*ਥਾਣਾ ਛੇਹਰਟਾ ਦੀ ਚੌਕੀ ਗੁਰੂ ਕੀ ਵਡਾਲੀ ਵੱਲੋਂ, ਦਾਤਰ ਮਾਰ ਕੇ ਮਾਨ ਪ੍ਰੈਟਰੋਲ ਪੰਪ ਦੇ ਮਾਲਕ ਪਾਸੋਂ ਪਿਸਟਲ .32 ਬੋਰ, ਢੇਡ ਲੱਖ ਰੁਪਏ ਅਤੇ ਐਕਟੀਵਾ ਸਕੂਟੀ ਦੀ ਖੋਹ ਕਰਨ ਵਾਲਾ 01 ਕਾਬੂ।*
ਅੰਮ੍ਰਿਤਸਰ (ਗੁਰਮੀਤ ਸਿੰਘ ਰਾਜਾ )
ਮੁਕੱਦਮਾਂ ਨੰਬਰ 89 ਮਿਤੀ 10-05-2023 ਜੁਰਮ 379-ਬੀ (2), 34 ਭ:ਦ, ਥਾਣਾ ਛੇਹਰਟਾ, ਅੰਮ੍ਰਿਤਸਰ।
*ਗ੍ਰਿਫ਼ਤਾਰ ਦੋਸ਼ੀ:-* ਗੁਰਲਾਲ ਸਿੰਘ ਉਰਫ਼ ਬਿੱਲੂ ਬੱਕਰਾ
(ਉਮਰ 22/23 ਸਾਲ) (ਗ੍ਰਿਫਤਾਰ ਮਿਤੀ 25-05-2023)
*ਬ੍ਰਾਮਦਗੀ:- ਖੋਹਸ਼ੁਦਾ ਪਿਸਟਲ .32 ਬੋਰ ਅਤੇ ਐਕਟੀਵਾ ਸਕੂਟੀ ਰੰਗ ਗਰੇਅ।*
ਇਹ ਮੁਕੱਦਮਾਂ ਸ੍ਰੀ ਵਰਿੰਦਰਜੀਤ ਸਿੰਘ ਮਾਨ ਵਾਸੀ ਅਜ਼ਾਦ ਨਗਰ, ਪੁੱਤਲੀਘਰ, ਅੰਮ੍ਰਿਤਸਰ ਦੇ ਬਿਆਨ ਪਰ ਦਰਜ਼ ਰਜਿਸਟਰ ਹੋਇਆ ਕਿ ਉਹ, ਮਾਨ ਪੈਟਰੋਲ ਪੰਪ, ਗੁਰੂ ਕੀ ਵਡਾਲੀ ਛੇਹਰਟਾ, ਅੰਮ੍ਰਿਤਸਰ ਦਾ ਮਾਲਕ ਹੈ ਅਤੇ ਗੁਰੂ ਕੀ ਵਡਾਲੀ ਤੋ ਕੋਟ ਖਾਲਸਾ ਨੂੰ ਜਾਂਦੀ ਸੜਕ ਤੇ ਉਸਦੀ ਜਮੀਨ ਤੇ ਪੋਲਟਰੀ ਫਾਰਮ ਵੀ ਹੈ। ਰੋਜਾਨਾ ਦੀ ਤਰਾ ਅੱਜ ਵੀ ਉਹ, ਵਕਤ ਕਰੀਬ 09:15 ਵਜੇ ਰਾਤ ਆਪਣੇ ਪੈਟਰੋਲ ਪੰਪ ਤੋ ਆਪਣੇ ਪੋਲਟਰੀ ਫਾਰਮ ਨੂੰ ਆਪਣੀ ਐਕਟੀਵਾ ਸਕੂਟੀ ਤੇ ਜਾ ਰਿਹਾ ਸੀ ਅਜੇ ਉਹ, ਆਪਣੇ ਪੋਲਟਰੀ ਫਾਰਮ ਤੋ ਥੋੜਾ ਪਿੱਛੇ ਸੀ ਕਿ ਇਕ ਮੋਟਰ ਸਾਈਕਲ ਤੇ ਸਵਾਰ 03 ਨੋਜਵਾਨ ਆਏ। ਜਿੰਨਾਂ ਵਿੱਚ 02 ਮੋਨੇ ਅਤੇ ਇਕ ਨੇ ਕਾਲੇ ਰੰਗ ਦਾ ਪਟਕਾ ਬੰਨਿਆ ਸੀ ਤੇ ਮੁਦੱਈ ਨੂੰ ਜਾਂਦੇ-ਜਾਂਦੇ ਪੁੱਛਿਆ ਕਿ ਇਹ ਰਸਤਾ ਅੰਮ੍ਰਿਤਸਰ ਨੂੰ ਹੀ ਜਾਂਦਾ ਹੈ ਤਾਂ ਉਸਨੇ ਕਿਹਾ ਹਾਂਜੀ, ਇਹ ਰਸਤਾ ਅੰਮ੍ਰਿਤਸਰ ਨੂੰ ਹੀ ਜਾਂਦਾ ਹੈ ਤਾਂ ਤਿੰਨਾਂ ਨੌਜ਼ਵਾਨਾਂ ਨੇ ਉਸਦੀ ਐਕਟਿਵਾ ਨੰਬਰੀ PB10-HW-0611 ਰੰਗ ਗਰੇਅ, ਨੂੰ ਲੱਤ ਮਾਰੀ ਤੇ ਉਹ, ਯਕਦਮ ਸੜਕ ਤੋਂ ਸਾਈਡ ਤੇ ਤੇ ਖੇਤਾ ਵਿੱਚ ਡਿੱਗ ਪਿਆ ਤੇ ਉਸਨੇ, ਆਪਣੇ ਲਾਈਸੰਸੀ ਪਿਸਟਲ .32 ਬੋਰ, ਆਪਣੀ ਡੱਬ ਵਿਚੋਂ ਕੱਢ ਕੇ ਫਾਇਰ ਕਰਨ ਲੱਗਾ ਤਾ ਤਿੰਨਾਂ ਨੌਜਵਾਨਾਂ ਨੇ ਰੋਲਾ ਪਾ ਦਿੱਤਾ ਕਿ ਇਸ ਪਾਸ ਪਿਸਟਲ ਹੈ ਤੇ ਉਹਨਾਂ ਤਿੰਨਾਂ ਵਿਚੋ ਜਿਸ ਲੜਕੇ ਨੇ ਕਾਲਾ ਪਟਕਾ ਬੰਨਿਆ ਸੀ, ਉਸ ਨੇ ਆਪਣੇ ਹੱਥ ਵਿਚ ਫੜੇ ਦਸਤੀ ਦਾਤਰ ਨਾਲ ਮੁਦੱਈ ਦੇ ਸੱਜੇ ਹੱਥ ਤੇ ਵਾਰ ਕੀਤਾ। ਜਿਸ ਨਾਲ ਉਸਦੇ ਹੱਥ ਤੇ ਸੱਟ ਲੱਗ ਗਈ ਤੇ ਹੱਥ ਵਿਚ ਫੜਿਆ ਲਾਈਸੰਸੀ ਪਿਸਟਲ ਡਿੱਗ ਪਿਆ ਤੇ ਦੂਸਰੇ ਦੋ ਨੋਜਵਾਨਾ ਨੇ ਆਪਣੇ-ਆਪਣੇ ਹੱਥਾਂ ਵਿਚ ਫੜੇ ਦਸਤੀ ਲੋਹਾ ਦਾਤਰਾ ਨਾਲ ਉਸਤੇ ਕਈ ਵਾਰ ਕੀਤੇ ਤੇ ਜਾਂਦੇ ਹੋਏ ਉਸਦੀ ਐਕਟਿਵਾ ਸਕੂਟੀ ਤੇ ਲਾਇਸੰਸੀ ਪਿਸਟਲ ਖੋਹ ਕਿ ਲੈ ਗਏ ਤੇ ਉਸਦੀ ਐਕਟਿਵਾ ਵਿਚੋ ਪੈਟਰੋਲ ਪੰਪ ਦੀ ਪੇਮੈਟ ਕਰੀਬ ਡੇਢ ਲੱਖ ਰੁਪੈ ਤੇ ਹੋਰ ਕਾਗਜਾਤ ਲੈ ਗਏ। ਜਿਸਤੇ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ।
ਮੁਕੱਦਮਾਂ ਦੀ ਸੰਵੇਦਨਸ਼ੀਲਤਾਂ ਨੂੰ ਦੇਖਦੇ ਹੋਏ ਮਾਨਯੋਗ ਕਮਿਸਨਰ ਪੁਲਿਸ, ਅੰਮ੍ਰਿਤਸਰ ਵੱਲੋਂ ਮੁਕੱਦਮਾਂ ਨੂੰ ਜਲਦ ਤੋਂ ਜਲਦ ਟਰੇਸ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ। ਜਿਸਦੇ ਤਹਿਤ ਸ੍ਰੀ ਪ੍ਰਭਜੋਤ ਸਿੰਘ ਵਿਰਕ, ਪੀ.ਪੀ.ਐਸ, ਏ.ਡੀ.ਸੀ.ਪੀ ਸਿਟੀ-2, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ੍ਰੀ ਕੰਵਲਪ੍ਰੀਤ ਸਿੰਘ, ਪੀ.ਪੀ.ਐਸ, ਏ.ਸੀ.ਪੀ ਪੱਛਮੀ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਛੇਹਰਟਾ, ਅੰਮ੍ਰਿਤਸਰ ਇੰਸਪੈਕਟਰ ਗੁਰਵਿੰਦਰ ਸਿੰਘ ਦੀ ਪੁਲਿਸ ਪਾਰਟੀ ਐਸ.ਆਈ ਬਲਵਿੰਦਰ ਸਿੰਘ ਇੰਚਾਂਰਜ਼ ਪੁਲਿਸ ਚੌਕੀ ਗੁਰੂ ਕੀ ਵਡਾਲੀ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਹਰ ਪਹਿਲੂ ਤੋਂ ਤਫ਼ਤੀਸ਼ ਕਰਦੇ ਹੋਏ ਮੁਕੱਦਮਾਂ ਵਿੱਚ ਲੋੜੀਂਦੇ ਦੋਸ਼ੀਆਂ ਵਿੱਚ ਇੱਕ ਦੋਸ਼ੀ ਗੁਰਲਾਲ ਸਿੰਘ ਉਰਫ ਬਿੱਲ ਬੱਕਰਾ ਨੂੰ ਮੋੜ ਭੈਣੀ ਸੰਨ ਸਾਹਿਬ ਰੋਡ ਤੋਂ ਨੂੰ ਕਾਬੂ ਕਰਕੇ ਇਸਦੇ ਇੰਕਸਾਫ ਤੇ ਵਾਰਦਾਤ ਸਮੇਂ ਖੋਹ ਕੀਤੀ ਪਿਸਟਲ .32 ਬੋਰ, ਅਤੇ ਐਕਟੀਵਾ ਸਕੂਅ ਰੰਗ ਗਰੇਅ ਬ੍ਰਾਮਦ ਕੀਤਾ ਗਿਆ ਹੈ। ਇਸਦੇ ਦੂਸਰੇ ਸਾਥੀਆਂ ਨੂੰ ਗ੍ਰਿਫ਼ਤਾਰ ਦਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿੰਨਾਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਲੁੱਟ ਕੀਤੀ ਰਕਮ ਵੀ ਬ੍ਰਾਮਦ ਕੀਤੀ ਜਾਵੇਗੀ। ਗ੍ਰਿਫ਼ਦਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਤਫ਼ਤੀਸ ਜਾਰੀ ਹੈ।