Home » ਜ਼ੀਰਾ ਵਿਖੇ ਸਿੱਧਪੀਠ ਮਾਂ ਕਾਲਕਾ ਧਾਮ ਮੰਦਰ ਵੱਲੋਂ ਬੈਂਡ ਵਾਜਿਆਂ ਨਾਲ ਭਗਵਾਨ ਸ੍ਰੀ ਰਾਮ ਚੰਦਰ ਜੀ ਦੀ ਕੱਢੀ ਸ਼ੋਭਾ ਯਾਤਰਾ

ਜ਼ੀਰਾ ਵਿਖੇ ਸਿੱਧਪੀਠ ਮਾਂ ਕਾਲਕਾ ਧਾਮ ਮੰਦਰ ਵੱਲੋਂ ਬੈਂਡ ਵਾਜਿਆਂ ਨਾਲ ਭਗਵਾਨ ਸ੍ਰੀ ਰਾਮ ਚੰਦਰ ਜੀ ਦੀ ਕੱਢੀ ਸ਼ੋਭਾ ਯਾਤਰਾ

ਮੰਦਰ ਚ ਸੰਗਤਾਂ ਨੂੰ ਰਾਮਲੱਲਾ ਪ੍ਰਾਣ-ਪ੍ਰਤਿਸ਼ਠਾ ਦਾ ਸਿੱਧਾ ਪ੍ਰਸਾਰਣ ਐਲਡੀਵੌਲ ਤੇ ਕਰਵਾਏ ਦਰਸ਼ਨ

by Rakha Prabh
88 views

 ਸ਼ਰਧਾ:ਸ਼ੋਭਾ ਯਾਤਰਾ ਦਾ ਸ਼ਰਧਾਲੂਆਂ ਵੱਲੋਂ ਜਗਾ-ਜਗਾ ਚਾਹ, ਪਕੌੜਿਆ, ਪੂੜੀਆਂ-ਛੋਲਿਆਂ ਦੇ ਲੰਗਰ ਲਗਾ ਕੇ ਕੀਤੀ ਸੇਵਾ

 

ਗੁਰਪ੍ਰੀਤ ਸਿੰਘ ਸਿੱਧੂ
ਜ਼ੀਰਾ, 22 ਜਨਵਰੀ
________________

ਸਥਾਨਕ ਸ਼ਹਿਰ ਦੇ ਪ੍ਰਸਿੱਧ ਸਿੱਧਪੀਠ ਮਾਂ ਕਾਲਕਾ ਧਾਮ ਮੰਦਰ ਦਾਣਾ ਮੰਡੀ ਜ਼ੀਰਾ ਵਿਖੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਇਲਾਵਾ ਨਿਵਾਸੀਆਂ ਦੇ ਸਹਿਯੋਗ ਨਾਲ ਰਾਮਲੱਲਾ ਪ੍ਰਾਣ-ਪ੍ਰਤਿਸ਼ਠਾ ਅਯੁੱਧਿਆ ਉਦਘਾਟਨੀ ਸਮਾਰੋਹ ਵਿੱਚ ਦੇ ਸੰਬੰਧ ਵਿੱਚ ਹਵਨ ਯੱਗ ਕਰਵਾਏ ਗਏ । ਜਿਥੇ ਉਘੇ ਸਮਾਜ ਸੇਵੀ ਆਮ ਆਦਮੀ ਪਾਰਟੀ ਦੇ ਆਗੂ ਧਰਮਪਾਲ ਚੁੱਘ ਸਾਬਕਾ ਪ੍ਰਧਾਨ ਨਗਰ ਕੌਂਸਲ ਜ਼ੀਰਾ ਅਤੇ ਸੰਮੀ ਜੈਨ ਪ੍ਰਧਾਨ ਸ਼ੈਲਰ ਐਸੋਸੀਏਸ਼ਨ ਨੇ ਸਾਂਝੇ ਤੌਰ ਤੇ ਅਹਊਤਈਆ ਪਾਈਆਂ।
ਇਸ ਮੌਕੇ ਸੰਗਤਾਂ ਨੂੰ ਅਯੁੱਧਿਆ ਉਦਘਾਟਨੀ ਸਮਾਰੋਹ ਦੇ ਐਲਡੀਵੌਲ ਤੇ ਸਿੱਧਾ ਪ੍ਰਸਾਰਣ ਕਰਵਾ ਕੇ ਦਰਸ਼ਨ ਕਰਵਾਏ ਗਏ। ਇਸ ਉਪਰੰਤ ਦੁੱਧ, ਪਕੌੜਿਆਂ, ਪੂੜੀਆਂ-ਛੋਲਿਆਂ, ਕੜਾਹ ਪ੍ਰਸ਼ਾਦ ਆਦਿ ਦੇ ਲੰਗਰ ਭੰਡਾਰਾਂ ਲਗਾਇਆ ਗਿਆ। ਇਸ ਦੌਰਾਨ ਸਿੱਧਪੀਠ ਮਾਂ ਕਾਲਕਾ ਧਾਮ ਮੰਦਰ ਕਮੇਟੀ ਦੇ ਪ੍ਰਧਾਨ ਪਵਨ ਕੁਮਾਰ ਲੱਲੀ ਦੀ ਦੇਖ ਰੇਖ ਹੇਠ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੀ ਸ਼ੋਭਾ ਕੱਢੀ ਗਈ ਜੋ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਅੰਦਰੋਂ ਹੁੰਦੀ ਹੋਈ ਘੰਟਾਂ ਘਰ ਚੌਕ, ਸ਼ੇਰਾਂ ਵਾਲਾ ਚੌਕ ਆਦਿ ਤੋਂ ਵਾਪਸ ਮਾਂ ਕਾਲਕਾ ਧਾਮ ਮੰਦਰ ਵਿਖੇ ਸਮਾਪਤ ਹੋਈ । ਉਥੇ ਸ਼ਹਿਰ ਵਾਸੀਆਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਸ਼ਰਧਾਲੂਆਂ ਲਈ ਜਗ੍ਹਾ ਜਗ੍ਹਾ ਚਾਹ, ਕੇਲਿਆਂ , ਲੱਡੂਆਂ ਦੇ ਲੰਗਰ ਲਗਾਏ ਗਏ ਅਤੇ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਰਾਮ ਚੰਦਰ ਜੀ ਦੀ ਤਸਵੀਰ ਵਾਲੇ ਕਲੰਡਰ ਵੰਡੇ ਗਏ।ਇਸ ਮੌਕੇ ਪ੍ਰਬੰਧਕਾਂ ਵੱਲੋਂ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਬੀਜੇਪੀ ਆਗੂ ਹਰਬੀਰਇੰਦਰ ਸਿੰਘ ਜ਼ੀਰਾ, ਡਾ: ਰਸ਼ਪਾਲ ਸਿੰਘ ਗਿੱਲ ਪ੍ਰਧਾਨ ਨਗਰ ਕੌਂਸਲ ਜ਼ੀਰਾ, ਹਰੀਸ਼ ਜੈਨ ਗੋਗਾ ਸਾਬਕਾ ਚੇਅਰਮੈਨ ਸਹਿਕਾਰੀ ਬੈਂਕਾਂ, ਹਰੀਸ਼ ਤਾਂਗੜਾ ਵਾਇਸ ਪ੍ਰਧਾਨ ਨਗਰ ਕੌਂਸਲ , ਕੌਂਸਲਰ ਗੁਰਭਗਤ ਸਿੰਘ ਗਿੱਲ, ਪ੍ਰਮੋਦ ਮਲਹੋਤਰਾ, ਪ੍ਰਿੰਸ ਘੁਰਕੀ, ਸਮਾਜ ਸੇਵੀ ਸਤਿੰਦਰ ਸਚਦੇਵਾ, ਕੌਂਸਲਰ ਅਸ਼ੋਕ ਮਨਚੰਦਾ, ਕੌਂਸਲਰ ਨਿੱਕਾ ਵਿੱਜ, ਪੀਏ ਰੂਬਲ ਵਿਰਦੀ , ਅਨਿਲ ਬਜਾਜ, ਚਰਨਜੀਤ ਸਿੰਘ ਸਿੱਕੀ ਪ੍ਰਧਾਨ ਅਰੋੜ ਮਹਾਂ ਸਭਾ ਪੰਜਾਬ , ਐਸ.ਪੀ ਸੋਹਣ ਲਾਲ ਸੋਨੀ, ਗੁਰਦੇਵ ਸਿੰਘ ਸਿੱਧੂ ਜ਼ਿਲਾ ਪ੍ਰਧਾਨ ਪਸਸਫ਼ ਫਿਰੋਜ਼ਪੁਰ, ਦਮਨ ਸ਼ਰਮਾ ਜ਼ੀਰਾ, ਹਾਕਮ ਸਿੰਘ ਅਰੋੜਾ, ਅਸ਼ੋਕ ਕਥੂਰੀਆ, ਅਸ਼ਵਨੀ ਕੁਮਾਰ, ਪ੍ਰਦੀਪ ਢਿੱਲੋਂ ਗਿੱਲ ਸਪੇਅਰ ਪਾਟਸ ਆਦਿ ਨੂੰ ਸਿਰਪਾਓ ਪਾ ਕੇ ਸਨਮਾਨਿਤ ਕੀਤਾ ਗਿਆ।
ਫੋਟੋ ਫਾਇਲ ਨੰ : 22 ਗੁਰਪ੍ਰੀਤ ਜ਼ੀਰਾ 01

 

Related Articles

Leave a Comment