Home » ਸ਼੍ਰੋਮਣੀ ਕਮੇਟੀ ਚੋਣਾਂ ਦੇ ਮੱਦੇਨਜ਼ਰ ਨਜ਼ਰ ਵੋਟਾਂ ਬਣਾਉਣ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ

ਸ਼੍ਰੋਮਣੀ ਕਮੇਟੀ ਚੋਣਾਂ ਦੇ ਮੱਦੇਨਜ਼ਰ ਨਜ਼ਰ ਵੋਟਾਂ ਬਣਾਉਣ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ

ਵਧੀਕ ਕਮਿਸ਼ਨਰ ਨੇ ਸੁਪਰਵਾਈਜ਼ਰਾਂ ਨਾਲ ਕੀਤੀ ਮੀਟਿੰਗ

by Rakha Prabh
21 views
 ਅੰਮ੍ਰਿਤਸਰ, 30 ਜੁਲਾਈ (ਰਣਜੀਤ ਸਿੰਘ ਮਸੌਣ)
ਸ਼੍ਰੋਮਣੀ ਕਮੇਟੀ ਚੋਣਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਹੁਕਮਾਂ ਅਨੁਸਾਰ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਸੁਰਿੰਦਰ ਸਿੰਘਜੀ ਨੇ ਸੈਂਟਰਲ 97 ਸ਼੍ਰੋਮਣੀ ਕਮੇਟੀ ਰਿਵਾਈਜ਼ਿੰਗ ਅਥਾਰਟੀ ਦੀ ਮੀਟਿੰਗ ਕੀਤੀ। ਮੀਟਿੰਗ ਵਿੱਚ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਚੋਣ ਕਮਿਸ਼ਨ ਦੇ ਹੁਕਮਾਂ ‘ਤੇ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਉਣ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ, ਉਨ੍ਹਾਂ ਸਮੂਹ ਸੁਪਰਵਾਈਜ਼ਰਾਂ ਨੂੰ ਆਦੇਸ਼ ਜਾਰੀ ਕੀਤੇ ਕਿ ਸ਼੍ਰੋਮਣੀ ਕਮੇਟੀ ਚੋਣਾਂ ਲਈ ਵੱਧ ਤੋਂ ਵੱਧ ਵੋਟਾਂ ਬਣਾਉਣ ਬੀ.ਐਲ.ਓਜ਼ ਨੂੰ ਨਾਲ ਲੈ ਕੇ ਵੱਧ ਤੋਂ ਵੱਧ ਵੋਟਾਂ ਬਣਾਈਆ ਜਾਣ।‌ ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਐਮ.ਟੀ.ਪੀ ਮੇਹਰਬਾਨ ਸਿੰਘ, ਚੋਣ ਇੰਚਾਰਜ਼ ਸੰਜੀਵ ਕਾਲੀਆ, ਚੋਣ ਕਾਨੂੰਗੋ ਰਾਜਵਿੰਦਰ ਸਿੰਘ ਬੱਲ, ਸੁਪਰਡੈਂਟ ਨੀਰਜ ਭੰਡਾਰੀ, ਕਲਰਕ ਮੋਹਿਤ, ਜਸਬੀਰ ਸਿੰਘ ਅਤੇ ਆਡੀਓ ਅਧਿਕਾਰੀ ਹਾਜ਼ਰ ਸਨ।

Related Articles

Leave a Comment