ਪਟਿਆਲਾ –
ਜੰਗਲਾਤ ਕਾਮਿਆਂ ਦੀ ਸਿਰਮੌਰ ਜਥੇਬੰਦੀ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਗੜਸ਼ੰਕਰ ਜਰਨਲ ਸਕੱਤਰ ਜਸਵੀਰ ਸਿੰਘ ਸੀਰਾ ਜੱਥੇਬੰਦੀ ਦੇ ਮੁੱਖ ਸਲਾਹਕਾਰ ਮੱਖਣ ਸਿੰਘ ਵਾਹਿਦਪੁਰੀ ਦੀ ਅਗਵਾਈ ਹੇਠ ਵਣ ਅਤੇ ਜੰਗਲੀ ਜੀਵ ਵਿਭਾਗ ਵਿਚ ਕੰਮ ਕਰਦੇ ਕੱਚੇ ਕਾਮਿਆਂ ਨੂੰ ਪੱਕਿਆ ਕਰਵਾਉਣ ਲਈ ਵਿਭਾਗ ਵੱਲੋਂ ਲਗਾਈਆ ਸ਼ਰਤਾ ਜਿਵੇ ਕਿ ਵਿਦਿਅਕ ਯੋਗਤਾ,ਦਰਜਾ ਚਾਰ ਦੀ ਰਿਟਾਇਰਮੈਂਟ 58 ਸਾਲ ਤੋਂ 60 ਸਾਲ ਕਰਨਾ, 10 ਸਾਲ ਦੀ ਲਗਾਤਾਰ ਸਰਵਿਸ ਚ ਛੋਟ ਦੇਣਾ , ਬਿਨਾ ਸ਼ਰਤ ਪੱਕੇ ਕਰਵਾਉਣ ਲਈ ਅੱਜ ਮਾਨਯੋਗ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਜੀ ਨਾਲ ਵਣ ਭਵਨ ਮੋਹਾਲੀ ਵਿਖੇ ਹੋਈ, ਇਸ ਮੀਟਿੰਗ ਵਿੱਚ ਵਣ ਵਿਭਾਗ ਦੇ ਅਧਿਕਾਰੀ, ਵਿੱਤ ਸਕੱਤਰ ਮਾਣਯੋਗ ਸ੍ਰੀ ਵਿਕਾਸ ਗਰਗ ਜੀ , ਪ੍ਰਧਾਨ ਮੁੱਖ ਵਣ ਪਾਲ ਮਾਣਯੋਗ ਸ੍ਰੀ ਆਰ. ਕੇ. ਮਿਸ਼ਰਾ ਜੀ, ਜੰਗਲੀ ਜੀਵ ਦੇ ਪੀ.ਸੀ.ਸੀ.ਐਫ਼. ਮਾਣਯੋਗ ਸ੍ਰੀ ਧਰਵਿੰਦਰ ਸ਼ਰਮਾ ਜੀ, ਵਧੀਕ ਪੀ.ਸੀ.ਸੀ.ਐਫ਼. ਮਾਣਯੋਗ ਸ਼੍ਰ. ਨਿਰਮਲ ਸਿੰਘ ਰੰਧਾਵਾ, ਸੁਪਰਡੈਂਟ ਵਿਪਿਨ ਸ਼ਰਮਾ ਜੀ ਤੋਂ ਇਲਾਵਾ ਹੋਰ ਅਮਲਾ ਸ਼ਾਮਲ ਸੀ।
ਅੱਜ ਦੀ ਮੀਟਿੰਗ ਵਿੱਚ ਮਾਨਯੋਗ ਜੰਗਲਾਤ ਮੰਤਰੀ ਜੀ ਨੇ ਭਰੋਸਾ ਦਿਵਾਇਆ ਕਿ ਵਣ ਵਿਭਾਗ ਵਿੱਚ ਕੰਮ ਕਰਦੇ ਵਰਕਰਾਂ ਨੂੰ ਪੱਕੇ ਕਰਨ ਲਈ ਜੋ ਵਿਦਿਅਕ ਯੋਗਤਾ ਦੀ ਸ਼ਰਤ ਲਾਈ ਗਈ ਹੈ ਉਹਨਾ ਨੂੰ ਖਤਮ ਕਰਕੇ ਬਿਨਾ ਸ਼ਰਤ ਪੱਕਾ ਕੀਤਾ ਜਾਵੇਗਾ ਅਤੇ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਗੁਰਦਾਸਪੁਰ, ਜਸਵਿੰਦਰ ਸੌਜਾ ਮੀਤ ਪ੍ਰਧਾਨ ਸਤਨਾਮ ਸੰਗਰੂਰ ਨੇ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਜੀ ਨੂੰ ਦੱਸਿਆ ਗਿਆ ਕਿ ਜ਼ੋ ਪਿਛਲੇ ਸਮੇਂ ਦੌਰਾਨ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਅੰਦਰ ਕੰਮ ਕਰਦੇ ਵਰਕਰਾਂ ਨੂੰ ਰੈਗੂਲਰ ਕੀਤਾ ਗਿਆ ਸੀ, ਉਹਨਾਂ ਉਪਰ ਕੋਈ ਵਿਦਿਅਕ ਯੋਗਤਾ ਦੀ ਸ਼ਰਤ ਲਾਗੂ ਨਹੀਂ ਸੀ, ਇਸ ਲਈ ਹੁਣ ਜ਼ੋ ਵਰਕਰ ਪੱਕੇ ਕੀਤੇ ਜਾਣੇ ਹਨ ਉਨ੍ਹਾਂ ਨੂੰ ਵੀ ਵਿੱਦਿਆ ਯੋਗਤਾ ਤੋਂ ਛੋਟ ਦਿੱਤੀ ਜਾਵੇ। ਵਣ ਮੰਤਰੀ ਜੀ ਵੱਲੋਂ ਵਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ੋ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਲ ਜਥੇਬੰਦੀ ਦੀ 22 ਨਵੰਬਰ 2023 ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਹੋਈ ਸੀ। ਉਸੇ ਮੀਟਿੰਗ ਦੇ ਆਧਾਰ ਤੇ ਜੰਗਲਾਤ ਦੇ ਅਨਪੜ੍ਹ ਕਾਮੇ ਬਿਨਾਂ ਸ਼ਰਤ ਪੱਕੇ ਕੀਤੇ ਜਾਣਗੇ, ਵਿਭਾਗ ਵਿਚ ਕੰਮ ਕਰਦੇ ਵਰਕਰਾਂ ਨੂੰ ਹਰ ਮਹੀਨੇ ਦੀ 7 ਤਾਰੀਖ ਤੱਕ ਤਨਖਾਹ ਦੇਣਾ ਲਾਜ਼ਮੀ ਕੀਤਾ ਜਾਵੇ, ਵਿਭਾਗੀ ਸਟਰਿੱਪਾ ਉਪਰ ਮਨਰੇਗਾ ਵਰਕਰਾਂ ਤੋਂ ਕੰਮ ਨਾ ਕਰਵਾਏ ਜਾਣ, ਪੰਜਾਬ ਦੀ ਫਾਈਨਲ ਸੂਚੀ 16-05-2023 ਵਿਚ, ਜਿਸ ਵਰਕਰ ਦਾ ਇਕ (1) ਸਾਲ ਰਿਕਾਰਡ ਦਰਜ ਹੈ, ਉਸ ਵਰਕਰ ਦੀ ਛਾਂਟੀ ਨਹੀਂ ਕੀਤੀ ਜਾਵੇਗੀ, ਮਹੀਨਾ ਨਵੰਬਰ 2023 ਦੀ ਤਨਖਾਹ ਜਲਦੀ ਦਿੱਤੀ ਜਾਵੇਗੀ, ਵਿਭਾਗ ਵਿੱਚ ਨਵੇਂ ਕੰਮ ਜਲਦੀ ਚਲਾਉਣ ਦੀ ਹਦਾਇਤ ਕੀਤੀ ਗਈ,
ਅੱਜ ਦੀ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸ਼ੇਰ ਸਿੰਘ ਸਰਹਿੰਦ, ਅਮਨਦੀਪ ਸਿੰਘ, ਛਿੰਦਰਪਾਲ ਸਿੰਘ ਛੱਤਬੀੜ, ਸੁਲੱਖਣ ਮੋਹਾਲੀ, ਰਵੀ ਕਾਂਤ ਰੋਪੜ, ਅਮਰਜੀਤ ਹੁਸ਼ਿਆਰਪੁਰ ਹਾਜਰ ਸਨ। ਜਾਰੀ ਕਰਤਾ ਜਸਵਿੰਦਰ ਸੋਜਾ ਮੋ.9041958862