Home » ਜ਼ੀਰਾ ਵਿਖੇ ਭਾਰਤ ਵਿਕਾਸ ਪਰਿਸ਼ਦ ਮਹਿਲਾ ਵਿੰਗ ਵੱਲੋਂ ਕੰਜਕ ਪੂਜਨ ਸਮਾਗਮਕਰਵਾਇਆ ਗਿਆ

ਜ਼ੀਰਾ ਵਿਖੇ ਭਾਰਤ ਵਿਕਾਸ ਪਰਿਸ਼ਦ ਮਹਿਲਾ ਵਿੰਗ ਵੱਲੋਂ ਕੰਜਕ ਪੂਜਨ ਸਮਾਗਮਕਰਵਾਇਆ ਗਿਆ

by Rakha Prabh
130 views

ਜ਼ੀਰਾ /ਫਿਰੋਜ਼ਪੁਰ 22 ਅਕਤੂਬਰ (ਗੁਰਪ੍ਰੀਤ ਸਿੰਘ ਸਿੱਧੂ)

ਇਲਾਕੇ ਦੀ ਹਰ ਖੇਤਰ ਵਿਚ ਮੋਹਰੀ ਰਹਿਣ ਵਾਲੀ ਉੱਗੀ ਸਮਾਜ ਸੇਵੀ ਸੰਸਥਾ ਭਾਰਤ ਵਿਕਾਸ ਪਰੀਸ਼ਦ ਦੇ ਮਹਿਲਾ ਵਿੰਗ ਵੱਲੋਂ ਮਾਤਾ ਆਸ਼ਾ ਦੇਵੀ ਮੰਦਰ ਗੁਰੂ ਤੇਗ ਬਹਾਦਰ ਨਗਰ ਜ਼ੀਰਾ ਵਿਖੇ ਕੰਜਕ ਪੂਜਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਛੋਟੀਆਂ ਛੋਟੀਆਂ ਬੱਚੀਆਂ ਨੂੰ ਦੇਵੀ ਦਾ ਸਰੂਪ ਮੰਨਦਿਆਂ ਉਨ੍ਹਾਂ ਦਾ ਕੰਜਕ ਪੂਜਨ ਕੀਤਾ ਗਿਆ। ਇਸ ਦੌਰਾਨ ਕੰਜਕਾਂ ਨੂੰ ਸਟੇਸ਼ਨਰੀ ਅਤੇ ਕਈ ਪ੍ਰਕਾਰ ਦੇ ਉਪਹਾਰ ਤੋਹਫਿਆਂ ਵਿੱਚੋਂ ਮਾਤਾ ਜੀ ਦੇ ਸ਼ਰਧਾਲੂਆਂ ਵੱਲੋਂ ਦਿੱਤੇ ਗਏ ਅਤੇ ਕੰਜਕ ਪੂਜਨ ਬੜੀ ਸ਼ਰਧਾ ਨਾਲ ਕੀਤਾ ਗਿਆ। ਇਸ ਮੋਕੇ ਕੰਜਕ ਪੂਜਨ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਉਘੇ ਸਮਾਜ ਸੇਵੀ ਸੁਖਦੇਵ ਬਿੱਟੂ ਵਿੱਚ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਜੀਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਧੀਆਂ ਮਾਤਾ ਜਗਦੰਬਾ ਦਾ ਹੀ ਸਰੂਪ ਹਨ ਅਤੇ ਇਨ੍ਹਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕੁੱਖਾਂ ਵਿੱਚ ਕਤਲ ਕਰਾਉਣ ਵਾਲੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਡੇ ਗੁਰੂਆਂ ਪੀਰਾਂ ਭਗਤਾਂ ਨੇ ਔਰਤ ਨੂੰ ਮਹਾਨ ਦਰਸਾਉਦਿਆ ਕਿਹਾ ਕਿ ”ਸੋ ਕਿਉ ਮੰਦਾ ਆਖੀਏ ਜਿਤੁ ਜੰਮਹਿ ਰਜਾਨ ,, ਸਾਨੂੰ ਸਭ ਨੂੰ ਧੀਆਂ ਦਾ ਸਤਿਕਾਰ ਕਰਨਾ ਬਣਦਾ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਧੀਆਂ ਨੂੰ ਕੁੱਖਾਂ ਵਿੱਚ ਕਤਲ ਕਰਾ ਦਿੰਦੇ ਹਨ ਉਨ੍ਹਾਂ ਨੂੰ ਇਹ ਸਮਝ ਨਹੀਂ ਹੈ ਕਿ ਜੇ ਧੀਆਂ ਨਾ ਹੋਣਗੀਆਂ ਤਾਂ ਨੂਹਾਂ ਕਿੱਥੋਂਂ ਲਿਆਓਗੇ ਅਤੇ ਸਮਾਜ ਦੀ ਸਿਰਜਣਾ ਕਿਵੇਂ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਚੱਲ ਰਹੇ ਕਲਯੁੱਗ ਦੇ ਦੌਰ ਦੌਰਾਨ ਕੁਝ ਲੋਕ ਧੀਆਂ ਨੂੰ ਕੁੱਖਾਂ ਵਿੱਚ ਕਤਲ ਕਰਵਾ ਦਿੰਦੇ ਹਨ ਅਤੇ ਕੰਜਕ ਪੂਜਨ ਮੌਕੇ ਘਰ ਘਰ ਜਾ ਕੇ ਕੰਜਕਾਂ ਲੱਭਦੇ ਫਿਰਦੇ ਹਨ ਉਨ੍ਹਾਂ ਲਈ ਉਸ ਅਤੇ ਇਸ ਜਹਾਨ ਵਿਚ ਢੋਈ ਨਹੀਂ ਮਿਲਣੀ। ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਪੰਜਾਬ ਦੇ ਸਟੇਟ ਮੀਤ ਪ੍ਰਧਾਨ ਸਤਿੰਦਰ ਸਚਦੇਵਾ, ਜੁਗਲ ਕਿਸ਼ੋਰ ਕੈਸ਼ੀਅਰ , ਸੋਨੂ ਗੁਜਰਾਲ ਵਾਈਸ ਪ੍ਰਧਾਨ, ਹਰਭਜਨ ਸਿੰਘ , ਮੈਡਮ ਵਨੀਤਾ ਚਾਂਝੀ ਪ੍ਰਧਾਨ ਮਹਿਲਾ ਵਿੰਗ, ਮੈਡਮ ਕਿਰਨ ਗੋਂਡ ਸੈਕਟਰੀ, ਮੈਡਮ ਨੀਤੂ ਸ਼ਰਮਾ ਵਾਈਸ ਪ੍ਰਧਾਨ , ਡਾ ਆਰਤੀ ਬਿੰਦਰਾ, ਅਨੁਰਾਧਾ ਸ਼ਰਮਾ ਆਦਿ ਤੋਂ ਇਲਾਵਾਂ ਸਮਾਜ ਸੇਵੀ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Related Articles

Leave a Comment