ਬਰੇਟਾ 16 ਜੂਨ (ਨਰੇਸ਼ ਕੁਮਾਰ ਰਿੰਪੀ) ਪੰਜਾਬ ਸਰਕਾਰ ਦੁਆਰਾ ਸਕੂਲੀ
ਵਿਦਿਆਰਥਣਾਂ ਲਈ ਚਲਾਏ ਜਾ ਰਹੇ ਹੋਸਟਲ ਵਿੱਚ ਕੰਮ ਕਰ ਰਹੀਆਂ ਵਰਕਰਾਂ
ਦੁਆਰਾ ਛੁੱਟੀਆਂ ਸਬੰਧੀ ਹਲਕਾ ਵਿਧਾਇਕ ਪ੍ਰਿੰਸੀ. ਬੁੱਧ ਰਾਮ ਨੂੰ
ਮੰਗ ਪੱਤਰ ਦਿੱਤਾ ਗਿਆ।ਇਸ ਮੌਕੇ ਵਰਕਰ ਪਰਮਜੀਤ ਕੌਰ, ਸੁਖਜੀਤ ਕੌਰ, ਜਸਵੀਰ
ਕੌਰ, ਸੁਨੀਤਾ ਰਾਣੀ ਅਤੇ ਆਰਤੀ ਰਾਣੀ ਨੇ ਦੱਸਿਆ ਕਿ ਇਹਨਾਂ ਹੋਸਟਲਾਂ
ਸਿਫਟਿੰਗ ਸਟਾਫ ਨਾ ਹੋਣ ਕਾਰਨ ਸਾਰਾ ਸਾਲ ਹੋਸਟਲ ਖੁੱਲੇ ਰਹਿੰਦੇ ਹਨ।ਇਸ ਲਈ
ਉਹਨਾਂ ਨੂੰ ਕੋਈ ਸਰਕਾਰੀ ਜਾਂ ਗੈਰ ਸਰਕਾਰੀ ਛੁੱਟੀ ਨਹੀ ਕੀਤੀ ਜਾਂਦੀ।ਉਹਨਾਂ
ਸਰਕਾਰ ਤੋਂ ਮੰਗ ਕੀਤੀ ਕਿ ਉੁਹਨਾਂ ਦੀ ਇਸ ਮੁਸ਼ਕਲ ਨੂੰ ਧਿਆਨ ਵਿੱਚ
ਰੱਖਦੇ ਹੋਏ ਇਹਨਾਂ ਹੋਸਟਲਾਂ ਵਿੱਚ ਛੁੱਟੀਆਂ ਦਾ ਪ੍ਰਬੰਧ ਕੀਤਾ ਜਾਵੇ।