Home » ਥਾਣਾ ਮਜੀਠਾ ਰੋਡ ਦੀ ਪੁਲਿਸ ਚੌਂਕੀ ਫੈਜ਼ਪੁਰਾ ਵੱਲੋਂ ਮੋਟਰਸਾਈਕਲ, ਮੋਬਾਇਲ ਫ਼ੋਨ ਸਮੇਤ ਦੋ ਝਪਟਮਾਰ ਕਾਬੂ

ਥਾਣਾ ਮਜੀਠਾ ਰੋਡ ਦੀ ਪੁਲਿਸ ਚੌਂਕੀ ਫੈਜ਼ਪੁਰਾ ਵੱਲੋਂ ਮੋਟਰਸਾਈਕਲ, ਮੋਬਾਇਲ ਫ਼ੋਨ ਸਮੇਤ ਦੋ ਝਪਟਮਾਰ ਕਾਬੂ

by Rakha Prabh
55 views

ਅੰਮ੍ਰਿਤਸਰ  (ਰਣਜੀਤ ਸਿੰਘ ਮਸੌਣ) ਮੁੱਖ ਅਫ਼ਸਰ ਥਾਣਾ ਮਜੀਠਾ ਰੋਡ, ਅੰਮ੍ਰਿਤਸਰ ਇੰਸਪੈਕਟਰ ਸੁੱਖਇੰਦਰ ਸਿੰਘ ਦੀ ਨਿਗਰਾਨੀ ਹੇਠ ਐਸ.ਆਈ ਜਤਿੰਦਰ ਸਿੰਘ ਇੰਚਾਰਜ਼ ਪੁਲਿਸ ਚੌਕੀ ਫੈਜ਼ਪੁਰਾ, ਸਮੇਤ ਪੁਲਿਸ ਪਾਰਟੀ ਏ.ਐਸ.ਆਈ ਭਾਰਤ ਭੂਸ਼ਣ ਵੱਲੋਂ ਦੋਸ਼ੀ ਅਮਰਬੀਰ ਸਿੰਘ ਉਰਫ਼ ਭੂਚੋ ਪੁੱਤਰ ਦਿਲਬਾਗ ਸਿੰਘ ਵਾਸੀ ਘੰਨੂਪੁਰ, ਛੇਹਰਟਾ, ਅੰਮ੍ਰਿਤਸਰ ਅਤੇ ਰਾਹੁਲ ਸ਼ਰਮਾਂ ਪੁੱਤਰ ਸਤਿੰਦਰ ਕੁਮਾਰ ਵਾਸੀ ਗਲੀ ਨੰਬਰ 15, ਗੋਬਿੰਦਪੁਰਾ, ਛੇਹਰਟਾ, ਅੰਮ੍ਰਿਤਸਰ ਨੂੰ ਸਮੇਤ ਇੱਕ ਮੋਟਰਸਾਈਕਲ ਕਾਬੂ ਕਰਕੇ ਇਹਨਾਂ ਪਾਸੋਂ ਇੱਕ ਖੋਹਸ਼ੁਦਾ ਮੋਬਾਈਲ ਫ਼ੋਨ ਬ੍ਰਾਮਦ ਕੀਤਾ ਗਿਆ। ਇਹਨਾਂ ਤੇ ਮੁਕੱਦਮਾ ਨੰਬਰ 70, ਮਿਤੀ 9-7-2023 ਜੁਰਮ 379, 34 ਭ:ਦ:, ਥਾਣਾ ਮਜੀਠਾ ਰੋਡ, ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਹਨਾਂ ਪਾਸੋਂ ਡੂੰਘਿਆਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

Related Articles

Leave a Comment