Home » ਐਮਬਰੋਜ਼ੀਅਲ ਪਬਲਿਕ ਸਕੂਲ ਨੇ ਸੀ ਆਈ ਐਸ ਸੀ ਈ ਜ਼ੋਨਲ ਵਾਲੀਬਾਲ ਟੂਰਨਾਮੈਂਟ ਵਿੱਚ ਝਟਕਿਆ ਗੋਲਡ ਮੈਡਲ

ਐਮਬਰੋਜ਼ੀਅਲ ਪਬਲਿਕ ਸਕੂਲ ਨੇ ਸੀ ਆਈ ਐਸ ਸੀ ਈ ਜ਼ੋਨਲ ਵਾਲੀਬਾਲ ਟੂਰਨਾਮੈਂਟ ਵਿੱਚ ਝਟਕਿਆ ਗੋਲਡ ਮੈਡਲ

by Rakha Prabh
24 views

ਜ਼ੀਰਾ, 30 ਅਗਸਤ ( ਜੀ.ਐਸ.ਸਿੱਧੂ) :- ਕੈਲੀਫੋਰਨੀਆ ਪਬਲਿਕ ਸਕੂਲ, ਮੋਗਾ ਵਿੱਚ ਬੀਤੇ ਦਿਨੀਂ ਸੀ ਆਈ ਐਸ ਸੀ ਈ ਜ਼ੋਨਲ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ 10 ਸਕੂਲਾਂ ਦੇ ਲਗਭਗ ਸੌ ਖਿਡਾਰੀਆਂ ਨੇ ਭਾਗ ਲਿਆ। ਐਮਬਰੋਜ਼ੀਅਲ ਪਬਲਿਕ ਸਕੂਲ, ਜ਼ੀਰਾ ਦੀ ਵਾਲੀਬਾਲ ਟੀਮ ਨੇ ਤਜਰਬੇਕਾਰ ਕੋਚ ਮਿਸ ਰੇਣੂਕਾ ਠਾਕੁਰ ਅਤੇ ਸੰਜੇ ਕੁਮਾਰ ਐਚ.ਓ.ਡੀ (ਸਰੀਰਕ ਸਿੱਖਿਆ) ਦੀ ਅਗਵਾਈ ਹੇਠ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ ਜਿੱਤਿਆ। ਇਸ ਟੂਰਨਾਮੈਂਟ ਵਿੱਚ ਕੁਲਬੀਰ ਸਿੰਘ, ਗੁਰਤੇਸ਼ਵਰ ਸਿੰਘ, ਬਲਕਰਨ ਸਿੰਘ, ਅਰਮਾਨ ਸਿੰਘ, ਅਜੈ ਸਿੰਘ, ਵਿਕਰਨ ਸਿੰਘ, ਪ੍ਰਭਦੀਪ ਸਿੰਘ, ਅਕਾਸ਼ਦੀਪ ਸਿੰਘ ਅਤੇ ਲਾਭ ਸਿੰਘ ਨੇ ਭਾਗ ਲਿਆ। ਸਕੂਲ ਦੇ ਪ੍ਰਿੰਸੀਪਲ ਸ਼੍ਰੀ ਤੇਜ ਸਿੰਘ ਠਾਕੁਰ ਅਤੇ ਚੇਅਰਮੈਨ ਸਰਦਾਰ ਸਤਨਾਮ ਸਿੰਘ ਬੁੱਟਰ ਨੇ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਖਿਡਾਰੀਆਂ ਅਤੇ ਕੋਚ ਸ਼੍ਰੀ ਸੰਜੇ ਕੁਮਾਰ ਅਤੇ ਮਿਸ ਰੇਣੂਕਾ ਠਾਕੁਰ ਨੂੰ ਵਧਾਈ ਦਿੱਤੀ। ਪ੍ਰਬੰਧਕਾਂ ਨੇ ਸੂਬਾ ਪੱਧਰ ‘ਤੇ ਵੀ ਵਧੀਆ ਪ੍ਰਦਰਸ਼ਨ ਲਈ ਕਾਮਨਾ ਕੀਤੀ। ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਹੋਰ ਸਹਿ-ਪਾਠਕ੍ਰਮ ਗਤੀਵਿਧੀਆਂ ਵਿੱਚ ਭਾਗ ਲੈਣ ਦੀ ਵੀ ਸਲਾਹ ਦਿੱਤੀ। ਇਸ ਮੌਕੇ ਤੇ ਕੋਆਰਡੀਨੇਟਰਜ਼ ਮਿਸਿਜ਼ ਰੀਨਾ ਠਾਕੁਰ ਮਿਸਟਰ ਸੁਰਿੰਦਰ ਕਟੋਚ, ਮਿਸਟਰ ਦੀਪਕ ਸੇਖਰੀ ਅਤੇ ਮਿਸਿਜ਼ ਅਨੂਪਮਾ ਠਾਕੁਰ ਕੋਚ ਅਸ਼ਵਨੀ ਕੁਮਾਰ, ਅਸ਼ੋਕ ਕੁਮਾਰ ਅਤੇ ਸੁਨੀਲ ਕੁਮਾਰ ਆਦਿ ਮੌਜੂਦ ਸਨ।

Related Articles

Leave a Comment