ਗੁਰੂਹਰਸਹਾਏ 15ਮਈ( ਗੁਰਮੇਲ ਵਾਰਵਲ ) ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣਿਆ ਇਕ ਸਾਲ ਤੋ ਵੱਧ ਦਾ ਸਮਾ ਹੋ ਗਿਆ ਹੈ ਅਤੇ ਆਪ ਸਰਕਾਰ ਦੇ ਸਵਾ ਸਾਲ ਦੇ ਕਾਰਜਕਾਲ ਦੌਰਾਨ ਬੇਸ਼ੱਕ ਵੱਡੀਆ-ਵੱਡੀਆ ਚੁਣੌਤੀਆਂ ਨੇ ਜਨਮ ਲਿਆ ਜਿਸਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵਲੋ ਖਿੜੇ ਮੱਥੇ ਪ੍ਰਵਾਨ ਕੀਤਾ ਅਤੇ ਮਾਨ ਸਰਕਾਰ ਵਲੋ ਚੋਣਾ ਦੌਰਾਨ ਆਮ ਲੋਕਾ ਨਾਲ ਕੀਤੀਆ ਗਰੰਟੀਆ ਨੂੰ ਲੜੀਵਾਰ ਪੂਰਾ ਕੀਤਾ ਜਾ ਰਿਹਾ ਹੈ ਬੇਸ਼ੱਕ ਵਿਰੋਧੀ ਧਿਰਾ ਵਲੋ ਵੱਖ-ਵੱਖ ਮੁੱਦਿਆ ਤੇ ਸਰਕਾਰ ਨੂੰ ਘੇਰਿਆ ਚਾਹਿਆ। ਮਗਰ ਇਹਨਾ ਮੁਦਿਆ ਤੋ ਹੱਟਕੇ ਇਕ ਸਕੂਲੀ ਬੱਚਿਆ ਦੀ ਜਿੰਦਗੀ ਨਾਲ ਜੁੜਿਆ ਗੰਭੀਰ ਮੁੱਦਾ ਹੈ ਜੋ ਬੜੇ ਲੰਮੇ ਸਮੇ ਤੋ ਜਿਉਂ ਦੀ ਤਿਉਂ ਹੀ ਚੱਲ ਰਿਹਾ ਹੈ ਬੇਸ਼ੱਕ ਸਰਕਾਰਾ ਆਉਂਦੀਆ ਜਾਦੀਆਂ ਰਹੀਆ ਪਰ ਇਸ ਗੰਭੀਰ ਮੁੱਦੇ ਉਤੇ ਕਿਸੇ ਵੀ ਸਰਕਾਰ ਨੇ ਗੰਭੀਰਤਾ ਨਹੀ ਦਿਖਾਈ ਅਤੇ ਨਾ ਕੋਈ ਇਹਨਾ ਸਕੂਲਾ ਖਿਲਾਫ ਕੋਈ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਅਤੇ ਜਦ ਇਹਨਾ ਮਸੂਮ ਬੱਚਿਆ ਦੀਆ ਸਕੂਲ ਬੱਸਾ ਨਾਲ ਸੜਕੀ ਦੁਰਘਟਨਾ ਵਾਪਰਦੀ ਹੈ ਉਸ ਵਕਤ ਸਾਰੇ ਹੀ ਇਕ ਦੂਸਰੇ ਉਪਰ ਸਵਾਲ ਜਵਾਬ ਕਰਨੇ ਸ਼ੁਰੂ ਕਰ ਦਿੰਦੇ ਹਨ ਅਤੇ ਅਜਿਹੇ ਹਾਦਸੇ ਪਿਛਲੇ ਸਾਲ ਵੀ ਦੇਖਣ ਨੂੰ ਮਿਲੇ ਹਨ ਜਿੰਨਾ ਵਿੱਚ ਕੁੱਝ ਮਸੂਮ ਬੱਚੇ ਆਪਣੀ ਜਾਨ ਤੋ ਹੱਥ ਧੋ ਬੈਠੇ। ਪਿਛਲੇ ਲੰਮੇ ਸਮੇ ਤੋ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਅੰਦਰ ਬਹੁਤਾਤ ਗਿਣਤੀ ਵਿੱਚ ਪ੍ਰਾਈਵੇਟ ਸਕੂਲ ਹਨ ਜਿਹਨਾ ਵਿਚ ਹਲਕੇ ਦੇ ਵੱਖ-ਵੱਖ ਪਿੰਡਾ ਤੋ ਬੱਚੇ ਪੜ੍ਹਾਈ ਕਰਨ ਲਈ ਇਹਨਾ ਨਿੱਜੀ ਸਕੂਲੀ ਬੱਸਾ ਤੇ ਜਾਂਦੇ ਹਨ ਜੋ ਬਹੁਤ ਪੁਰਾਣੀਆਂ ਹੋਣ ਦੇ ਬਾਵਜੂਦ ਅੱਜ ਵੀ ਚੱਲ ਰਹੀਆ ਹਨ। ਕੀ ਟ੍ਰੈਫਿਕ ਨਿਯਮ ਇਹਨਾ ਉਤੇ ਲਾਗੂ ਨਹੀ ਹੁੰਦੇ ਸ਼ਰੇਆਮ ਟ੍ਰੈਫਿਕ ਨਿਯਮਾ ਦੀਆ ਧੱਜੀਆਂ ਉਡਾਉਂਦੀਆਂ ਹੋਈਆ ਸੜਕਾ ਉਪਰ ਚੱਲ ਰਹੀਆ ਹਨ। ਜਦ ਇਹਨਾ ਸਕੂਲੀ ਬੱਸਾ ਦਾ ਚੈਕਅੱਪ ਕੀਤਾ ਗਿਆ ਤਾ ਇਹਨਾ ਸਕੂਲੀ ਬੱਸਾ ਵਿਚ ਕੋਈ ਫਸਟ-ਏਡ ਕਿੱਟ ,ਅੱਗ ਬੁਝਾਊ ਯੰਤਰ, ਗਰਮੀ ਦੇ ਬਚਾਅ ਲਈ ਬੱਚਿਆ ਵਾਸਤੇ ਪੱਖੇ ਤੱਕ ਵੀ ਨਹੀ ਲੱਗੇ ਮਿਲੇ ਅਤੇ ਸਭ ਤੋ ਹੈਰਾਨੀਜਨਕ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਇਹਨਾ ਸਕੂਲੀ ਬੱਸਾ ਦੇ ਅੱਗੇ ਪਿਛੇ ਕੋਈ ਰਜਿਸਟਰਡ ਨੰਬਰ ਵੀ ਨਹੀ ਲੱਗਿਆ ਹੋਇਆ ਦਿਖਾਈ ਦਿੱਤਾ ਜੇਕਰ ਉਕਾ ਦੁੱਕਾ ਲਗੇ ਹੋਏ ਸਨ ਤਾ ਉਹ ਵੱਖ-ਵੱਖ ਸ਼ਹਿਰਾ ਦੇ ਨੰਬਰ ਲਗੇ ਹੋਏ ਸਨ। ਟ੍ਰੈਫਿਕ ਪੁਲਸ ਅਤੇ ਆਰਟੀਓ ਵਿਭਾਗ ਨੂੰ ਨਹੀ ਦਿਖਦਾ ਕਿਓ ਨਹੀ ਅਜੇ ਤੱਕ ਕੋਈ ਕਾਰਵਾਈ ਹੋ ਰਹੀ ਇਹ ਵੀ ਪ੍ਰਸ਼ਾਸਨ ਤੇ ਸਵਾਲ ਖੜਾ ਹੁੰਦਾ ਹੈ ਜਾਂ ਸਾਫ-ਸਾਫ ਭਾਸ਼ਾ ਵਿਚ ਇਹ ਕਿਹਾ ਜਾਵੇ ਕਿ ਪਿਛਲੀਆਂ ਸਰਕਾਰਾ ਵਾਂਗ ਇਹਨਾ ਨਿੱਜੀ ਸਕੂਲਾ ਦੇ ਕਰਿੰਦਿਆਂ ਦੇ ਪ੍ਰਸ਼ਾਸਨ ਨਾਲ ਹੱਥ ਮਿਲੇ ਹੋਏ ਹਨ ਜਾਂ ਪ੍ਰਸ਼ਾਸਨ ਇਹਨਾ ਮਸੂਮ ਬੱਚਿਆ ਨਾਲ ਹੋਣ ਵਾਲੇ ਹਾਦਸਿਆਂ ਦੀ ਉਡੀਕ ਕਰ ਰਿਹਾ ਹੈ।
ਕੀ ਕਹਿਣਾ ਸੀ ਟ੍ਰੈਫਿਕ ਪੁਲਸ ਦਾ – ਜਦ ਇਸ ਸੰਬੰਧਤ ਟ੍ਰੈਫਿਕ ਪੁਲਸ ਦੇ ਇੰਚਾਰਜ ਮਲਕੀਤ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾ ਉਹਨਾ ਕਿਹਾ ਕਿ ਜਲਦੀ ਹੀ ਸਕੂਲਾ ਵਿਚ ਚੈਕਿੰਗ ਕੀਤੀ ਜਾਵੇਗੀ।
ਕੀ ਕਹਿਣਾ ਸੀ ਆਰਟੀਓ ਫਿਰੋਜ਼ਪੁਰ ਦਾ- ਜਦ ਇਸ ਸੰਬੰਧਤ ਜਿਲ੍ਹਾ ਫਿਰੋਜ਼ਪੁਰ ਦੇ ਆਰਟੀਓ ਕਰਨਬੀਰ ਸਿੰਘ ਛੀਨਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾ ਨੇ ਕਿਹਾ ਕਿ ਜਲਦੀ ਹੀ ਸਕੂਲਾ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਜੋ ਵ੍ਹੀਕਲ ਗੈਰਕਾਨੂੰਨੀ ਢੰਗ ਚਲਦੇ ਗਲਤ ਪਾਏ ਗਏ ਤਾ ਉਹਨਾ ਉਤੇ ਜਰੂਰ ਕਾਰਵਾਈ ਕੀਤੀ ਜਾਵੇਗੀ।