ਮੱਲਾਂਵਾਲਾ 30 ਦਸੰਬਰ ( ਗੁਰਦੇਵ ਸਿੰਘ ਗਿੱਲ / ਰੋਸ਼ਨ ਮਨਚੰਦਾ )-: ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੀ ਦਿੱਤੀ ਕਾਲ ਦੌਰਾਨ ਕਸਬਾ ਮੱਲਾਵਾਲਾ ਵਿਖੇ ਕੜਾਕੇ ਦੀ ਠੰਡ ਵਿੱਚ ਕਿਸਾਨਾਂ ਨੇ ਸਵੇਰੇ 7 ਵਜੇ ਤੋਂ ਮੱਲਾਵਾਲਾ ਮੱਖੂ,ਜ਼ੀਰਾ ਫਿਰੋਜ਼ਪੁਰ ਰੋਡ ਨੂੰ ਟਰੈਕਟਰ ਟਰਾਲੀਆਂ ਲਗਾ ਕੇ ਬੰਦ ਕਰ ਦਿੱਤਾ। ਉੱਥੇ ਹੀ ਕਸਬਾ ਮੱਲਾਵਾਲਾ ਦੇ ਜਿੱਥੇ ਸਾਰੇ ਰੋਡ ਬੰਦ ਹਨ ਅਤੇ ਮੱਲਾਂ ਵਾਲਾ ਦੇ ਸਮੂਹ ਦੁਕਾਨਦਾਰਾਂ ਦੁਕਾਨਾਂ ਬੰਦ ਕਰਕੇ ਕਿਸਾਨਾਂ ਦਾ ਸਾਥ ਦਿੱਤਾ ਜਾ ਰਿਹਾ ਹੈ। ਉਥੇ ਹੀ ਪਟਰੋਲ ਪੰਪ, ਸਕੂਲਾਂ ਸਮੇਤ ਹੋਰ ਅਦਾਰੇ ਬੰਦ ਹਨ।