ਵੱਡੀ ਖ਼ਬਰ : ਮੁਹਾਲੀ ਆਰਪੀਜੀ ਅਟੈਕ ਦਾ ਮੁੱਖ ਮੁਲਜ਼ਮ ਚੜ੍ਹਤ ਸਿੰਘ ਮੁੰਬਈ ਤੋਂ ਗ੍ਰਿਫ਼ਤਾਰ
ਚੰਡੀਗੜ੍ਹ, 13 ਅਕਤੂਬਰ : ਪੰਜਾਬ ਪੁਲਿਸ ਨੂੰ ਅੱਜ ਮੁਹਾਲੀ ਆਰਪੀਜੀ ਅਟੈਕ ਮਾਮਲੇ ’ਚ ਵੱਡੀ ਪ੍ਰਾਪਤੀ ਮਿਲੀ ਹੈ। ਪੰਜਾਬ ਪੁਲਿਸ ਨੇ ਕੇਂਦਰ ਏਜੰਸੀ ਨਾਲ ਮਿਲ ਕੇ ਕੀਤੇ ਸਾਂਝੇ ਆਪਰੇਸ਼ਨ ’ਚ ਮੁੰਬਈ ਤੋਂ ਚੜ੍ਹਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਚੜ੍ਹਤ ਸਿੰਘ ਮੁਹਾਲੀ ’ਚ ਹੋਏ ਆਰਪੀਜੀ ਅਟੈਕ ਦਾ ਮੁੱਖ ਮੁਲਜ਼ਮ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕੈਨੇਡਾ ’ਚ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਦਾ ਖਾਸ ਨਜ਼ਦੀਕੀ ਹੈ।