ਹੁਸਿ਼ਆਰਪੁਰ, 25 ਸਤੰਬਰ (ਤਰਸੇਮ ਦੀਵਾਨਾ)-ਸਕੂਲ ਆਫ ਐਮੀਨੈਂਸ ਬਾਗਪੁਰ-ਸਤੌਰ ਵਿਖੇ ਸਕੂਲ ਮੈਨਜਮੈਂਟ ਕਮੇਟੀ ਦੀ ਮਹੀਨਾਵਾਰ ਮੀਟਿੰਗ ਚੇਅਰਪਰਸਨ ਕਮਲਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ‘ਚ ਕਮੇਟੀ ਦੇ ਸਕੱਤਰ ਪ੍ਰਿੰ: ਸੁਰਜੀਤ ਸਿੰਘ ਨੇ ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀਆਂ ਲਈ ਘਰ ਤੋਂ ਸਕੂਲ ਆਉਣ ਜਾਣ ਲਈ ਬਸ ਦੀ ਸਹੂਲਤ, ਸਕੂਲ ਦੀਆਂ ਵਰਦੀਆਂ ਦੇਣ, ਵਰਦੀਆਂ ਦੀ ਨਿਯਮਾਂ ਅਨੁਸਾਰ ਖਰੀਦ ਕਰਨ ਸਬੰਧੀ ਅਤੇ ਸਕੂਲ ‘ਚ ਚੌਕੀਦਾਰ ਰੱਖਣ ਸਬੰਧੀ ਮਤੇ ਰੱਖੇ, ਜਿਹੜੇ ਕਿ ਸਰਬਸੰਮਤੀ ਨਾਲ ਪਾਸ ਹੋਏ। ਇਸ ਤੋਂ ਇਲਾਵਾ ਗ੍ਰਾਂਟਾਂ ਦੀ ਵਰਤੋਂ ਅਤੇ ਸਕਿਊਰਟੀ ਗਾਰਡ ਅਤੇ ਕੈਂਪਸ ਮੈਨਜਰ ਦੀਆਂ ਡਿਊਟੀ ਸਬੰਧੀ ਵਿਚਾਰ-ਵਟਾਂਦਰਾ ਵੀ ਕੀਤਾ ਗਿਆ। ਇਸ ਮੌਕੇ ਉਪ-ਚੇਅਰਮੈਨ ਕਰਮਜੀਤ ਕੌਰ, ਪੂਜਾ, ਨਾਜ਼ੀਆ ਬੇਗਮ, ਮੰਗਲ ਸਿੰਘ, ਪਰਮਿੰਦਰ ਸਿੰਘ, ਅਮਰਜੀਤ ਸਿੰਘ, ਸੁਖਦੇਵ ਸਿੰਘ, ਹਰਬੰਸ ਸਿੰਘ, ਰਮਨਜੋਤ ਕੌਰ, ਜੋਗਿੰਦਰ ਸਿੰਘ, ਲਵ ਕੁਮਾਰ, ਜਸਵਿੰਦਰ ਸਿੰਘ ਸਹੋਤਾ ਆਦਿ ਹਾਜਰ ਸਨ।
ਸਕੂਲ ਆਫ ਐਮੀਨੈਂਸ ਬਾਗਪੁਰ-ਸਤੌਰ ਵਿਖੇ ਹੋਈ ਸਕੂਲ ਮੈਨਜਮੈਂਟ ਕਮੇਟੀ ਦੀ ਹੋਈ ਮੀਟਿੰਗ
previous post