Home » ਹੇਮਕੁੰਟ ਸਕੂਲ ਵਿਖੇ ਮਨਾਇਆਂ ਫਰੀ ਪਲਾਸਟਿਕ ਅੰਤਰਰਾਸ਼ਟਰੀ ਦਿਵਸ

ਹੇਮਕੁੰਟ ਸਕੂਲ ਵਿਖੇ ਮਨਾਇਆਂ ਫਰੀ ਪਲਾਸਟਿਕ ਅੰਤਰਰਾਸ਼ਟਰੀ ਦਿਵਸ

by Rakha Prabh
48 views

ਕੋਟ ਈਸੇ ਖਾਂ/ ਜੀ ਐੱਸ ਸਿੱਧੂ

ਇਲਾਕੇ ਦੀ ਨਾਮਵਰ ਸੰਸਥਾਂ ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ-ਈਸੇ-ਖਾਂ ਵਿਖੇ ਹੇਮਕੁੰਟ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਦੀ ਰਹਿਨੁਮਾਈ ਹੇਠ ਵਿਦਿਆਰਥੀਆਂ ਵੱਲੋਂ ਫਰੀ ਪਲਾਸਟਿਕ ਅੰਤਰਰਾਸ਼ਟਰੀ ਦਿਵਸ ਮਨਾਇਆਂ ਗਿਆ ।ਵਿਦਿਆਰਥੀਆ ਵੱਲੋਂ ਇਸ ਵਿੱਚ ਵੱਧ-ਚੜ੍ਹ ਕੇ ਭਾਗ ਲਿਆ ਗਿਆ ਅਤੇ ਇਸ ਨਾਲ ਸਬੰਧਿਤ ਚਾਰਟ ਅਤੇ ਸਲੋਗਨ ਮੁਕਾਬਲੇ ਕਰਵਾਏ ਗਏ । ਇਸ ਮੌਕੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਵਿਦਿਆਰਥੀਆਂ ਨੂੰ ਸਮਝਾਇਆ ਨਾ ਘੁਲਨਸ਼ੀਲ ਪਦਾਰਥਾਂ ਦੇ ਨਾਲ ਧਰਤੀ ਦੀ ਉਪਜਾਊ ਸ਼ਕਤੀ ਨੰੁੂ ਬਹੁਤ ਨੁਕਸਾਨ ਹੋ ਰਿਹਾ ਹੈ ।ਜੇਕਰ ਸਮੇਂ ਰਹਿੰਦਿਆਂ ਅਸੀ ਪਲਾਸਟਿਕ ਤੇ ਕਾਬੂ ਪਾ ਲਿਆ ਤਾਂ ਆਲੇ-ਦੁਆਲੇ ਨੂੰ ਸਾਫ ਰੱਖ ਸਕਦੇ ਹਾਂ ।ਵਿਦਿਆਰਥੀਆਂ ਨੇ ਆਲੇ-ਦੁਆਲੇ ਦੀ ਸਫਾਈ ਕੀਤੀ ਅਤੇ ਇਹ ਪ੍ਰਣ ਲਿਆ ਕਿ ਉਹ ਆਪਣੇ ਘਰ ਅਤੇ ਆਲੇ-ਦੁਆਲੇ ਦੀ ਸਫਾਈ ਰੱਖਣਗੇ ਅਤੇ ਘੱਟੋ ਘੱਟ ਪਲਾਸਟਿਕ ਦੀਆਂ ਬੋਤਲਾਂ ਅਤੇ ਲਿਫਾਫੇ ਦੀ ਵਰਤੋਂ ਕਰਨਗੇ।ਜੋ ਕਿ ਅੱਜ ਸਮੇਂ ਦੀ ਲੋੜ ਵੀ ਹੈ ।ਪਿੰਸੀਪਲ ਮੈੇਡਮ ਰਮਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਪਲਾਸਟਿਕ ਦੀ ਘੱਟ-ਤੋਂ ਘੱਟ ਵਰਤੋਂ ਕਰਨ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਉਹ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਇਸ ਸਬੰਧੀ ਜਾਗਰੂਕਤ ਕਰਨ ।

Related Articles

Leave a Comment