ਸ਼ਹਿਰੀ ਵੋਟਰਾਂ ਦਾ ਸ੍ਰੌਮਣੀ ਆਕਾਲੀ ਦਲ ਵੱਲ ਵਧਦਾ ਚੁੱਕਾ ਰਾਜਨੀਤਿਕ ਸਮੀਕਰਨ ਬਦਲਣ ਦਾ ਸੰਕੇਤ।
ਅੰਮ੍ਰਿਤਸਰ ਲੋਕ ਸਭਾ ਦੇ ਪੰਜ ਸ਼ਹਿਰੀ ਹਲਕਿਆਂ ਵਿੱਚ ਵੋਟਰਾਂ ਦਾ ਸ੍ਰੌਮਣੀ ਆਕਾਲੀ ਦਲ ਅਤੇ ਖਾਸ ਤੌਰ ਤੇ ਅਨਿਲ ਜੋਸ਼ੀ ਜੀ ਦੀ ਲੋਕਪ੍ਰੀਅਤਾ ਵੱਲ ਵੱਡਾ ਝੁਕਾਅ ਚੁਣਾਵੀ ਸਮੀਕਰਨ ਬਦਲਣ ਵੱਲ ਇਸ਼ਾਰਾ ਦੇ ਰਿਹਾ ਹੈ। ਦਿਨ ਪ੍ਰਤੀ ਦਿਨ ਸਭਾਵਾਂ ਵਿਚ ਵਧਦੀ ਗਿਣਤੀ ਤੇ ਉਤਸਾਹ ਸ੍ਰੌਮਣੀ ਆਕਾਲੀ ਦਲ ਦੇ ਆਗੂਆਂ ਤੇ ਖਾਸ ਤੌਰ ਤੇ ਅਨਿਲ ਜੋਸ਼ੀ ਲਈ ਇਕ ਸੁਭ ਸੰਕੇਤ ਹੈ। ਅਨਿਲ ਜੋਸ਼ੀ ਆਪਣੀਆਂ ਸਭਾਵਾਂ ਵਿਚ ਸਮਾਜਿਕ ਭਾਈਚਾਰੇ ਦਾ ਸੰਦੇਸ਼ ਦੇਣ ਨਾ ਸਿਰਫ ਕਾਮਯਾਬ ਰਹੇ ਸਗੋਂ ਲੋਕਾਂ ਨੂੰ ਵਿਸ਼ਵਾਸ ਦੀਵਾ ਰਹੇ ਹਨ ਕਿ ਸ੍ਰੌਮਣੀ ਆਕਾਲੀ ਦਲ ਸਾਰੇ ਧਰਮਾਂ ਦਾ ਸਨਮਾਣ ਕਰਦੀ ਹੈ।ਲੋਕ ਸਭਾ ਹਲਕਾ ਅੰਮਿਤਸਰ ਦੱਖਣੀ ਇਲਾਕੇ ਦੇ ਵਾਰਡ ਨੰਬਰ 39 ਵਿਚ ਇੰਚਾਰਜ ਸਰਦਾਰ ਤਲਬੀਰ ਸਿੰਘ ਗਿੱਲ ਦੀ ਅਗਵਾਈ ਵਿੱਚ ਇੱਕ ਵਿਸ਼ਾਲ ਇਕੱਠ ਹੋਇਆ ਜਿਸ ਵਿੱਚ ਲੋਕ ਸਭਾ ਉਮੀਦਵਾਰ ਸ੍ਰੀ ਅਨਿਲ ਜੋਸ਼ੀ ਨੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਆਪਣੀ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਅਤੇ ਸਮਾਜ ਭਲਾਈ ਸਕੀਮਾਂ ਦੀ ਯਾਦ ਦਵਾਈ ਤੇ ਵਾਧਾ ਕੀਤਾ ਓਹਨਾ ਨੂੰ ਦੁਬਾਰਾ ਮੌਕ਼ਾ ਦੇ ਕੇ ਗੁਰੂ ਨਗਰੀ ਅੰਮਿਤਸਰ ਦੇ ਵਿਕਾਸ ਦੇ ਕੰਮਾਂ ਵਿੱਚ ਤੇਜ਼ੀ ਲਿਆਉਣਗੇ। ਸਮਾਰਟ ਸਿਟੀ ਪ੍ਰੋਜੇਕਟ ਜੌ ਲੰਬੇ ਸਮੇਂ ਤੋਂ ਅਧੂਰਾ ਪਿਆ ਹੈ ਨੂੰ ਨਿਰਣਾਇਕ ਦਿਸ਼ਾ ਦੇ ਕੇ ਸ਼ਹਿਰ ਵਾਸੀਆਂ ਨੂੰ ਸਾਫ਼ ਸੁਥਰੇ ਮਹੌਲ ਵਿੱਚ ਜੀਣ ਦਾ ਮੌਕਾ ਦਿੱਤਾ ਜਾਵੇਗਾ।ਇਕੱਠ ਵਿੱਚ ਸ਼ਾਮਿਲ ਲੋਕਾਂ ਵੱਲੋਂ ਇੱਕ ਸੁਰ ਵਿਚ ਆਪਣਾਂ ਭਰਭੂਰ ਸਮਰਥਣ ਦੇਣ ਦਾ ਵਿਸ਼ਵਾਸ ਦਿਵਾਇਆ।