ਕੋਟ ਈਸੇ ਖਾਂ- 06 ਸਤੰਬਰ -ਪਾਥਵੇਅਜ ਗਲੋਬਲ ਸਕੂਲ ਕੋਟ ਈਸੇ ਖਾਂ ਜੋ ਇਲਾਕੇ ਦਾ ਨਾਮਵਾਰ ਆਈ ਸੀ ਐਸ ਈ ਦਿੱਲੀ ਬੋਰਡ ਤੋ ਮਾਨਤਾ ਪ੍ਰਾਪਤ ਸਕੂਲ ਹੈ ਅਤੇ ਆਪਣੇ ਬੱਚਿਆ ਨੂੰ ਵਰਲਡ ਕਲਾਸ ਦੀ ਐਜੂਕੇਸ਼ਨ ਦੇ ਰਿਹਾ ਹੈ, ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਜਨਮ ਅਸ਼ਟਮੀ ਦਾ ਤਿਉਹਾਰ ਸਾਡੇ ਦੇਸ਼ ਵਿੱਚ ਹਰ ਸਾਲ ਵੱਡੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ। ਜਿਸ ਕਾਰਨ ਹਿੰਦੂ ਸਮਾਜ ਵਿੱਚ ਅੱਜ ਦੇ ਦਿਨ ਦਾ ਖ਼ਾਸ ਮਹੱਤਵ ਹੈ। ਇਸ ਮੌਕੇ ਸਕੂਲ ਦੇ ਕਿੰਡਰਗਾਰਟਨ ਵਿੰਗ ਦੇ ਵਿਦਿਆਰਥੀਆਂ ਨੇ ਬਾਲ ਕ੍ਰਿਸ਼ਨ ਅਤੇ ਬਾਲ ਰਾਧਾ ਦਾ ਰੂਪ ਧਾਰਿਆ ਅਤੇ ਸਕੂਲ ਮੈਨੇਜਮੈਂਟ, ਪ੍ਰਿੰਸੀਪਲ ਦੁਆਰਾ ਬਾਲ ਕ੍ਰਿਸਨ ਅਤੇ ਰਾਧਾ ਨੂੰ ਝੂਲਾ ਝੁਲਾ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ। ਇਸ ਮੌਕੇ ਬੱਚਿਆਂ ਦੁਆਰਾ ਗੀਤ ਡਾਂਸ ਆਦਿ ਕਈ ਗਤੀਵਿਧੀਆਂ ਵਿੱਚ ਭਾਗ ਲਿਆ ਗਿਆ ਤੇ ਪ੍ਰੋਗਰਾਮ ਦੀ ਸਮਾਪਤੀ ਤੇ ਸਕੂਲ ਦੇ ਵਿਦਿਆਰਥੀਆਂ ਦੁਆਰਾ ਸਕੂਲ ਕੈਂਪਸ ਵਿੱਚ ਝਾਕੀਆਂ ਕੱਢੀਆਂ ਗਈਆ।
ਇਸ ਮੌਕੇ ਸਕੂਲ ਦੇ ਮਾਣਯੋਗ ਪ੍ਰਿੰਸੀਪਲ ਸ. ਹਰਵੰਤ ਸਿੰਘ, ਸਕੂਲ ਦੇ ਕਮੇਟੀ ਮੈਂਬਰ ਮਾਨਯੋਗ ਚੇਅਰਮੈਨ ਸੁਰਜੀਤ ਸਿੰਘ ਸਿੱਧੂ ਪ੍ਰਧਾਨ ਡਾ ਅਨਿਲਜੀਤ ਕੰਬੋਜ ਵਾਈਸ ਚੇਅਰਮੈਨ ਅਵਤਾਰ ਸਿੰਘ ਸੌਂਦ, ਚਾਹਤ ਕੰਬੋਜ, ਸਤਨਾਮ ਸਿੰਘ ਸੌਂਦ, ਗੁਰਪ੍ਰੀਤ ਸਿੰਘ ਸਿੱਧੂ ਕੌਸਲਰ , ਜੋਗਿੰਦਰ ਸਿੰਘ ਸਰਪੰਚ, ਜਸਵਿੰਦਰ ਸਿੰਘ ਸਿੱਧੂ ਨੇ ” ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ “ਮੌਕੇ ਵਿਦਿਆਰਥੀਆਂ ਦਾ ਹੌਂਸਲਾ ਵਧਾਇਆ।