ਜ਼ੀਰਾ/ ਫਿਰੋਜਪੁਰ 23 ਜਨਵਰੀ (ਗੁਰਪ੍ਰੀਤ ਸਿੰਘ ਸਿੱਧੂ) ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਰਾਮਲੱਲਾ ਪ੍ਰਾਣ-ਪ੍ਰਤਿਸ਼ਠਾ ਅਯੁੱਧਿਆ ਉਦਘਾਟਨੀ ਸਮਾਰੋਹ ਨੂੰ ਸਮਰਪਿਤ ਭਾਰਤ ਵਿਕਾਸ ਪ੍ਰੀਸ਼ਦ ਅਤੇ ਕਾਲੀ ਮਾਤਾ ਮੰਦਰ ਖੰਡ ਮਿੱਲ ਜ਼ੀਰਾ ਪ੍ਰਬੰਧਕ ਕਮੇਟੀ ਵੱਲੋਂ ਸਾਂਝੇ ਤੌਰ ਤੇ ਸ਼ੇਰਾਂ ਵਾਲਾ ਚੌਕ ਜ਼ੀਰਾ ਵਿਖੇ ਦੁੱਧ ਦੇ ਲੰਗਰ ਲਗਾਏ । ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਹਲਕਾ ਵਿਧਾਇਕ ਨਰੇਸ਼ ਕਟਾਰੀਆ ਨੇ ਆਪਣੇ ਕਰਕਮਲਾਂ ਨਾਲ ਦੁੱਧ ਦੇ ਲੰਗਰ ਸ਼ਰਧਾਲੂਆਂ ਨੂੰ ਆਪਣੇ ਕਰਕਮਲਾਂ ਨਾਲ ਛਕਾਏ। ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਦੇ ਸਟੇਟ ਵਾਈਸ ਪ੍ਰਧਾਨ ਸਤਿੰਦਰ ਸਚਦੇਵਾ, ਤਰਸੇਮ ਲਾਲ ਪ੍ਰਧਾਨ ਮਾਤਾ ਕਾਲਕਾ ਮੰਦਰ ਖੰਡ ਮਿੱਲ ਜ਼ੀਰਾ ਵੱਲੋਂ ਸਾਂਝੇ ਤੌਰ ਤੇ ਹਲਕਾ ਵਿਧਾਇਕ ਨਰੇਸ਼ ਕਟਾਰੀਆ ਨੂੰ ਸਿਰਪਾਓ ਨਾਲ ਸਨਮਾਨਿਤ ਕੀਤਾ। ਇਸ ਮੌਕੇ ਹਲਕਾ ਵਿਧਾਇਕ ਨਰੇਸ਼ ਕਟਾਰੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਗਤਾਂ ਦੀ ਸੇਵਾ ਕਰਨੀ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ ਅਤੇ ਭਾਗ ਉਦੋਂ ਖੁਲ੍ਹਦੇ ਹਨ ਜਦੋਂ ਭਗਵਾਨ ਇਨਸਾਨ ਤੇ ਕਿਰਪਾ ਹੁੰਦੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਜੁਗਲ ਕਿਸ਼ੋਰ ਕੈਸ਼ੀਅਰ, ਨਵੀਨ ਸਚਦੇਵਾ ਸੈਕਟਰੀ, ਅਨਿਲ ਬਜਾਜ ਐਡਵਾਈਜ਼ਰ, ਨਰੇਸ਼ ਕੁਮਾਰ ਬੱਲੀ, ਗੁਰਬਖਸ਼ ਸਿੰਘ ਵਿੱਜ, ਮਾਸਟਰ ਹਰਭਜਨ ਸਿੰਘ, ਸੋਨੂ ਗੁਜ਼ਰਾਲ ,ਮਿੰਟੂ ਕੱਕੜ, ਸਤੀਸ਼ ਜੁਨੇਜਾ, ਜਗਦੇਵ ਸ਼ਰਮਾ ਸਟੇਟ ਕਨਵੀਨਰ, ਚਰਨਪ੍ਰੀਤ ਸਿੰਘ, ਸੁਭਾਸ਼ ਕੁਮਾਰ , ਵਿਜੈ ਧਵਨ, ਮੈਡਮ ਕਿਰਨ ਗੌੜ ਮੈਡਮ ਵਨੀਤਾ ਝਾਂਜੀ ਆਦਿ ਹਾਜ਼ਰ ਸਨ।