Home » ਸ਼੍ਰੀ ਗੁਰੂ ਅਮਰ ਦਾਸ ਜੀ ਦੇ ਜੋਤੀ ਜੋਤਿ ਦਿਵਸ ਨੂੰ ਸਮ੍ਰਪਿਤ ਗੁਰਦੁਆਰਾ ਭਲਾਈ ਸਾਹਿਬ ਪਿੰਡ ਕਟੋਰਾ ਤੋਂ ਨਗਰ ਕੀਰਤਨ ਕੱਢਿਆ ਗਿਆ

ਸ਼੍ਰੀ ਗੁਰੂ ਅਮਰ ਦਾਸ ਜੀ ਦੇ ਜੋਤੀ ਜੋਤਿ ਦਿਵਸ ਨੂੰ ਸਮ੍ਰਪਿਤ ਗੁਰਦੁਆਰਾ ਭਲਾਈ ਸਾਹਿਬ ਪਿੰਡ ਕਟੋਰਾ ਤੋਂ ਨਗਰ ਕੀਰਤਨ ਕੱਢਿਆ ਗਿਆ

by Rakha Prabh
8 views

ਫਿਰੋਜ਼ਪੁਰ 28 ਸਤੰਬਰ ( ਰਾਖਾ ਬਿਊਰੋ )
ਭਗਤ ਬਾਬਾ ਮਿਲਖਾ ਸਿੰਘ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਭਲਾਈ ਸਾਹਿਬ, ਪਿੰਡ ਕਟੋਰਾ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ। ਇਹ ਨਗਰ ਕੀਰਤਨ ਸ੍ਰੀ ਗੁਰੂ ਅਮਰ ਦਾਸ ਮਹਾਰਾਜ ਜੀ ਦੇ 450 ਸਾਲਾਂ ਜੋਤੀ ਜੋਤਿ ਦਿਵਸ ਨੂੰ ਸਮ੍ਰਪਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਚ
ਕਢਿਆ ਗਿਆ। ਨਗਰ ਕੀਰਤਨ ਗੁਰਦੁਆਰਾ ਭਲਾਈ ਸਾਹਿਬ ਪਿੰਡ ਕਟੋਰਾ ਤੋਂ ਸਵੇਰੇ 8 ਵਜੇ ਆਰੰਭ ਹੋਇਆ। ਜੌ ਕਿ ਪਿੰਡ ਆਰਿਫ ਕੇ, ਗੁਲਾਮੀ ਵਾਲਾ, ਇਲਮੇਵਾਲਾ, ਅਲੀਵਾਲਾ, ਕਾਲੂਵਾਲਾ, ਸੁਧੇਵਾਲਾ, ਅੱਛੇਵਾਲਾ, ਢੋਲੇ ਵਾਲਾ, ਮੂਸੇਵਾਲਾ, ਬਸਤੀ ਬਲੇਰ, ਬਸਤੀ ਅਕਾਲੀਆਂ, ਬਸਤੀ ਦੰਦੂਪੁਰਾ, ਸੱਦੂਸ਼ਾਹ ਵਾਲਾ, (ਭਾਲਾ ਲੰਗਰ), ਯਾਰੇ ਸ਼ਾਹ ਵਾਲਾ, ਬੱਗੇ ਕੇ ਪਿੱਪਲ, ਹਸਤੀਵਾਲਾ, ਨੱਥੂਵਾਲਾ, ਵਸਤੀ ਬਲਵੀਰ ਸਿੰਘ ਵਾਲੀ, ਹਰੀਪੁਰਾ, ਵਸਤੀ ਖੇਮਕਰਨ, ਗਿੱਲ, ਰੱਜੀਵਾਲਾ, ਪੱਧਰੀ, ਵਸਤੀ ਦੋਧਿਆਂ, ਵਸਤੀ ਰਾੜੀਆਂ, ਬਹਾਦਰ ਵਾਲਾ, ਭੱਦਰੂ, ਵਸਤੀ ਆਮੇਵਾਲੀ, ਅਟਾਰੀ ਰੰਧਾਵਾ, ਅੱਕੂਵਾਲਾ, (ਬਸਤੀ ਜੀਆਂ ਬੱਗਾ ਲੰਗਰ), ਲੱਖਾ ਬੂਬਨਾ, ਗੈਂਧਰ, ਅਮ੍ਰਿੰਤਸਰੀਆਂ ਦੀ ਵਸਤੀ, ਵਕੀਲਾਂ ਵਾਲੀ ਵਸਤੀ, ਵਾਹਕੇ, ਨਿਜ਼ਾਮਵਾਲਾ, ਪਿੰਡ ਕਟੋਰਾ ਚੋਂ ਹੁੰਦਾ ਹੋਇਆ ਸ਼ਾਮ ਨੂੰ ਗੁਰੂਦੁਆਰਾ ਭਲਾਈ ਸਾਹਿਬ ਵਿਖੇ ਸਮਾਪਤ ਹੋਇਆ। ਵੱਖ ਵੱਖ ਪਿੰਡਾਂ ਦੀਆਂ ਸੰਗਤਾਂ ਵਲੋਂ ਨਗਰ ਕੀਰਤਨ ਦੇ ਸਵਾਗਤ ਲਈ ਸਵਾਗਤੀ ਗੇਟ ਲਗਾਏ ਹੋਏ ਸਨ ਅਤੇ ਵੱਖ ਵੱਖ ਪਰਕਾਰ ਦੇ ਲੰਗਰ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ। ਭਗਤ ਬਾਬਾ ਮਿਲਖਾ ਸਿੰਘ ਵਲੋਂ ਸੰਗਤਾਂ ਦਾ ਧਨਵਾਦ ਕੀਤਾ ਗਿਆ।

 

 


ਕੀਰਤਨ ਦਰਬਾਰ 30 ਸਤੰਬਰ ਨੂੰ

ਸ੍ਰੀ ਗੁਰੂ ਅਮਰ ਦਾਸ ਮਹਾਰਾਜ ਜੀ ਦਾ 450 ਸਾਲਾਂ ਜੋਤੀ ਜੋਤਿ ਦਿਵਸ
ਨੂੰ ਸਮ੍ਰਪਿਤ ਇੱਕ ਕੀਰਤਨ ਦਰਬਾਰ 30 ਸਤੰਬਰ (15 ਅੱਸੂ) ਦਿਨ ਸੋਮਵਾਰ ਨੂੰ ਗੁਰਦੁਆਰਾ ਭਲਾਈ ਸਾਹਿਬ ਪਾਤਸ਼ਾਹੀ ਤੀਜੀ ਸ਼੍ਰੀ ਗੁਰੂ ਅਮਰ ਦਾਸ ਜੀ, ਪਿੰਡ ਕਟੋਰਾ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਜਿਸ ਵਿੱਚ ਬਾਬਾ ਸੁੱਚਾ ਸਿੰਘ ਜੀ ਠਾਠ, ਨਾਨਕਸਰ (ਛਾਂਗਾ ਖੁਰਦ), ਭਾਈ ਦੇਸਾ ਸਿੰਘ ਜੀ ਦਲੇਰ, ਢਾਡੀ ਜੱਥਾ ਵਲਟੋਹਾ, ਭਾਈ ਕੁਲਦੀਪ ਸਿੰਘ ਜੀ ਕਥਾ ਵਾਚਕ (ਲੱਖੋ ਕੇ ਬਹਿਰਾਮ), ਭਾਈ ਅੰਮ੍ਰਿਤਪ੍ਰੀਤ ਸਿੰਘ ਜੀ ਰਾਗੀ ਜੱਥਾ (ਫਿਰੋਜ਼ਪੁਰ), ਬੀਬੀ ਦਲਜੀਤ ਕੌਰ ਜੀ, ਕਥਾ ਵਾਚਕ (ਅਰਮਾਨਪੁਰਾ), ਭਾਈ ਹਰਜਿੰਦਰ ਸਿੰਘ ਜੀ ਕਵੀਸ਼ਰੀ ਜੱਥਾ ਅਟਾਰੀ, ਭਾਈ ਬੋਹੜ ਸਿੰਘ ਜੀ ਢਾਡੀ ਜੱਥਾ (ਬਾਰੇ ਕੇ), ਅਤੇ ਗੁਰੂ ਰਾਮ ਦਾਸ ਸੀਨੀਅਰ ਸਕੈਂਡਰੀ ਪਬਲਿਕ ਸਕੂਲ ਸ਼ਾਹਦੀਨ ਵਾਲਾ ਅਰਮਾਨਪੁਰਾ ਦੇ ਬੱਚੇ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ।

 

Related Articles

Leave a Comment