ਫਿਰੋਜ਼ਪੁਰ 29 ਜੁਲਾਈ ( ਗੁਰਪ੍ਰੀਤ ਸਿੰਘ ਸਿੱਧੂ)
ਭਾਰਤੀ ਕਿਸਾਨ ਯੂਨੀਅਨ (ਬੰਬ) ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਸੁਰਿੰਦਰ ਸਿੰਘ ਬੰਬ , ਸੂਬਾ ਜਨਰਲ ਸਕੱਤਰ ਸਾਰਜ ਸਿੰਘ ਸੰਧੂ , ਸੂਬਾ ਸੀਨੀਅਰ ਮੀਤ ਪ੍ਰਧਾਨ ਚਰਨਜੀਤ ਸਿੰਘ ਸਿੱਕੀ ਅਤੇ ਸੂਬਾ ਵਾਈਸ ਪ੍ਰਧਾਨ ਜਸਪਾਲ ਸਿੰਘ ਪੰਨੂ ਦੀ ਪ੍ਰਧਾਨਗੀ ਹੇਠ ਪਿੰਡ ਕਰਮੂ ਵਾਲਾ ਵਿਖੇ ਹੋਈ। ਮੀਟਿੰਗ ਦੌਰਾਨ ਇਕੱਤਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਕਿਸਾਨ ਮਾਰੂ ਨੀਤੀ ਤੇ ਤੁਲੀ ਹੋਈ ਹੈ ਅਤੇ ਮੰਨੀਆ ਹੋਈਆਂ ਮੰਗਾਂ ਨੂੰ ਲਾਗੂ ਕਰਨ ਵਿੱਚ ਟਾਲ ਮਟੋਲ ਕਰ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਨਾਲ ਕੇਦਰ ਸਰਕਾਰ ਦਾ ਮਤਰੇਈ ਮਾਂ ਵਾਲਾ ਸਲੂਕ ਨਾ ਬਰਦਾਸ਼ਤ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਆਪਣੇ ਪਹਿਲੇ ਬਜਟ ਦੌਰਾਨ ਦੇਸ਼ ਦੇ ਹੋਰ ਸੂਬਿਆਂ ਨੂੰ ਕਰੋੜਾਂ ਰੁਪਏ ਦੇ ਪ੍ਰਾਜੈਕਟ ਦਿੱਤੇ ਹਨ ਪਰ ਪੰਜਾਬ ਨੂੰ ਕੋਈ ਰਾਹਤ ਵੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਬੰਬ ਕਿਸਾਨ ਅਤੇ ਕਿਸਾਨ ਨੂੰ ਬਚਾਉਣ ਲਈ ਵੱਡੀ ਪੱਧਰ ਤੇ ਸੰਘਰਸ਼ ਉਲੀਕੇ ਜਾਣਗੇ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਬੰਬ ਦੇ ਜ਼ਿਲ੍ਹਾ ਪ੍ਰਧਾਨ ਸਾਹਿਬ ਸਿੰਘ ਕਰਮੂਵਾਲਾ ਦੀ ਅਗਵਾਈ ਹੇਠ ਪਿੰਡ ਕਰਮੂ ਵਾਲਾ ਇਕਾਈ ਦੀ ਸਰਬਸੰਮਤੀ ਨਾਲ ਚੋਣ ਕਰਵਾਈ ਗਈ ਅਤੇ ਕਿਸਾਨ ਲਖਬੀਰ ਸਿੰਘ ਨੂੰ ਇਕਾਈ ਪ੍ਰਧਾਨ , ਅਵਤਾਰ ਸਿੰਘ ਨੂੰ ਵਾਈਸ ਪ੍ਰਧਾਨ , ਗੁਰਦਰਸ਼ਨ ਸਿੰਘ ਜਨਰਲ ਸਕੱਤਰ, ਗੁਰਪ੍ਰੀਤ ਸਿੰਘ ਸਕੱਤਰ, ਗੁਰਪ੍ਰੀਤ ਸਿੰਘ ਕਰਮੂਵਾਲਾ ਖਜਾਨਚੀ ਅਤੇ ਬਲਜੀਤ ਸਿੰਘ, ਬੁੱਧ ਸਿੰਘ, ਗੁਰਪ੍ਰੀਤ ਸਿੰਘ, ਹਰਜੀਤ ਸਿੰਘ, ਰਾਜਵੀਰ ਸਿੰਘ, ਕੁਲਬੀਰ ਸਿੰਘ, ਪਲਵਿੰਦਰ ਸਿੰਘ , ਸੇਵਕ ਸਿੰਘ ਸੰਧੂ, ਕੁਲਬੀਰ ਸਿੰਘ ਭੁੱਲਰ ਆਦਿ ਮੈਂਬਰ ਚੁਣੇ ਗਏ। ਇਸ ਮੌਕੇ ਚੁਣੇ ਗਏ ਅਹੁਦੇਦਾਰਾਂ ਨੇ ਜਥੇਬੰਦੀ ਦੇ ਸੰਵਿਧਾਨ ਦੀ ਪਾਲਣਾ ਕਰਨ ਅਤੇ ਅਨੁਸ਼ਾਸਨ ਵਿੱਚ ਰਹਿ ਕੇ ਕਿਸਾਨੀ ਹਿੱਤਾਂ ਲਈ ਕੰਮ ਕਰਨ ਦਾ ਵਿਸ਼ਵਾਸ ਪ੍ਰਗਟਾਇਆ।ਇਸ ਮੌਕੇ ਮੀਟਿੰਗ ਵਿੱਚ ਕੁਲਬੀਰ ਸਿੰਘ ਢਿੱਲੋ, ਕੁਲਵੀਰ ਸਿੰਘ ਸੰਧੂ , ਰਾਜਵੀਰ ਸਿੰਘ ਮੱਲ, ਅਵਤਾਰ ਸਿੰਘ ਮੱਲ, ਹਰਜੀਤ ਸਿੰਘ ਮਨੇਸ, ਜਸਪਾਲ ਸਿੰਘ ਸੰਧੂ , ਹਰਜੀਤ ਸਿੰਘ ਸੰਧੂ, ਕਾਰਜ ਸਿੰਘ ਸੰਧੂ, ਗੁਰਪ੍ਰੀਤ ਸਿੰਘ ਸੰਧੂ , ਗੁਰਸੇਵਕ ਸਿੰਘ, ਗੁਰਭੇਜ ਸਿੰਘ , ਇੰਦਰਜੀਤ ਸਿੰਘ ਰਿੰਕੂ , ਗੁਰਪ੍ਰੀਤ ਸਿੰਘ ਗੋਪੀ , ਰਾਮ ਸਿੰਘ , ਗੁਰਦਿੱਤਾ ਸਿੰਘ , ਤਾਰਾ ਸਿੰਘ , ਬੂਟਾ ਸਿੰਘ ਸੰਧੂ , ਲਖਬੀਰ ਸਿੰਘ, ਪੀਤੂ ਸਿੰਘ , ਗੁਰਪ੍ਰੀਤ ਸਿੰਘ ਸੰਧੂ, ਗੁਰਪ੍ਰੀਤ ਸਿੰਘ ਫੁੱਲਝੜੀਆਂ , ਇਕਬਾਲ ਸਿੰਘ ਮਨੇਸ, ਲਵਲੀ, ਰਣਧੀਰ ਸਿੰਘ ਮੱਲ, ਚਰਨਜੀਤ ਸਿੰਘ ਮਾਨ, ਅਮਨਦੀਪ ਸਿੰਘ ਸੰਧੂ , ਸਰਦੂਲ ਸਿੰਘ ਮਾਨ ,ਪਿੱਪਲ ਸਿੰਘ ਫੌਜੀ, ਵਿਸਾਖਾ ਸਿੰਘ ਸੰਧੂ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਕਿਸਾਨਾ ਨੇ ਸ਼ਮੂਲੀਅਤ ਕੀਤੀ।