ਜ਼ੀਰਾ/ ਫਿਰੋਜ਼ਪੁਰ 22 ਜਨਵਰੀ (ਗੁਰਪ੍ਰੀਤ ਸਿੰਘ ਸਿੱਧੂ) ਪ੍ਰਸਿੱਧ ਗੁੱਗਾ ਮੰਦਰ ਪੁਰਾਣਾ ਤਲਵੰਡੀ ਰੋਡ ਜ਼ੀਰਾ ਵਿਖੇ ਵਿਸ਼ਵ ਹਿੰਦੂ ਪ੍ਰੀਸ਼ਦ ਪੰਜਾਬ ਦੇ ਆਗੂ ਸੁਭਾਸ਼ ਗੁਪਤਾ, ਜੋਗਿੰਦਰ ਕੋਰੀ ਪ੍ਰਧਾਨ ਸ੍ਰੀ ਰਾਮ ਲੀਲਾ ਕਮੇਟੀ ਜ਼ੀਰਾ, ਭਾਜਪਾ ਦੇ ਆਗੂ ਅਵਤਾਰ ਸਿੰਘ ਜ਼ੀਰਾ, ਐਡਵੋਕੇਟ ਮਨਜੀਤ ਸਿੰਘ ਰਾਏ ਸਾਬਕਾ ਚੇਅਰਮੈਨ ਘੱਟ ਗਿਣਤੀਆਂ, ਵਿਨੋਦ ਕੁਮਾਰ ਤਹਿਸੀਲਦਾਰ, ਰਾਜਿੰਦਰ ਬੰਸੀਵਾਲ, ਸੁਮਿਤ ਨਰੂਲਾ ਦੀ ਅਗਵਾਈ ਹੇਠ ਜੌ ਕਾਰਸੇਵਕ 1986 ਅਤੇ 1992 ਵਿੱਚ ਭਗਵਾਨ ਸ੍ਰੀ ਰਾਮ ਚੰਦਰ ਜੀ ਦੀ ਪਵਿੱਤਰ ਜਨਮ ਭੂਮੀ ਮੰਦਰ ਅਯੁੱਧਿਆ ਗਏ ਸਨ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ ਗਿਆ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਨਮਾਨ ਸਮਾਰੋਹ ਵਿੱਚ ਸ਼ੰਕਰ ਲਾਲ , ਪਾਵਨ ਬਾਂਸਲ, ਬਲਵਿੰਦਰ ਸਿੰਘ , ਰਾਮ ਲੁਭਾਇਆ,ਨਰੇਸ਼ ਕੁਮਾਰ , ਵਿਸ਼ਾਲ ਸੂਦ ਮੰਡਲ ਪ੍ਰਧਾਨ ਭਾਜਪਾ ਜ਼ੀਰਾ, ਲੱਕੀ ਪਾਸੀ ,ਕਰਨ ਬਾਂਸਲ, ਦਵਿੰਦਰ ਕੰਡਾ, ਵਿਨੋਦ ਸਚਦੇਵਾ, ਨਵੀਨ ਗਰੋਵਰ, ਸੁਨੀਲ ਕੁਮਾਰ, ਮਨੀ ਸ਼ਰਮਾ, ਧਰਮਿੰਦਰ ਸਚਦੇਵਾ,ਰਾਜ ਰਾਣੀ ਪ੍ਰਧਾਨ ਗੁੱਗਾ ਮੰਦਿਰ ਕੀਰਤਨ ਮੰਡਲੀ , ਸੁਨੀਤਾ ਸ਼ਰਮਾ, ਸੁਮਨ ਬੰਸੀਵਾਲ, ਨੀਲਮ ਸ਼ਰਮਾ, ਵੀਨਾ ਸ਼ਰਮਾ, ਕਾਜਲ ਅਗਰਵਾਲ, ਤਰੁਣ ਝੱਟਾ, ਸੰਦੀਪ ਸ਼ਰਮਾ ਪ੍ਰਧਾਨ ਵਿਸ਼ਵ ਹਿੰਦੂ ਪ੍ਰੀਸ਼ਦ ਜ਼ੀਰਾ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।