ਯੂਗਾਂਡਾ ਦੀ ਰਾਜਧਾਨੀ ਕੰਪਾਲਾ ਵਿੱਚ ਪੁਲੀਸ ਮੁਲਜ਼ਮ ਨੇ 46 ਹਜ਼ਾਰ ਡਾਲਰ ਦੇ ਕਰਜ਼ ਮਾਮਲੇ ’ਚ 39 ਸਾਲਾ ਭਾਰਤੀ ਸ਼ਾਹੂਕਾਰ ਦੀ ਚੋਰੀ ਦੀ ਏਕੇ-47 ਅਸਾਲਟ ਰਾਈਫਲ ਨਾਲ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। 30 ਸਾਲਾ ਇਵਾਨ ਵਾਬਵਾਇਰ ਨੂੰ 12 ਮਈ ਨੂੰ ਉੱਤਮ ਭੰਡਾਰੀ ‘ਤੇ ਗੋਲੀ ਚਲਾਉਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਰਿਪੋਰਟ ਮੁਤਾਬਕ ਜਦੋਂ ਵਾਬਵਾਇਰ ਨੂੰ 12 ਮਈ ਨੂੰ ਕਰਜ਼ੇ ਦੀ ਰਕਮ ਬਾਰੇ ਦੱਸਿਆ ਤਾਂ ਉਸਨੇ ਕਥਿਤ ਤੌਰ ‘ਤੇ ਭੰਡਾਰੀ ਨਾਲ ਬਹਿਸ ਸ਼ੁਰੂ ਕਰ ਦਿੱਤੀ ਸੀ। ਭੰਡਾਰੀ ਨੂੰ ਗੋਲੀ ਮਾਰਨ ਤੋਂ ਬਾਅਦ ਵਾਬਵਾਇਰ ਏਕੇ-47 ਰਾਈਫਲ ਛੱਡ ਕੇ ਭੱਜ ਗਿਆ। ਪੁਲੀਸ ਨੇ ਵਾਰਦਾਤ ਵਾਲੀ ਥਾਂ ਤੋਂ 13 ਕਾਰਤੂਸ ਬਰਾਮਦ ਕੀਤੇ ਹਨ।