ਗੁਰਪ੍ਰੀਤ ਸਿੰਘ ਸਿੱਧੂ
ਜ਼ੀਰਾ/24 ਅਕਤੂਬਰ
ਬਦੀ ’ਤੇ ਨੇਕੀ ਦੀ ਜਿੱਤ ਦਾ ਤਿਉਹਾਰ ਦੁਸਹਿਰਾ ਸ੍ਰੀ ਜੀਵਨ ਮੱਲ ਸੀਨੀਅਰ ਸੈਕੰਡਰੀ ਸਕੂਲ ਲੜਕਿਆਂ ਦੇ ਖੇਡ ਸਟੇਡੀਅਮ ਜ਼ੀਰਾ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਹਲਕਾ ਵਿਧਾਇਕ ਨਰੇਸ਼ ਕਟਾਰੀਆ, ਚੰਦ ਸਿੰਘ ਗਿੱਲ ਚੇਅਰਮੈਨ ਇੰਮਪਰੂਫਮੈਟ ਟਰੱਸਟ ਫਿਰੋਜਪੁਰ,ਆਮ ਆਦਮੀ ਪਾਰਟੀ ਦੇ ਯੂਥ ਆਗੂ ਸੰਕਰ ਕਟਾਰੀਆ ਨੇ ਦੁਸਿਹਰਾ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੁਰਾਈ ਜਿੰਨਾਂ ਮਰਜ਼ੀ ਤਾਕਤਵਰ ਹੋਵੇ ਆਖਰ ਉਹ ਸਚਾਈ ਅੱਗੇ ਹਾਰ ਜਾਂਦੀ ਹੈ। ਉਨਾਂ ਕਿਹਾ ਕਿ ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਵੀ ਸਮਾਜ ਨੂੰ ਸਮਝਾਉਣ ਲਈ ਇਹ ਅਵਤਾਰ ਧਰਤੀ ਤੇ ਧਾਰਿਆ ਸੀ ਤਾਂ ਜੋ ਲੋਕ ਬੁਰੇ ਕੰਮ ਕਰਨ ਤੋਂ ਗੁਰੇਜ ਕਰਨ । ਇਸ ਦੌਰਾਨ ਵਿਧਾਇਕ ਨਰੇਸ ਕਟਾਰੀਆ, ਚੰਦ ਸਿੰਘ ਗਿੱਲ ਅਤੇ ਸੰਕਰ ਕਟਾਰੀਆ, ਡੀਐਸਪੀ ਗੁਰਦੀਪ ਸਿੰਘ ਜੀਰਾ ਵੱਲੋਂ ਆਪਣੇ ਕਰਕਮਲਾਂ ਨਾਲ ਰਾਵਣ, ਕੁੰਭਕਰਣ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਅਧੁਨਿਕ ਤਕਨੀਕ ਨਾਲ ਅਗਨਭੇਟ ਕੀਤਾ ਗਿਆ। ਇਸ ਮੌਕੇ ਸਮਾਗਮ ਵਿੱਚ ਗੁਰਚਰਨ ਸਿੰਘ ਢਿਲੋਂ ਪ੍ਰਧਾਨ ਆੜਤੀਆਂ ਐਸੋਸੀਏਸਨ, ਸੰਮੀ ਜੈਨ ਪ੍ਰਧਾਨ ਸੈਲਰ ਐਸੋਸੀਏਸਨ, ਗੁਰਪ੍ਰੀਤ ਸਿੰਘ ਗਿੱਲ ਪ੍ਰਧਾਨ,ਪ੍ਰੀਤਮ ਸਿੰਘ ਮੀਤ ਪ੍ਰਧਾਨ ਟਰੱਕ ਯੂਨੀਅਨ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਧਰਮਪਾਲ ਚੁੱਘ ਸਾਬਕਾ ਪ੍ਰਧਾਨ ਨਗਰ ਕੌਂਸਲ ਜ਼ੀਰਾ, ਬਲਵੰਤ ਸਿੰਘ ਢਿੱਲੋਂ ਸਾਬਕਾ ਪ੍ਰਧਾਨ ਨਗਰ ਕੌਂਸਲ ਜੀਰਾ, ਫੋਜੀ ਜਸਵਿੰਦਰ ਸਿੰਘ ਸੀਹਾਪਾੜੀ,ਅਸੋਕ ਕਥੂਰੀਆ,ਰੌਕੀ ਕਥੂਰੀਆ, ਦੇਵ ਬਜਾਜ , ਮੇਜਰ ਸਿੰਘ ਭੁੱਲਰ ਪੀਏ, ਦਰਬਾਰਾ ਸਿੰਘ ਪੀਐਸੳ, ਲਵਪ੍ਰੀਤ ਸਿੰਘ ਬੋਤੀਆਵਾਲਾ,ਸਿਮਰਜੀਤ ਸਿੰਘ ਭੁੱਲਰ, ਤਰਸੇਮ ਸਿੰਘ ਧਾਲੀਵਾਲ ਚਿੜੀ, ਸਰਬਜੀਤ ਸਰਮਾ, ਹਰਜਿੰਦਰ ਸਿੰਘ ਸਹੋਤਾ, ਹਰਭਜਨ ਸਿੰਘ ਭੋਲਾ ਬਲਾਕ ਪ੍ਰਧਾਨ, ਗੁਰਮੀਤ ਸਿੰਘ ਸੰਧੂ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸਮੂਲੀਅਤ ਕੀਤੀ। ਇਸ ਮੌਕੇ ਦੁਸਹਿਰਾ ਕਮੇਟੀ ਨੇ ਦਰਸਕਾਂ ਦੇ ਬੈਠਣ ਅਤੇ ਚਾਹ ਪਾਣੀ ਦਾ ਪੁਖਤਾ ਪ੍ਰਬੰਧ ਕੀਤਾ ਉਥੇ ਪ੍ਰਸਾਸਨ ਵੱਲੋਂ ਬਹੁਤ ਹੀ ਵਧੀਆ ਢੰਗ ਨਾਲ ਟ੍ਰੈਫਿਕ ਪ੍ਰਬੰਧ ਕੀਤੇ।