ਕੋਟ ਈਸੇ ਖਾਂ / (ਤਰਸੇਮ ਸੱਚਦੇਵਾ)
ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਇੱਕ ਜ਼ਿਲਾ ਪੱਧਰੀ ਮੀਟਿੰਗ ਇਥੋਂ ਦੇ ਧਰਮਕੋਟ ਰੋਡ ਤੇ ਸਥਿਤ ਦਫਤਰ ਵਿਖੇ ਕਾਮਰੇਡ ਸਰਵਨ ਕੁਮਾਰ ਸਦਰ ਕੋਟ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਚੰਡੀਗੜ੍ਹ ਤੋਂ ਕਾਮਰੇਡ ਜਤਿੰਦਰ ਪਾਲ ਸਿੰਘ ਵੱਲੋਂ ਉਚੇਚੇ ਤੌਰ ਤੇ ਹਾਜਰੀ ਲਵਾਈ ਗਈ। ਇਸ ਸਮੇਂ ਉਹਨਾਂ ਹਾਜ਼ਰੀਨਾ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰੋਗਰਾਮ ਅਤੇ ਕੇਂਦਰ ਵੱਲੋਂ ਲਾਗੂ ਕੀਤੇ ਗਏ ਕਾਲੇ ਕਾਨੂੰਨਾਂ ਬਾਰੇ ਖੁੱਲ ਕੇ ਚਾਨਣਾ ਪਾਇਆ ਗਿਆ। ਉਹਨਾਂ ਕਿਹਾ ਕਿ ਇਹਨਾਂ ਕਾਲੇ ਕਨੂੰਨਾਂ ਦੀਆਂ ਕਾਪੀਆਂ ਇੱਕ ਤੋਂ 7 ਜੁਲਾਈ ਤੱਕ ਸਭ ਜਗਹਾ ਸਾੜੀਆਂ ਜਾਣੀਆਂ ਹਨ ਅਤੇ 11 ਜੁਲਾਈ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਪਾਰਟੀ ਦੀ ਇੱਕ ਜਨਰਲ ਬਾਡੀ ਮੀਟਿੰਗ ਹੋਵੇਗੀ ਜਿਸ ਵਿੱਚ ਤਹਿਸੀਲ ਅਤੇ ਜਿਲੇ ਤੋਂ ਸਾਥੀ ਸਮੂਲੀਅਤ ਕਰਨਗੇ।ਉਹਨਾਂ ਕਿਹਾ 15 ਤੋਂ 22 ਜੁਲਾਈ ਤੱਕ ਤਹਿਸੀਲ ਪੱਧਰ ਤੇ ਐਸਡੀਐਮ ਨੂੰ ਰੇਤ ਬਜਰੀ ਅਤੇ ਨਸ਼ਿਆਂ ਖਿਲਾਫ ਮੰਗ ਪੱਤਰ ਦਿੱਤੇ ਜਾਣਗੇ। ਇਸ ਸਮੇਂ ਸੂਬਾ ਕਮੇਟੀ ਮੈਂਬਰ ਕਾਮਰੇਡ ਸੁਰਜੀਤ ਸਿੰਘ ਗਗੜਾ ਨੇ ਇਹਨਾਂ ਪ੍ਰੋਗਰਾਮਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦਾ ਪਾਰਟੀ ਨੂੰ ਭਰੋਸਾ ਦਵਾਇਆ। ਇਸ ਤੋਂ ਉਪਰੰਤ ਸੀਪੀਆਈ ਅਤੇ ਸੀਪੀਆਈ(ਐਮ) ਵੱਲੋਂ ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਨਾਹਰਿਆਂ ਦੀ ਗੂੰਜ ਵਿੱਚ ਸਾੜੀਆਂ ਗਈਆਂ ਜਿਹੜੇ ਕਿ ਇਸ ਮਹੀਨੇ ਦੀ ਪਹਿਲੀ ਜੁਲਾਈ ਤੋਂ ਲਾਗੂ ਹੋ ਚੁੱਕੇ ਹਨ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸਾਥੀ ਸਚਿਨ ਵਡੇਰਾ, ਸਾਥੀ ਰਾਮ ਕਿਸ਼ਨ ਧਰਮਕੋਟ, ਸਾਥੀ ਸੁਖਦੇਵ ਸਿੰਘ ਗਲੋਟੀ, ਸਾਥੀ ਅਜਮੇਰ ਸਿੰਘ ਮਹਿਰੋਂ, ਸਾਥੀ ਜਗੀਰ ਸਿੰਘ ਬਧਨੀ, ਸਾਥੀ ਜੱਗਾ ਸਿੰਘ ਬੱਡੂਵਾਲ, ਸਾਥੀ ਗੁਰਦੇਵ ਸਿੰਘ, ਸਾਥੀ ਗੁਰਿੰਦਰ ਸਿੰਘ ਮਸੀਤਾਂ ਅਤੇ ਸਾਥੀ ਬਲਰਾਮ ਠਾਕਰ ਹਾਜ਼ਰ ਸਨ।