ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ ) ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੌਨਿਹਾਲ ਸਿੰਘ ਵੱਲੋਂ ਮੁਕੱਦਮਾਂ ਨੂੰ ਜਲਦ ਤੋਂ ਜਲਦ ਟਰੇਸ ਕਰਨ ਲਈ ਜਾਰੀ ਹਦਾਇਤਾਂ ਤੇ ਪ੍ਰਭਜੋਤ ਸਿੰਘ ਵਿਰਕ, ਏ.ਡੀ.ਸੀ.ਪੀ ਸਿਟੀ-2,ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾ ਤੇ ਵਰਿੰਦਰ ਸਿੰਘ ਖੋਸਾ, ਏ.ਸੀ.ਪੀ ਨੋਰਥ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਇੰਸਪੈਕਟਰ ਅਮਨਜੋਤ ਕੌਰ, ਥਾਣਾ ਰਣਜੀਤ ਐਵੀਨਿਊ ਅੰਮ੍ਰਿਤਸਰ ਦੀ ਪੁਲਿਸ ਪਾਰਟੀ ਐਸ.ਆਈ ਵਾਰਿਸ ਮਸੀਹ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਮੁਕੱਦਮਾਂ ਨੂੰ ਟਰੇਸ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਹੈ।
ਇਹ ਮੁਕੱਦਮਾਂ ਮੁਦੱਈ ਸੁਨੀਲ ਕੁਮਾਰ (ਮ੍ਰਿਤਕ ਦੇ ਪਿਤਾ) ਦੇ ਬਿਆਨ ਤੇ ਦਰਜ਼ ਰਜਿਸਟਰ ਹੋਇਆ ਕਿ ਉਸਦਾ ਲੜਕਾ ਸਾਹਿਲ ਕੁਮਾਰ (ਉਮਰ 23 ਸਾਲ) ਜੋ ਕਿ ਡੀ.ਜੇ ਰਿਪੇਅਰ ਦਾ ਕੰਮ ਕਰਦਾ ਹੈ। ਮਿਤੀ 29-6-2023 ਸਮਾਂ ਕਰੀਬ 2:30 ਏ.ਐਮ, ਮੁਦੱਈ ਸੁਨੀਲ ਕੁਮਾਰ ਨੂੰ ਸਾਹਿਲ ਕੁਮਾਰ ਦੇ ਦੋਸਤ ਦਾ ਫ਼ੋਨ ਆਇਆ ਕਿ “ਸਾਹਿਲ ਆਪਣੇ ਦੋਸਤਾਂ ਕਬੀਰ ਸਿੰਘ, ਸੋਹਨ ਸਿੰਘ, ਅਮਨਪ੍ਰੀਤ ਸਿੰਘ, ਜੈਖ ਨਾਲ ਜੋ ਕਿ ਕਬੀਰ ਦੀ ਕਾਰ ਵਿੱਚ ਰੇਲਵੇ ਸਟੇਸ਼ਨ ਦੇ ਬਾਹਰ ਰੋਟੀ ਖਾਣ ਗਏ ਸੀ, ਜਦ ਵਾਪਸ ਆਏ ਤੇ ਜਦੋਂ ਸਰੋਵਰ ਹੋਟਲ ਦੇ ਨਜ਼ਦੀਕ ਪੁੱਜੇ ਤਾ ਸਾਡੀ ਕਾਰ ਦੇ ਪਿੱਛੇ ਮੋਟਰਸਾਈਕਲ ਸਵਾਰ ਆਏ ਤੇ ਡਰਾਇਵਰ ਸੀਟ ਦੀ ਦੂਸਰੀ ਸਾਈਡ ਫਾਇਰ ਕਰ ਦਿੱਤੇ ਤੇ ਇੱਕ ਫਾਇਰ ਕਾਰ ਦੀ ਪਿੱਛਲੀ ਬਾਰੀ ਨੂੰ ਚੀਰ ਕੇ ਸਾਹਿਲ ਕੁਮਾਰ ਦੀ ਖੱਬੀ ਵੱਖੀ ਵਿੱਚ ਲੱਗਾ, ਜਿਸ ਨਾਲ ਸਾਹਿਲ ਕੁਮਾਰ ਜ਼ਖ਼ਮੀ ਹੋ ਗਿਆ, ਜਿਸਨੂੰ ਤੁਰੰਤ ਗੁਰੂ ਨਾਨਕ ਦੇਵ ਹਾਸਪਤਾਲ, ਅੰਮ੍ਰਿਤਸਰ ਵਿੱਖੇ ਦਾਖਲ ਕਰਵਾਇਆ ਗਿਆ। ਜੋ ਸੂਚਨਾਂ ਮਿਲਣ ਤੇ ਥਾਣਾ ਰਣਜੀਤ ਐਵੀਨਿਊ, ਅੰਮ੍ਰਿਤਸਰ ਦੀ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਮੁਕੱਦਮਾਂ ਦਰਜ਼ ਰਜਿਸਟਰ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ। ਇਹਨਾਂ ਤੇ ਮੁਕੱਦਮਾਂ ਨੰਬਰ 138, ਮਿਤੀ 29-6-2023, ਜੁਰਮ 307,34, 427, ਭ:ਦ:, 27,27,54,59 ਅਸਲ੍ਹਾ ਐਕਟ, ਥਾਣਾ ਰਣਜੀਤ ਐਵੀਨਿਊ, ਅੰਮ੍ਰਿਤਸਰ ਵਿਖੇ ਦਰਜ ਕੀਤਾ ਗਿਆ। ਸਾਹਿਲ ਕੁਮਾਰ ਦੀ ਮਿਤੀ 30-6-2023 ਨੂੰ ਇਲਾਜ਼ ਦੌਰਾਨ ਹਸਪਤਾਲ ਵਿੱਚ ਮੌਤ ਹੋ ਗਈ। ਜੋ ਮੁਕੱਦਮਾਂ ਵਿੱਚ ਜੁਰਮ 302 ਭ:ਦ: ਦਾ ਵਾਧਾ ਕੀਤਾ ਗਿਆ।
ਮੁਕੱਦਮਾਂ ਦੀ ਤਫ਼ਤੀਸ਼:-
ਥਾਣਾ ਰਣਜੀਤ ਐਵੀਨਿਊ ਅੰਮ੍ਰਿਤਸਰ ਦੀ ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਤਫ਼ਤੀਸ਼ ਹਰ ਪੱਖ ਤੋਂ ਕਰਨ ਤੇ ਐਸ.ਆਈ ਵਾਰਿਸ ਮਸੀਹ ਸਮੇਂਤ ਸਾਥੀਆਂ ਕਰਮਚਾਰੀਆਂ ਦੀ ਇੱਕ ਟੀਮ ਨੂੰ ਜ਼ਿਲ੍ਹਾ ਕਾਨਪੁਰ ਨਗਰ (ਯੂ.ਪੀ) ਵਿੱਖੇ ਭੇਜਿਆ ਗਿਆ। ਜਿੱਥੇ ਕਾਨਪੁਰ, ਯੂ.ਪੀ ਪੁਲਿਸ ਦੇ ਨਾਲ ਸਾਂਝੇ ਓਪਰੇਸ਼ਨ ਦੌਰਾਨ ਮੁਕੱਦਮਾਂ ਵਿੱਚ ਲੋੜੀਂਦੇ ਦੋਸ਼ੀ ਕਮਲ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਮਕਾਨ ਨੰਬਰ 23, ਹਰਗੋਬਿੰਦ ਐਵੀਨਿਊ, ਛੇਹਰਟਾ, ਅੰਮ੍ਰਿਤਸਰ। (ਉਮਰ 29 ਸਾਲ), ਸਾਗਰ ਪੁੱਤਰ ਰਾਜਪਾਲ ਵਾਸੀ ਗਲੀ ਕ੍ਰਿਸ਼ਨਾਂ ਮੰਦਰ ਵਾਲੀ, ਨਰੈਣਗੜ੍ਹ, ਛੇਹਰਟਾ,ਅੰਮ੍ਰਿਤਸਰ ਅਤੇ ਲਵਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਗਲੀ ਕ੍ਰਿਸ਼ਨਾਂ ਮੰਦਰ ਵਾਲੀ, ਨਰੈਣਗੜ੍ਹ, ਛੇਹਰਟਾ, ਅੰਮ੍ਰਿਤਸਰ। (ਉਮਰ 23 ਸਾਲ) ਨੂੰ ਮਿਤੀ 7-7-2023 ਨੂੰ ਗ੍ਰਿਫ਼ਤਾਰ ਕਰਕੇ ਇਹਨਾਂ ਪਾਸੋਂ ਇੱਕ ਕਾਰ ਆਈ-20 ਬ੍ਰਾਮਦ ਕੀਤੀ ਗਈ।
ਵਜ੍ਹਾ ਰੰਜਿਸ਼:-
ਗ੍ਰਿਫ਼ਤਾਰ ਦੋਸ਼ੀ ਕਮਲ ਕੁਮਾਰ (ਡੀ.ਜ਼ੇ ਦਾ ਕੰਮ) ਕਰਦਾ ਹੈ ਅਤੇ ਮ੍ਰਿਤਕ ਸਾਹਿਲ ਕੁਮਾਰ (ਡੀ.ਜ਼ੇ ਰਿਪੇਅਰ ਦਾ ਕੰਮ) ਅਤੇ ਕਬੀਰ ਸਿੰਘ (ਡੀ.ਜ਼ੇ ਦਾ ਕੰਮ) ਕਰਦੇ ਹਨ। ਜਿਸ ਕਾਰਨ ਇਹ ਇੱਕ ਦੂਸਰੇ ਨੂੰ ਪਹਿਲਾਂ ਤੋਂ ਹੀ ਜਾਣਦੇ ਸਨ। ਦੋਸ਼ੀ ਕਮਲ ਕੁਮਾਰ ਦਾ ਕਬੀਰ ਸਿੰਘ ਨਾਲ ਕੁੱਝ ਦਿਨ ਪਹਿਲਾਂ ਮਾਮੂਲੀ ਝਗੜਾ ਹੋਇਆ ਸੀ। ਜਿਸ ਕਾਰਨ ਦੋਸ਼ੀ ਕਮਲ ਕੁਮਾਰ ਵੱਲੋਂ ਰੰਜਿਸ ਰੱਖਦੇ ਹੋਏ ਮਿਤੀ 29-6-2023 ਦੀ ਰਾਤ ਨੂੰ ਕਬੀਰ ਸਿੰਘ ਨਾਲ ਉਸਦੀ ਕਾਰ ਵਿੱਚ ਮ੍ਰਿਤਕ ਸਾਹਿਲ ਕੁਮਾਰ ਅਤੇ ਹੋਰ ਤਿੰਨ ਦੋਸਤ ਬੈਠੇ ਸਨ ਤੇ ਆਪਣੇ ਦੋਸਤਾਂ ਨਾਲ ਹਮਸਲਾਹ ਹੋ ਕੇ ਕਾਰ (ਸਵਿਫ਼ਟ) ਤੇ ਗੋਲੀਆਂ ਮਾਰੀਆਂ, ਜੋ ਇੱਕ ਗੋਲੀ ਸਾਹਿਲ ਕੁਮਾਰ ਤੇ ਲੱਗੀ ਸੀ, ਜਿਸਦੀ ਹਸਪਤਾਲ ਵਿੱਚ ਇਲਾਜ਼ ਦੌਰਾਨ ਮੌਤ ਹੋ ਗਈ ਸੀ। ਮੁਕੱਦਮਾਂ ਦੀ ਤਫ਼ਤੀਸ਼ ਜਾਰੀ ਹੈ।
ਗ੍ਰਿਫ਼ਤਾਰ ਦੋਸ਼ੀਆਂ ਤੇ ਪਹਿਲਾਂ ਦਰਜ਼ ਮੁਕੱਦਮਿਆਂ ਦਾ ਵੇਰਵਾ
1. ਦੋਸ਼ੀ ਕਮਲ ਕੁਮਾਰ:- ਮੁਕੱਦਮਾਂ ਨੰਬਰ 120, ਮਿਤੀ 1-11-2020 ਜੁਰਮ 399,402, ਭ:ਦ:, 21,25,29/61/85 ਐਨ.ਡੀ.ਪੀ.ਐਸ ਐਕਟ, 25/54/59 ਅਸਲ੍ਹਾ ਐਕਟ, ਥਾਣਾ ਭਦੌੜ, ਜ਼ਿਲ੍ਹਾ ਂ ਬਰਨਾਲਾ।
2. ਦੋਸ਼ੀ ਸਾਗਰ – ਕੋਈ ਨਹੀਂ।
3. ਦੋਸ਼ੀ ਲਵਪ੍ਰੀਤ – ਕੋਈ ਨਹੀਂ।