Home » ਡਾਕਟਰੀ ਕਿੱਤਾ ਨਿਰਸਵਾਰਥ ਅਤੇ ਸਮਰਪਤ ਹੋਣਾ ਚਾਹੀਦਾ ਹੈ :- ਸ਼ਰਮਾ

ਡਾਕਟਰੀ ਕਿੱਤਾ ਨਿਰਸਵਾਰਥ ਅਤੇ ਸਮਰਪਤ ਹੋਣਾ ਚਾਹੀਦਾ ਹੈ :- ਸ਼ਰਮਾ

by Rakha Prabh
113 views

ਜ਼ੀਰਾ/ਫਿਰੋਜ਼ਪੁਰ ( ਗੁਰਪ੍ਰੀਤ ਸਿੰਘ ਸਿੱਧੂ)

ਭਾਰਤ ਵਿਕਾਸ ਪਰਿਸ਼ਦ ਜੀਰਾ ਵੱਲੋਂ ਸਟੇਟ ਵਾਈਸ ਪ੍ਰਧਾਨ ਸ੍ਰੀ ਸਤਿੰਦਰ ਸਚਦੇਵਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਰਾਸ਼ਟਰੀ ਡਾਕਟਰ ਦਿਵਸ ਯੂਨਿਟ ਪ੍ਰਧਾਨ ਸ੍ਰੀ ਅਨਿਲ ਬਜਾਜ ਅਤੇ ਨਗਰ ਕੌਂਸਲ ਜੀਰਾ ਦੇ ਸਾਬਕਾ ਵਾਈਸ ਪ੍ਰਧਾਨ ਸ੍ਰੀ ਸੁਖਦੇਵ ਸਿੰਘ ਬਿੱਟੂ ਵਿੱਜ ਦੀ ਅਗਵਾਈ ਹੇਠ ਜੀਰਾ ਵਿੱਚ ਸਿਹਤ ਸਹੂਲਤਾਂ ਦੇ ਰਹੇ ਵੱਖ ਵੱਖ ਰੋਗਾਂ ਦੇ ਮਾਹਿਰ ਡਾਕਟਰਾਂ ਨੂੰ ਸਨਮਾਨਿਤ ਕੀਤਾ ਗਿਆ ਜਿਨਾਂ ਵਿੱਚ ਹੱਡੀਆਂ ਦੇ ਮਾਹਰ ਡਾਕਟਰ ਸੌਰਵ ਜੈਨ ,ਡਾਕਟਰ ਪ੍ਰਦੀਪ ਵਰਮਾ, ਡਾਕਟਰ ਪਵਨ ਕੁਮਾਰ ਅਤੇ ਸੀ.ਏ ਸ੍ਰੀ ਜਤਿਨ ਬਜਾਜ ਸ਼ਾਮਿਲ ਹਨl ਇਸ ਸਬੰਧੀ ਦੱਸਦਿਆਂ ਸਮਾਜ ਸੇਵੀ ਸ੍ਰੀ ਜਗਦੇਵ ਸ਼ਰਮਾ ਨੇ ਦੱਸਿਆ ਕਿ ਰਾਸ਼ਟਰੀ ਚਿਕਿਤਸਕ ਦਿਵਸ ਹਰ ਸਾਲ ਇਕ ਜੁਲਾਈ ਨੂੰ ਪ੍ਰਸਿੱਧ ਡਾਕਟਰ ਅਤੇ ਬੰਗਾਲ ਦੇ ਦੂਸਰੇ ਮੁੱਖ ਮੰਤਰੀ ਡਾਕਟਰ ਵਿਧਾਨ ਚੰਦਰ ਰਾਏ ਦੇ ਸਨਮਾਨ ਵਿੱਚ ਮਨਾਇਆ ਜਾਂਦਾ ਹੈl ਇਸ ਦਿਵਸ ਦਾ ਉਦੇਸ਼ ਡਾਕਟਰੀ ਕਿੱਤੇ ਦਾ ਮਹੱਤਵ, ਨਿਰਸਵਾਰਥ ਸੇਵਾ ਅਤੇ ਸਵਾਸਥ ਕਲਿਆਣ ਸਬੰਧੀ ਲੋਕਾਂ ਨੂੰ ਜਾਗਰੁਕ ਕਰਨਾ ਹੈl ਇਸ ਲਈ ਕਿੱਤਾ ਨਿਰਸਵਾਰਥ ਅਤੇ ਸਮਰਪਣ ਦੀ ਭਾਵਨਾ ਵਾਲਾ ਹੋਣਾ ਚਾਹੀਦਾ ਹੈ। ਸ਼੍ਰੀ ਗੁਰਬਖਸ਼ ਸਿੰਘ ਵਿਜ ਅਤੇ ਸ੍ਰੀ ਤਰਸੇਮ ਲਾਲ ਜਨੇਜਾ ਨੇ ਕਿਹਾ ਕਿ ਡਾਕਟਰ ਪਰਮਾਤਮਾ ਦਾ ਦੂਸਰਾ ਰੂਪ ਹਨ ਜੋ ਐਮਰਜੰਸੀ ਵਿੱਚ ਰੋਗੀ ਲੋਕਾਂ ਨੂੰ ਨਵਾਂ ਜੀਵਨ ਦਿੰਦੇ ਹਨ lਇਸ ਲਈ ਇਸ ਕਿੱਤੇ ਦਾ ਸਮਾਜ ਵਿੱਚ ਬਹੁਤ ਸਤਿਕਾਰ ਹੈ ਅੰਤ ਵਿੱਚ ਸਾਰੇ ਹੀ ਡਾਕਟਰ ਸਾਹਿਬਾਨ ਵੱਲੋਂ ਭਾਰਤ ਵਿਕਾਸ ਪਰਿਸ਼ਦ ਦੇ ਇਸ ਸਲੰਗਾਯੋਗ ਕਾਰਜ ਲਈ ਧੰਨਵਾਦ ਕੀਤਾ ਗਿਆ l

Related Articles

Leave a Comment