਼ਿਆਂ ਅਤੇ ਦਾਜ ਦੇ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਦੇ ਹਨ। ਮੈਂ ਇੱਥੇ ਸਾਡੇ ਮੁੱਖ ਮੰਤਰੀ ਸ. ਭਗਵੰਤ ਮਾਨ ਸਿੰਘ ਜੀ ਦੀ ਸੋਚ ਅਤੇ ਦੂਰਦ੍ਰਿਸ਼ਟੀ ਦੀ ਦਾਤ ਦਿਨਾ ਹਾਂ ਜਿਨਾਂ ਨੇ ਇਕ ਇਮਾਨਦਾਰ ਅਤੇ ਹਰ ਸਮੇਂ ਲੋਕ ਸੇਵਾ ਵਿੱਚ ਰਹਿਣ ਵਾਲੇ ਬਲਜੀਤ ਸਿੰਘ ਚਾਨੀ ਜੀ ਨੂੰ ਮੋਗਾ ਦਾ ਮੇਅਰ ਬਣਾਇਆ। ਇਸ ਪ੍ਰਾਪਤੀ ਲਈ ਬਲਜੀਤ ਸਿੰਘ ਚਾਨੀ ਜੀ ਨੂੰ ਵਧਾਈ ਦਿੰਦਾ ਹਾਂ।

ਮੋਗਾ ਨਗਰ ਨਿਗਮ ਦੇ ਮੇਅਰ ਬਣੇ ਸ. ਬਲਜੀਤ ਸਿੰਘ ਚਾਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇੱਕ ਆਮ ਆਦਮੀ ਨੂੰ ਮੇਅਰ ਬਣਾ ਕੇ ਮਾਨਯੋਗ ਲੀਡਰਸ਼ਿਪ ਨੇ ਮਿਸਾਲ ਕਾਇਮ ਕੀਤੀ ਹੈ ਮੈ ਹਮੇਸ਼ਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ, ਐਮ.ਐਲ.ਏ. ਸਾਹਿਬਾਨ ਦਾ ਰਿਣੀ ਰਹਾਂਗਾ ਅਤੇ ਜੋ ਭਰੋਸਾ ਮੇਰੇ ਤੇ ਕੀਤਾ ਹੈ ਉਸ ਤੇ ਖਰਾ ਉਤਰਾਂਗਾ ਅਤੇ ਮੋਗਾ ਦੇ ਵਿਕਾਸ ਲਈ ਦਿਨ ਰਾਤ ਇੱਕ ਕਰ ਦੇਵਾਂਗਾ ਅਤੇ ਉਹਨਾਂ ਨੂੰ ਹਮੇਸ਼ਾ ਅਪਣੇ ਚੁਣੇ ਹੋਏ ਨੁਮਾਇੰਦੇ ਤੇ ਮਾਣ ਰਹੇਗਾ । ਉਹਨਾਂ ਅੱਗੇ ਕਿਹਾ ਕਿ ਉਹ ਆਪਣੀ ਸਮੁੱਚੀ ਟੀਮ ਨੂੰ ਨਾਲ ਲੈ ਕੇ ਚੱਲਣਗੇ।

Related Articles

Leave a Comment