Home »  ਅੰਮ੍ਰਿਤਸਰ ਪੁਲਿਸ ਨੇ ਗ੍ਰਿਫਤਾਰ ਕੀਤੇ ਚਾਰ ਸ਼ਾਰਪ ਸ਼ੂਟਰ, ਕਈ ਹਥਿਆਰ ਅਤੇ ਇਕ ਕਾਰ ਕੀਤੀ ਬਰਾਮਦ

 ਅੰਮ੍ਰਿਤਸਰ ਪੁਲਿਸ ਨੇ ਗ੍ਰਿਫਤਾਰ ਕੀਤੇ ਚਾਰ ਸ਼ਾਰਪ ਸ਼ੂਟਰ, ਕਈ ਹਥਿਆਰ ਅਤੇ ਇਕ ਕਾਰ ਕੀਤੀ ਬਰਾਮਦ

by Rakha Prabh
126 views

 ਅੰਮ੍ਰਿਤਸਰ ਪੁਲਿਸ ਨੇ ਗ੍ਰਿਫਤਾਰ ਕੀਤੇ ਚਾਰ ਸ਼ਾਰਪ ਸ਼ੂਟਰ, ਕਈ ਹਥਿਆਰ ਅਤੇ ਇਕ ਕਾਰ ਕੀਤੀ ਬਰਾਮਦ
ਅੰਮ੍ਰਿਤਸਰ, 30 ਸਤੰਬਰ : ਦੇਹਾਤ ਪੁਲਿਸ ਨੇ ਗੈਂਗਸਟਰ ਹੈਪੀ ਜੱਟ ਗਿਰੋਹ ਦੇ 4 ਸਾਰਪ ਸੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜਮਾਂ ਦੇ ਨਿਸਾਨੇ ’ਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸਾਥੀ ਸਨ। ਪੁਲਿਸ ਨੇ ਇਨ੍ਹਾਂ ਦੇ ਕਬਜੇ ’ਚੋਂ 4 ਪਿਸਤੌਲ, 4 ਮੈਗਜੀਨ ਅਤੇ ਹੋਰ ਕਾਰਤੂਸ ਬਰਾਮਦ ਕੀਤੇ ਹਨ।

ਐਸ.ਐਸ.ਪੀ. ਸਵਪਨਾ ਸਰਮਾ ਨੇ ਸ਼ੁੱਕਰਵਾਰ ਸ਼ਾਮ ਪੁਲਿਸ ਲਾਈਨਜ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਫੜੇ ਗਏ ਮੁਲਜਮਾਂ ਦੀ ਪਛਾਣ ਪ੍ਰਭਜੀਤ ਉਰਫ ਪ੍ਰਭ, ਗੁਰਦੀਪ ਉਰਫ ਗੀਤਾ ਵਾਸੀ ਝੰਡੇ, ਪਿ੍ਰਤਪਾਲ ਉਰਫ ਪੱਪੂ ਵਾਸੀ ਵੈਰੋਵਾਲ ਅਤੇ ਜੰਡਿਆਲਾ ਵਾਸੀ ਸੰਨੀ ਉਰਫ਼ ਦਾੜੀ ਵਜੋਂ ਕੀਤੀ ਹੈ।

ਐਸ.ਐਸ.ਪੀ. ਨੇ ਦੱਸਿਆ ਕਿ ਸੰਨੀ ਨੇ ਪੁਲਿਸ ਦੀ ਸਖਤੀ ਤੋਂ ਡਰਦਿਆਂ ਅਦਾਲਤ ’ਚ ਆਤਮ ਸਮਰਪਣ ਕਰ ਦਿੱਤਾ ਸੀ। ਉਸ ਨੂੰ ਪੁੱਛਗਿੱਛ ਲਈ ਲਿਆਂਦਾ ਜਾ ਰਿਹਾ ਹੈ। ਮੁਲਜਮਾਂ ਖਿਲਾਫ ਫਿਰੌਤੀ, ਡਕੈਤੀ, ਲੁੱਟ-ਖੋਹ, ਕਤਲ, ਨਸ਼ਾ ਤਸਕਰੀ, ਹਥਿਆਰਾਂ ਦੀ ਤਸਕਰੀ ਦੇ ਕੁੱਲ 16 ਮਾਮਲੇ ਦਰਜ ਹਨ।

ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਮੱਧ ਪ੍ਰਦੇਸ ਦੇ ਇੰਦੌਰ ਜ਼ਿਲ੍ਹੇ ਤੋਂ ਹਥਿਆਰ ਖਰੀਦ ਕੇ ਇੱਥੇ ਤਸਕਰੀ ਕਰਦੇ ਹਨ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਮੁਲਜਮਾਂ ਨੇ ਪੰਜਾਬ ’ਚ ਕਿਹੜੇ-ਕਿਹੜੇ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕੀਤੇ ਹਨ। ਪੁਲਿਸ ਨੇ ਮੁਲਜਮਾਂ ਦੇ ਕਬਜੇ ’ਚੋਂ ਇੱਕ ਕਾਰ ਵੀ ਬਰਾਮਦ ਕੀਤੀ ਹੈ, ਜਿਸ ’ਚ ਗੈਂਗਵਾਰ ਨੂੰ ਅੰਜਾਮ ਦੇਣ ਤੋਂ ਬਾਅਦ ਉਨ੍ਹਾਂ ਨੇ ਹਰਿਆਣਾ ਜਾ ਕੇ ਲੁਕਣਾ ਸੀ।

Related Articles

Leave a Comment