Home » ਜ਼ੀਰਾ ਵਿਖੇ ਬਦੀ ਤੇ ਨੇਕੀ ਦੀ ਜਿੱਤ ਦਾ ਤਿਉਹਾਰ ਦੁਸਹਿਰਾ ਮਨਾਉਣ ਸਬੰਧੀ ਤਿਆਰੀਆਂ ਮੁਕੰਮਲ

ਜ਼ੀਰਾ ਵਿਖੇ ਬਦੀ ਤੇ ਨੇਕੀ ਦੀ ਜਿੱਤ ਦਾ ਤਿਉਹਾਰ ਦੁਸਹਿਰਾ ਮਨਾਉਣ ਸਬੰਧੀ ਤਿਆਰੀਆਂ ਮੁਕੰਮਲ

ਸ੍ਰ ਨੱਥਾ ਸਿੰਘ ਜੌਹਲ ਦੁਸਹਿਰਾ ਗਰਾਉਂਡ ਵਿਖੇ ਕੀਤਾ ਗਿਆ ਝੰਡਾ ਪੂਜਨ ।

by Rakha Prabh
108 views

ਜ਼ੀਰਾ/ ਫਿਰੋਜ਼ਪੁਰ 26 ਸਤੰਬਰ (ਗੁਰਪ੍ਰੀਤ ਸਿੰਘ ਸਿੱਧੂ ) : ਬਦੀ ਤੇ ਨੇਕੀ ਦੀ ਜਿੱਤ ਦਾ ਤਿਉਹਾਰ ਦੁਸ਼ਹਿਰਾ ਮਨਾਉਣ ਸਬੰਧੀ ਦੁਸ਼ਹਿਰਾ ਕਮੇਟੀ ਜ਼ੀਰਾ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਬੰਧੀ ਦੁਸ਼ਹਿਰਾ ਗਰਾਊਡ ਸਮਾਧੀ ਸ਼ੰਕਰਾ ਪੁਰੀ ਸਨੇਰ ਰੋਡ ਜ਼ੀਰਾ ਵਿਖੇ ਹਿੰਦੂ ਰਸਮਾਂ ਰਿਵਾਜ਼ਾਂ ਨਾਲ ਦੁਸਹਿਰਾ ਕਮੇਟੀ ਦੇ ਸਰਪ੍ਰਸਤ ਹਰੀਸ਼ ਜੈਨ ਗੋਗਾ ਚੇਅਰਮੈਨ ਸਹਿਕਾਰੀ ਸਭਾਵਾਂ ਪੰਜਾਬ, ਧਰਮਪਾਲ ਚੁੱਘ ਸਾਬਕਾ ਪ੍ਰਧਾਨ ਨਗਰ ਕੌਂਸਲ ਜ਼ੀਰਾ, ਕੁਲਦੀਪ ਸਿੰਘ ਜੌਹਲ , ਸੁਰਿੰਦਰ ਗੁਪਤਾ ਪ੍ਰਧਾਨ ਅਸ਼ੋਕ ਕੁਮਾਰ ਪਲਤਾ, ਉਮ ਪ੍ਰਕਾਸ਼ ਪੁਰੀ ਦੀ ਦੇਖਰੇਖ ਹੇਠ ਧਰਤੀ ਪੂਜਨ ਅਤੇ ਝੰਡਾ ਪੂਜਨ ਕੀਤਾ ਗਿਆ। ਇਸ ਮੌਕੇ ਝੰਡਾ ਪੂਜਨ ਦੀ ਰਸਮ ਹਲਕਾ ਵਿਧਾਇਕ ਨਰੇਸ਼ ਕਟਾਰੀਆ ਨੇ ਆਪਣੇ ਕਰਕਮਲਾਂ ਨਾਲ ਕੀਤੀ ਅਤੇ ਦੁਸਹਿਰਾ ਕਮੇਟੀ ਨੂੰ ਮਾਲੀ ਸਹਿਯੋਗ ਦਿੱਤਾ।

ਇਸ ਮੌਕੇ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਚੰਦ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ,ਆਪ ਆਗੂ ਨੀਲੂ ਬਜਾਜ,ਦੇਵ ਬਜਾਜ ਤੋਂ ਇਲਾਵਾਂ ਸੰਜੀਵ ਨਾਰੰਗ ਸੁਖਮਨੀ ਹਸਪਤਾਲ ਜ਼ੀਰਾ, ਕਾਂਗਰਸ ਆਗੂ ਡਾ ਰਛਪਾਲ ਸਿੰਘ ਗਿੱਲ ਪ੍ਰਧਾਨ ਨਗਰ ਕੌਂਸਲ ਜ਼ੀਰਾ,ਐਸਪੀ ਰਾਮ ਪ੍ਰਕਾਸ਼, ਪ੍ਰੇਮ ਗਰੋਵਰ ਸਰਪ੍ਰਸਤ ਬਜਰੰਗ ਭਵਨ ਮੰਦਰ ਜ਼ੀਰਾ, ਬਿੱਟੂ ਵਿੱਜ ਸਾਬਕਾ ਪ੍ਰਧਾਨ ਨਗਰ ਕੌਂਸਲ ਜ਼ੀਰਾ, ਭਾਜਪਾ ਆਗੂ ਹਰਬੀਰਇੰਦਰ ਸਿੰਘ, ਵਿੱਕੀ ਸੂਦ ਮੰਡਲ ਪ੍ਰਧਾਨ ਭਾਜਪਾ ਜ਼ੀਰਾ, ਗੁਰਦੇਵ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਪੀਐਸਐਸਐਫ ਫਿਰੋਜ਼ਪੁਰ, ਸੁਖਦੇਵ ਸ਼ਰਮਾ ਪ੍ਰਧਾਨ ਕੱਪੜਾ ਯੂਨੀਅਨ, ਸ਼ੰਮੀ ਜੈਨ,ਆਪ ਆਗੂ ਗੁਰਪ੍ਰੀਤ ਸਿੰਘ ਗੋਰਾ, ਆਪ ਆਗੂ ਗੁਰਵੀਰ ਸਿੰਘ ਬਰਾੜ, ਅਮਨ ਅਰੋੜਾ, ਤਰਸੇਮ ਜੁਨੇਜਾ ਆਦਿ ਸ਼ਹਿਰ ਦੀਆਂ ਨਾਮੀ ਹਸਤੀਆਂ ਹਾਜ਼ਰ ਸਨ।

ਇਸ ਮੌਕੇ ਆਏ ਮਹਿਮਾਨਾਂ ਦਾ ਧੰਨਵਾਦ ਮਹਾਮੰਡਲੇਸਵਰ 1008 ਸੁਆਮੀ ਕਮਲਪੁਰੀ ਜੀ ਮੁੱਖ ਸੇਵਾਦਾਰ ਸਮਾਧੀ ਸ਼ੰਕਰਾ ਪੁਰੀ ਜ਼ੀਰਾ ਜੀ ਨੇ ਕੀਤਾ। ਇਸ ਮੌਕੇ ਸਮਾਗਮ ਵਿੱਚ ਦੁਸ਼ਹਿਰਾ ਕਮੇਟੀ ਪ੍ਰਧਾਨ ਅਸ਼ੋਕ ਪਲਤਾ, ਜਗਦੇਵ ਸ਼ਰਮਾ ਸਕੱਤਰ,ਉਮ ਪ੍ਰਕਾਸ਼ ਪੁਰੀ ਖਜਾਨਚੀ, ਮੀਤ ਪ੍ਰਧਾਨ ਸੰਜੀਵ ਕੁਮਾਰ ਐਡਵੋਕੇਟ, ਕੁਲਭੂਸ਼ਨ ਸ਼ਰਮਾ ਸਟੇਜ ਸਕੱਤਰ, ਪਵਨ ਕੁਮਾਰ ਲੱਲੀ ਪ੍ਰਬੰਧਕ,,ਰਾਮ ਤੀਰਥ ਸ਼ਰਮਾ, ਮੈਂਬਰ ਐਡਵੋਕੇਟ ਲਖਵਿੰਦਰ ਸ਼ਰਮਾ, ਪੰਡਤ ਸੰਦੀਪ ਸ਼ਰਮਾ ਆਦਿ ਹਾਜ਼ਰ ਸਨ।

Related Articles

Leave a Comment