ਜੀਰਾ, ਗੁਰਪ੍ਰੀਤ ਸਿੰਘ ਸਿੱਧੂ
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ.295 ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਡਾਕਟਰ ਹਰਭਜਨ ਕੰਬੋਜ਼ ਜੀ ਦੀ ਅਗਵਾਈ ਹੇਠ ਬਲਾਕ ਜ਼ੀਰਾ ਦੇ ਪ੍ਰਧਾਨ ਡਾਕਟਰ ਰਣਜੀਤ ਸਿੰਘ, ਪ੍ਰਧਾਨ ਡਾਕਟਰ ਗੁਰਦਿੱਤ ਸਿੰਘ ਤੇ ਬਲਾਕ ਮੱਲਾਂ ਵਾਲਾ ਦੇ ਪ੍ਰਧਾਨ ਡਾਕਟਰ ਗੁਰਪਿੰਦਰ ਸਿੰਘ ਨੇ ਗੁਰਦੁਆਰਾ ਠੱਠਾ ਸਾਹਿਬ (ਜ਼ੀਰਾ) ਨਤਮਸਤਕ ਹੋਣ ਲਈ ਪਹੁੰਚੇ ਅਾਮ ਆਦਮੀ ਪਾਰਟੀ ਦੇ ਨਵਨਿਯੁਕਤ ਕੀਤੇ ਗਏ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਡਾਕਟਰ ਮਲਕੀਤ ਸਿੰਘ ਥਿੰਦ ਜੀ ਨੂੰ ਪ੍ਰਧਾਨ ਬਣਾਏ ਜਾਣ ਤੇ ਵਧਾਈਆਂ ਦਿੱਤੀਆਂ ਅਤੇ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਉਹ ਆਪਣੇ ਇਸ ਅਹੁਦੇ ਦਾ ਸਦਉਪਯੋਗ ਕਰਦੇ ਹੋਏ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਨ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਉਪਰੋਕਤ ਸੀਨੀਅਰ ਆਗੂਆਂ ਤੋਂ ਇਲਾਵਾ ਜ਼ਿਲ੍ਹਾ ਕੈਸ਼ੀਅਰ ਡਾਕਟਰ ਬਿਸ਼ਨ ਚੰਦ, ਬਲਾਕ ਜ਼ੀਰਾ ਦੇ ਸਰਪ੍ਰਸਤ ਡਾਕਟਰ ਆਤਮਾ ਸਿੰਘ,ਚੇਅਰਮੈਨ ਡਾਕਟਰ ਜਸਵੰਤ ਸਿੰਘ ਭੱਟੀ, ਸੀਨੀਅਰ ਮੀਤ ਪ੍ਰਧਾਨ ਡਾਕਟਰ ਜਸਵਿੰਦਰ ਸਿੰਘ ਸੋਢੀ ਵਾਲਾ, ਮੀਤ ਪ੍ਰਧਾਨ ਡਾਕਟਰ ਅਜ਼ਮੇਰ ਸਿੰਘ ਢੇਰੂ, ਵਾਈਸ ਜਨਰਲ ਸਕੱਤਰ ਡਾਕਟਰ ਜਗਮੀਤ ਸਿੰਘ, ਸੀਨੀਅਰ ਆਗੂ ਡਾਕਟਰ ਰਛਪਾਲ ਸਿੰਘ ਗੋਰਾ, ਵਾਈਸ ਕੈਸ਼ੀਅਰ ਡਾਕਟਰ ਕੁਲਬੀਰ ਸਿੰਘ, ਸਟੇਜ਼ ਸਕੱਤਰ ਡਾਕਟਰ ਸੰਤੋਖ ਸਿੰਘ ਸੰਤੂਵਾਲਾ, ਡਾਕਟਰ ਕੁਲਵਿੰਦਰ ਸਿੰਘ, ਡਾਕਟਰ ਮੁਖਤਿਆਰ ਸਿੰਘ, ਸੀਨੀਅਰ ਮੈਂਬਰ ਸਰਬਜੀਤ ਸ਼ਰਮਾ, ਡਾਕਟਰ ਜੋਰਾ ਸਿੰਘ, ਡਾਕਟਰ ਹਰਦੀਪ ਸਿੰਘ, ਡਾਕਟਰ ਗੁਰਜੰਟ ਸਿੰਘ, ਡਾਕਟਰ ਸਰਬਜੀਤ ਸਿੰਘ, ਡਾਕਟਰ ਹਰਪ੍ਰੀਤ ਸਿੰਘ ਨੇ ਵੀ ਵਧਾਈਆਂ ਦਿੱਤੀਆਂ।।