Home » ਆਰਪੀਜੀ ਹਮਲਾ ਮਾਮਲਾ : ਨਾਬਾਲਿਗ ਮੁਲਜ਼ਮ ਜੁਵੇਨਾਇਲ ਅਦਾਲਤ ’ਚ ਕੀਤਾ ਪੇਸ਼, ਇਨੇ ਦਿਨ ਲਈ ਭੇਜਿਆ ਰਿਮਾਂਡ ’ਤੇ

ਆਰਪੀਜੀ ਹਮਲਾ ਮਾਮਲਾ : ਨਾਬਾਲਿਗ ਮੁਲਜ਼ਮ ਜੁਵੇਨਾਇਲ ਅਦਾਲਤ ’ਚ ਕੀਤਾ ਪੇਸ਼, ਇਨੇ ਦਿਨ ਲਈ ਭੇਜਿਆ ਰਿਮਾਂਡ ’ਤੇ

by Rakha Prabh
80 views

ਆਰਪੀਜੀ ਹਮਲਾ ਮਾਮਲਾ : ਨਾਬਾਲਿਗ ਮੁਲਜ਼ਮ ਜੁਵੇਨਾਇਲ ਅਦਾਲਤ ’ਚ ਕੀਤਾ ਪੇਸ਼, ਇਨੇ ਦਿਨ ਲਈ ਭੇਜਿਆ ਰਿਮਾਂਡ ’ਤੇ
ਐਸਏਐਸ ਨਗਰ, 27 ਅਕਤੂਬਰ : ਮੁਹਾਲੀ ਸਥਿਤ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਰਾਕੇਟ ਪ੍ਰੋਪੈੱਲਡ ਗ੍ਰਨੇਡ (ਆਰਪੀਜੀ) ਹਮਲੇ ਦੇ ਮਾਮਲੇ ’ਚ ਨਾਮਜ਼ਦ ਨਾਬਾਲਿਗ ਮੁਲਜ਼ਮ ਨੂੰ ਦਿੱਲੀ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਮੁਹਾਲੀ ਦੀ ਜੁਵੇਨਾਇਲ ਅਦਾਲਤ ’ਚ ਪੇਸ਼ ਕੀਤਾ ਗਿਆ। ਪੁਲਿਸ ਨੇ ਅਦਾਲਤ ’ਚ ਪੇਸ਼ ਨਾਬਾਲਿਗ ਮੁਲਜ਼ਮ ਦੇ 10 ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਸੀ।

ਸੂਤਰਾਂ ਅਨੁਸਾਰ ਨਾਬਾਲਿਗ ਦੀ ਉਮਰ 17 ਸਾਲ 5 ਮਹੀਨੇ ਦੱਸੀ ਗਈ ਹੈ। ਅਦਾਲਤ ਅਨੁਸਾਰ ਨਾਬਾਲਿਗ ਦਾ ਪੁਲਿਸ ਰਿਮਾਂਡ ਨਹੀਂ ਬਣਦਾ ਜਿਸ ’ਤੇ ਪੁਲਿਸ ਨੇ ਅਦਾਲਤ ’ਚ ਦਲੀਲ ਦਿੱਤੀ ਕਿ ਮੁਲਜ਼ਮ ਲਾਂਚਰ ਹਮਲੇ ਦੇ ਸਮੇਂ ਮੌਕੇ ’ਤੇ ਮੌਜੂਦ ਸੀ। ਉਸ ਤੋਂ ਪੁੱਛਗਿੱਛ ਬਹੁਤ ਮਹੱਤਵਪੂਰਨ ਹੈ ਕਿਉਂਕਿ ਉਹ ਗੰਭੀਰ ਅਪਰਾਧ ਹੈ। ਅਦਾਲਤ ’ਚ ਨਾਬਾਲਿਗ ਦੀ ਕੌਂਸਲੰਗ ਕੀਤੀ ਗਈ ਅਤੇ ਬਿਆਨ ਵੀ ਦਰਜ ਕੀਤੇ ਗਏ।

ਅਦਾਲਤ ਨੇ ਨਾਬਾਲਿਗ ਮੁਲਜ਼ਮ ਦਾ 6 ਦਿਨ ਦਾ ਰਿਮਾਂਡ ਦਿੰਦਿਆਂ ਪੁਲਿਸ ਨੂੰ ਹਦਾਇਤ ਕੀਤੀ ਕਿ ਪੁਲਿਸ ਨਾਬਾਲਿਗ ਮੁਲਜ਼ਮ ਨੂੰ ਹਰ ਰੋਜ਼ ਪੁੱਛ-ਪੜਤਾਲ ਲਈ ਬਾਲ ਸੁਧਾਰ ਤੋਂ ਲਿਆਏਗੀ ਅਤੇ ਸ਼ਾਮ ਨੂੰ ਪੁੱਛ-ਪੜਤਾਲ ਤੋਂ ਬਾਅਦ ਨਾਬਾਲਗ ਨੂੰ ਬਾਲ ਸੁਧਾਰ ਛੱਡ ਦਿੱਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਮੁਹਾਲੀ ਜ਼ਿਲ੍ਹੇ ’ਚ 9 ਮਈ ਨੂੰ ਇੰਟੈਲੀਜੈਂਸ ਦੇ ਹੈੱਡਕੁਆਰਟਰ ’ਤੇ ਹੋਏ ਆਰਪੀਜੀ ਹਮਲੇ ’ਚ ਗੈਂਗਸਟਰ ਲਾਰੈਂਸ ਦਾ ਸਬੰਧ ਸਾਹਮਣੇ ਆਉਣ ਤੋਂ ਬਾਅਦ ਦਿੱਲੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਸੀ। ਮੁਲਜ਼ਮਾਂ ’ਚੋਂ ਇਕ ਨਾਬਾਲਿਗ ਸੀ। ਲੜਕੇ ’ਤੇ ਦੋਸ਼ ਹੈ ਕਿ 9 ਮਈ ਨੂੰ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਹੋਏ ਆਰਪੀਜੀ ਹਮਲੇ ’ਚ ਉਹ ਸ਼ਾਮਲ ਸੀ। ਨਾਬਾਲਿਗ ਮੁਲਜ਼ਮ ਯੂਪੀ ਦੇ ਫੈਜ਼ਾਬਾਦ ਦਾ ਰਹਿਣ ਵਾਲਾ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਦਿੱਲੀ ਪੁਲਿਸ ਦੀ ਪੁੱਛਗਿੱਛ ’ਚ ਮੁਲਜ਼ਮ ਨੇ ਮੰਨਿਆ ਹੈ ਕਿ ਉਹ ਯੂਪੀ ਦੇ ਫਾਰਮ ਹਾਊਸ ’ਚ ਠਹਿਰਿਆ ਸੀ। ਮੂਸੇਵਾਲਾ ਦੀ ਹੱਤਿਆ ਦਾ ਮੁਲਜ਼ਮ ਵੀ ਇਸੇ ਫਾਰਮ ਹਾਊਸ ’ਚ ਠਹਿਰਿਆ ਸੀ। ਹੁਣ ਪੁਲਿਸ ਉਸ ਵਿਅਕਤੀ ਦੀ ਭਾਲ ’ਚ ਛਾਪੇਮਾਰੀ ਕਰ ਰਹੀ ਹੈ ਜਿਸ ਦਾ ਇਹ ਫਾਰਮ ਹਾਊਸ ਹੈ। ਪੁਲਿਸ ਉਸ ਤੋਂ ਇਹ ਜਾਨਣਾ ਚਾਹੁੰਦੀ ਹੈ ਕਿ ਉਹ ਲਾਰੈਂਸ ਨੂੰ ਕਿਵੇਂ ਜਾਣਦਾ ਹੈ ਅਤੇ ਉਹ ਕਿੰਨੇ ਸਮੇਂ ਤੋਂ ਗੈਂਗ ਨਾਲ ਹੈ। ਆਰਪੀਜੀ ਹਮਲੇ ਦੇ ਮੁਲਜ਼ਮਾਂ ਦੀ ਗਿ੍ਰਫ਼ਤਾਰੀ ਨਾਲ ਮੂਸੇਵਾਲਾ ਹੱਤਿਆ ਮਾਮਲੇ ਦੇ ਵੀ ਕਈ ਸੁਰਾਗ ਮਿਲ ਸਕਦੇ ਹਨ।

ਸੂਤਰਾਂ ਮੁਤਾਬਕ ਆਰਪੀਜੀ ਹਮਲੇ ਦੇ ਮੁਲਜ਼ਮ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਪਾਕਿਸਤਾਨ ਦੀ ਅੱਤਵਾਦੀ ਏਜੰਸੀ ਆਈਐਸਆਈ ਤੋਂ ਇਸ ਕੰਮ ਲਈ 10 ਲੱਖ ਰੁਪਏ ਲਏ ਸਨ। ਪੈਸਿਆਂ ਦੇ ਲਾਲਚ ’ਚ ਮੁਲਜ਼ਮ ਨੇ ਵਾਰਦਾਤ ਨੂੰ ਅੰਜਾਮ ਦਿੱਤਾ। 10 ਲੱਖ ਦੇਣ ਵਾਲਿਆਂ ’ਚ ਅੱਤਵਾਦੀ ਰਿੰਦਾ ਦਾ ਨਾਂ ਸਾਹਮਣੇ ਆ ਰਿਹਾ ਹੈ। ਰਿੰਦਾ ਬੇਰੁਜ਼ਗਾਰ ਨੌਜਵਾਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਹਥਿਆਰਾਂ ਦੀ ਤਸਕਰੀ ਵਰਗਾ ਗੈਰ-ਕਾਨੂੰਨੀ ਕੰਮ ਕਰਵਾ ਰਿਹਾ ਹੈ।

Related Articles

Leave a Comment