ਮੋਗਾ ਕੋਟ ਕੋਟ ਇਸੇ ਖਾਂ (ਤਰਸੇਮ ਸੱਚਦੇਵਾ)
ਮੋਟਰਸਾਈਕਲ ਸਵਾਰ ਨੌਜਵਾਨ ਨੇ ਜੀਰਾ ਰੋਡ ‘ਤੇ ਆਪਣੀ ਦੁਕਾਨ ਦੇ ਬਾਹਰ ਮੋਬਾਈਲ ਫ਼ੋਨ ‘ਤੇ ਗੱਲ ਕਰ ਰਹੇ ਰਾਜਿੰਦਰ ਸਿੰਘ ਦਾ ਮੋਬਾਈਲ ਫ਼ੋਨ ਖੋਹ ਲਿਆ ਅਤੇ ਫ਼ਰਾਰ ਹੋ ਗਿਆ | ਰਾਜਿੰਦਰ ਸਿੰਘ ਪੁੱਤਰ ਸਤਪਾਲ ਸਿੰਘ ਨੇ ਦੱਸਿਆ ਕਿ ਮੰਗਲਵਾਰ ਸ਼ਾਮ 7 ਵਜੇ ਦੇ ਕਰੀਬ ਬਿਜਲੀ ਦਾ ਕੱਟ ਲੱਗਣ ਕਾਰਨ ਉਹ ਜੀਰਾ ਰੋਡ ‘ਤੇ ਸਥਿਤ ਆਪਣੀ ਦੁਕਾਨ ਦੇ ਬਾਹਰ ਖੜ੍ਹਾ ਕਿਸੇ ਨਾਲ ਮੋਬਾਈਲ ‘ਤੇ ਗੱਲ ਕਰ ਰਿਹਾ ਸੀ ਤਾਂ ਮੋਟਰਸਾਈਕਲ ‘ਤੇ ਇਕ ਨੌਜਵਾਨ ਆਇਆ ਅਤੇ ਉਸ ਦਾ ਮੋਬਾਈਲ ਖੋਹ ਲਿਆ ਅਤੇ ਫਰਾਰ ਹੋ ਗਿਆ , ਉਸ ਨੌਜਵਾਨ ਨੇ ਆਪਣਾ ਮੂੰਹ ਕੱਪੜੇ ਨਾਲ ਢੱਕਿਆ ਹੋਇਆ ਸੀ। ਮੋਟਰਸਾਈਕਲ ‘ਤੇ ਨੰਬਰ ਪਲੇਟ ਵੀ ਨਹੀਂ ਲੱਗੀ ਹੋਈ ਸੀ, ਕੁਝ ਦਿਨ ਪਹਿਲਾਂ ਰਾਜਿੰਦਰ ਸਿੰਘ ਨੇ ਸੈਮਸੰਗ ਕੰਪਨੀ ਦਾ ਮਾਡਲ ਏ 15 5ਜੀ, 18000 ਰੁਪਏ ਦਾ ਮੋਬਾਈਲ ਲਿਆ ਸੀ ਅਤੇ ਇਸ ਘਟਨਾ ਦੀ ਸੂਚਨਾ ਰਾਜਿੰਦਰ ਸਿੰਘ ਨੇ ਪੁਲਿਸ ਨੂੰ ਦੇ ਦਿੱਤੀ ਹੈ।.