Home » ਇੰਨਸਪੈਕਟਰ ਨਰਿੰਦਰ ਕੁਮਾਰ ਨੇ ਮੱਝਾ ਤੇ ਗਾਵਾਂ ਨੂੰ ਚੋਰੀ ਕਰਨ ਵਾਲਿਆਂ ਨੂੰ ਕੀਤਾ ਗ੍ਰਿਫਤਾਰ ।

ਇੰਨਸਪੈਕਟਰ ਨਰਿੰਦਰ ਕੁਮਾਰ ਨੇ ਮੱਝਾ ਤੇ ਗਾਵਾਂ ਨੂੰ ਚੋਰੀ ਕਰਨ ਵਾਲਿਆਂ ਨੂੰ ਕੀਤਾ ਗ੍ਰਿਫਤਾਰ ।

by Rakha Prabh
14 views

ਹੁਸ਼ਿਆਰਪੁਰ 3 ਜੁਲਾਈ ( ਤਰਸੇਮ ਦੀਵਾਨਾ ) ਸਰਤਾਜ  ਸਿੰਘ ਚਾਹਲ ਆਈ.ਪੀ.ਐਸ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵਲੋਂ ਦਿੱਤੇ ਦਿਸ਼ਾ ਨਿਰਦੇਸ਼ ਤੇ  ਰਵਿੰਦਰ ਸਿੰਘ, ਪੀ.ਪੀ.ਐਸ, ਉਪ ਕਪਤਾਨ ਪੁਲਿਸ, ਦਿਹਾਤੀ ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠਾਂ ਇੰਨਸਪੈਕਟਰ ਨਰਿੰਦਰ ਕੁਮਾਰ ਦੀ ਟੀਮ ਵੱਲੋ ਚੋਰੀ ਦੀ ਵਾਰਦਾਤ ਕਰਨ ਵਾਲੇ ਵਿਅਕਤੀਆ ਦੇ ਖਿਲਾਫ ਕਾਰਵਾਈ ਕਰਦੇ ਹੋਏ ਥਾਣਾ ਹਰਿਆਣਾ ਦੀ ਪੁਲਿਸ ਵੱਲੋ ਚੋਰੀ ਕਰਨ ਵਾਲੇ ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਗਿਆ। ਵਿਨੋਦ ਕੁਮਾਰ ਪੁੱਤਰ ਰਾਮ ਪ੍ਰਕਾਸ਼ ਵਾਸੀ ਮਹਿੰਗਰੋਵਾਲ ਥਾਣਾ ਹਰਿਆਣਾ ਜਿਲਾ ਹੁਸਿਆਰਪੁਰ ਨੇ ਦੱਸਿਆ ਕਿ ਮਿਤੀ 25 ਜੂਨ ਨੂੰ  ਉਸਦੀਆਂ ਦੋ ਗਾਂਵਾ ਅਤੇ ਉਸਦੇ ਪਿੰਡ ਦੇ ਪਰਮਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਅਤੇ ਗੁਰਦਿਆਲ ਚੰਦ ਅਤੇ ਗੁਰਬਚਨ ਦਾਸ ਅਤੇ ਰਜਿੰਦਰ ਪਾਲ ਦੀਆਂ ਇੱਕ – ਇੱਕ ਗਾਂ ਚੁਗਣ ਲਈ ਛੱਡੀਆਂ ਸਨ ਪਰ ਘਰ ਵਾਪਿਸ ਨਹੀ ਆਈਆਂ ਜਿਨਾਂ ਨੂੰ ਪੂਰਾ ਯਕੀਨ ਹੈ ਕਿ ਇਹ ਗਾਂਵਾਂ ਗਾਮੀ ਉਰਫ ਗਾਮਾ ਪੁੱਤਰ ਜਾਨ ਮੁਹੰਮਦ ਵਾਸੀ ਝੱਜਾ ਪਿੰਡ ਥਾਣਾ ਟਾਂਡਾ ਜਿਲਾ ਹੁਸਿਆਰਪੁਰ, ਰੁਸਤਮ ਪੁੱਤਰ ਸੁਕਰਾਦੀਨ ਵਾਸੀ ਝੱਜਾ ਪਿੰਡ ਥਾਣਾ ਟਾਂਡਾ ਰੁਸਤਮ ਉਰਫ ਰੋਸ਼ਨਾ ਪੁੱਤਰ ਗਮ ਰਸੂਲ ਵਾਸੀ ਬੈਂਚਾ ਥਾਣਾ ਟਾਂਡਾ ਜਿਲਾ ਹੁਸਿਆਰਪੁਰ ਵਲੋ ਚੋਰੀ ਕੀਤੀਆਂ ਗਈਆਂ ਹਨ ਜਿਸ ਤੇ ਇੰਨਸਪੈਕਟਰ ਨਰਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪੁਲਿਸ ਪਾਰਟੀ ਬਣਾ ਕੇ ਐਸ ਆਈ  ਬਿਕਰਮਜੀਤ ਸਿੰਘ ਸਮੇਤ ਸਾਥੀ ਕਰਮਚਾਰੀਆ ਵੱਲੋਂ ਤਿੰਨੋਂ ਦੋਸ਼ੀਆਨ ਨੂੰ ਹਸਬ ਜਾਬਤਾ ਗ੍ਰਿਫਤਾਰ ਕਰਕੇ ਚੋਰੀ ਕੀਤੀਆ ਗਾਂਵਾ ਦੋਸ਼ੀਆਨ ਦੇ ਘਰਾਂ ਤੋ ਬ੍ਰਾਮਦ ਕਰਕੇ ਅਸਲ ਮਾਲਿਕਾ ਦੇ ਹਵਾਲੇ ਕੀਤੀਆ ਗਈਆ ਅਤੇ ਦੋਸ਼ੀਆ ਖਿਲਾਫ ਮੁਕੱਦਮਾ ਥਾਣਾ ਹਰਿਆਣਾ ਜਿਲ੍ਹਾਂ ਹੁਸ਼ਿਆਰਪੁਰ ਦਰਜ ਕੀਤਾ ਗਿਆ।

You Might Be Interested In

Related Articles

Leave a Comment