ਮਾਨਸਾ 26 ਸਤੰਬਰ : ਬਹੁਜਨ ਸਮਾਜ ਪਾਰਟੀ ਵਲੋਂ ਖੀਵਾ ਪਿੰਡ ਦੀ ਹੱਡਾਰੋੜੀ ਦਾ ਮਾਮਲਾ ਪਿਛਲੇ ਅਗਸਤ ਮਹੀਨੇ ਚੁੱਕਿਆ ਸੀ ਤੇ ਬਸਪਾ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਮਾਨਸਾ ਦੇ ਵਿਸ਼ਾਲ ਇਕੱਠ ਵਿੱਚ ਸਰਕਾਰ ਨੂੰ 26 ਸਤੰਬਰ ਤੱਕ ਦਾ ਅਲਟੀਮੇਟਮ ਦਿੱਤਾ ਸੀ। ਲੇਕਿਨ ਪ੍ਰਸ਼ਾਸ਼ਨ ਨੇ ਲਗਾਤਾਰ ਮੁੱਦੇ ਤੇ ਅੱਖਾਂ ਮੀਟੀ ਰੱਖੀਆਂ। ਹਾਲਾਂਕਿ ਸਥਾਨਿਕ ਲੀਡਰਸ਼ਿਪ ਪ੍ਰਸ਼ਾਸਨ ਨਾਲ ਰਾਬਤਾ ਕਰਦੇ ਹੋਏ ਹੱਡਾਰੋੜੀ ਦਾ ਮੁੱਦਾ ਚੁੱਕਦੀ ਰਹੀ। ਪ੍ਰਸ਼ਾਸ਼ਨ ਦੀ ਰਾਸ਼ਟਰੀ ਪਾਰਟੀ ਦੇ ਦਿੱਤੇ ਸੱਦੇ ਨੂੰ ਅਣਗੋਲੇ ਕਰਦੇ ਜਾਣਾ ਅੱਜ ਭਾਰੀ ਪੈ ਗਿਆ ਜਦੋਂ ਆਪਣੇ ਦਿੱਤੇ ਸਮੇਂ ਅਨੁਸਾਰ ਬਸਪਾ ਦਾ ਸੂਬਾ ਪ੍ਰਧਾਨ ਭਾਰੀ ਲਾਮ ਲਸ਼ਕਰ ਦੇ ਨਾਲ ਪਿੰਡ ਖੀਵਾ ਪੁੱਜਣ ਦੀਆਂ ਰਿਪੋਰਟਾਂ ਆਉਣ ਲੱਗੀਆਂ। ਆਲੇ ਦੁਆਲੇ ਦੇ ਇਲਾਕੇ ਤੋਂ ਬਸਪਾ ਵਰਕਰਾਂ ਦਾ ਵੱਡਾ ਜਮਾਵੜਾ ਇਕੱਠਾਂ ਹੋਣ ਦੀ ਸੂਚਨਾ ਪ੍ਰਸ਼ਾਸਨ ਕੋਲ ਪੁੱਜੀ। ਸਾਡੀ ਸੂਚਨਾ ਮੁਤਾਬਿਕ ਬਸਪਾ ਵਰਕਰਾਂ ਨੇ ਵੱਡੀ ਪੱਧਰ ਤੇ ਲਾਠੀਆਂ ਤੇ ਹੋਰ ਦੇਸੀ ਹਥਿਆਰਾਂ ਦਾ ਭਾਰੀ ਜਖ਼ੀਰਾ ਇਕੱਠਾ ਕਰ ਲਿਆ ਸੀ।
ਪ੍ਰਸ਼ਾਸ਼ਨ ਨੇ ਮੌਕਾ ਸਾਂਭਦਿਆਂ ਖੀਵਾ ਪਿੰਡ ਨੂੰ ਪੁਲਿਸ ਛਾਉਣੀ ਵਿਚ ਬਦਲ ਦਿੱਤਾ। ਬਸਪਾ ਸੂਬਾ ਪ੍ਰਧਾਨ ਦੇ ਪੁੱਜਣ ਤੋਂ ਡੇਢ ਘੰਟਾ ਪਹਿਲਾਂ ਵਧੀਕ ਡਿਪਟੀ ਕਮਿਸ਼ਨਰ ਬੇਨਿਥ , ਡੀ ਐਸ ਪੀ, ਤੇ ਸਮੁੱਚਾ ਪ੍ਰਸ਼ਾਸ਼ਨ ਪੱਬਾ ਭਾਰ ਹੋ ਗਿਆ। ਪਿੰਡ ਦੀ ਧਰਮਸ਼ਾਲਾ ਵਿਚ ਵੱਡੀ ਪੱਧਰ ਤੇ ਜਿੰਮੀਦਾਰ ਭਾਈਚਾਰਾ ਤੇ ਹੱਡਾਰੋੜੀ ਕੋਲ ਦਲਿਤ ਭਾਈਚਾਰੇ ਦਾ ਇਕੱਠ ਹੋ ਗਿਆ। ਦਲਿਤ ਭਾਈਚਾਰੇ ਨੇ ਬਸਪਾ ਪਾਰਟੀ ਦੇ ਨੀਲੇ ਝੰਡੇ ਲਗਾਕੇ ਟੈਂਟ ਲਾਇਆ ਸੀ। ਸੂਬਾ ਪ੍ਰਧਾਨ ਬਸਪਾ ਸ ਗੜ੍ਹੀ ਦੇ ਆਉਂਦਿਆਂ ਦਲਿਤ ਭਾਈਚਾਰਾ ਜੋਸ਼ ਵਿਚ ਆ ਗਿਆ। ਹੱਡਾਰੋੜੀ ਦਾ ਦੌਰਾ ਕਰਨ ਤੋਂ ਬਾਅਦ ਬਸਪਾ ਲੀਡਰਸ਼ਿਪ ਤੇ ਪਿੰਡ ਦੇ ਦਲਿਤ ਭਾਈਚਾਰੇ ਦੇ ਮੋਹਤਬਰਾਂ ਨਾਲ ਪ੍ਰਸ਼ਾਸ਼ਨ ਮੁਲਾਕਾਤ ਕੀਤੀ। ਲੰਬੀ ਗੱਲਬਾਤ ਤੋਂ ਬਾਅਦ ਦੋਹਾਂ ਭਾਈਚਾਰਿਆਂ ਨੇ ਪੰਜ ਪੰਜ ਮੈਂਬਰੀ ਕਮੇਟੀ ਬਣਾਈ ਅਤੇ ਫੈਂਸਲਾ ਕੀਤਾ ਕਿ ਅੱਜ ਤੋਂ ਬਾਅਦ ਹੱਡਾਰੋੜੀ ਵਿਚ ਮੁਰਦਾਰ ਪਸ਼ੂਆ ਨੂੰ ਨਹੀਂ ਛੁਟਿਆ ਜਾਵੇਗਾ। ਅਗਲੇ ਪਰਬੰਦਾ ਲਈ ਪ੍ਰਸ਼ਾਸ਼ਨ ਨੇ ਤਿੰਨ ਦਿਨ ਦਾ ਸਮਾਂ ਲਿਆ।
ਇਸ ਮੌਕੇ ਬਸਪਾ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਬਸਪਾ ਗਰੀਬ ਮਜ਼ਲੂਮ ਲਈ ਬਣੀ ਹੈ ਜਿਸਦੀ ਵਿਚਾਰਧਾਰਾ ਵਿਚ ਦਲਿਤ ਪੱਛੜੀਆਂ ਸ਼੍ਰੇਣੀਆਂ ਤੇ ਘੱਟ ਗਿਣਤੀਆਂ ਦੇ ਹਰ ਮੁੱਦੇ ਤੇ ਬਸਪਾ ਹਕੂਮਤ ਨਾਲ ਟੱਕਰ ਲੈਂਦੀ ਰਹੇਗੀ ਅਤੇ ਬਹੁਜਨ ਸਮਾਜ ਨੂੰ ਸੱਤਾ ਵਿਚ ਲਿਯਾਉਣ ਲਈ ਲਾਮਬੰਦ ਕਰਦੀ ਰਹੇਗੀ। ਇਸ ਮੌਕੇ ਸੂਬਾ ਇੰਚਾਰਜ ਸ਼੍ਰੀ ਕੁਲਦੀਪ ਸਿੰਘ ਸਰਦੂਲਗੜ੍ਹ ਨੇ ਪ੍ਰਸ਼ਾਸ਼ਨ ਨੂੰ ਬਹੁਜਨ ਸਮਾਜ ਦੇ ਮੁੱਦਿਆਂ ਦੇ ਠੋਸ ਕਾਰਵਾਈ ਕਰਨ ਦੀ ਅਪੀਲ ਕੀਤੀ। ਇਸ ਮੌਕੇ ਬਸਪਾ ਸੂਬਾ ਸਕੱਤਰ ਰਜਿੰਦਰ ਭੀਖੀ, ਜਿਲ੍ਹਾ ਪ੍ਰਧਾਨ ਗੁਰਦੀਪ ਮਾਖਾ, ਜਿਲ੍ਹਾ ਇੰਚਾਰਜ ਸਰਵਰ ਕੁਰੈਸ਼ੀ, ਬਾਬੂ ਸਿੰਘ, ਸੂਬੇਦਾਰ ਕੌਰ ਸਿੰਘ ਖੀਵਾ, ਮਲਕੀਤ ਸਿੰਘ ਖੀਵਾ, ਮੋਹਿੰਦਰ ਸਿੰਘ ਪੰਚ, ਲਾਲ ਸਿੰਘ ਖੀਵਾ, ਬੂਟਾ ਸਿੰਘ ਖੀਵਾ, ਭੋਲਾ ਸਿੰਘ ਧਰਮਗੜ੍ਹ, ਕਸ਼ਮੀਰ ਲੌਂਗੋਵਾਲ, ਰਾਮ ਸਿੰਘ ਸੁਨਾਮ ਆਦਿ ਹਾਜ਼ਿਰ ਸਨ