Home » ਜਨਰਲ ਪਰੇਡ ਦੌਰਾਨ ਕੀਤੀ ਮੋਕ 

ਜਨਰਲ ਪਰੇਡ ਦੌਰਾਨ ਕੀਤੀ ਮੋਕ 

ਜਨਰਲ ਪਰੇਡ ਦੌਰਾਨ ਕੀਤੀ ਮੋਕ 

by Rakha Prabh
79 views

ਜਨਰਲ ਪਰੇਡ ਦੌਰਾਨ ਕੀਤੀ ਮੋਕ 

 

ਅੰਮ੍ਰਿਤਸਰ (ਗੁਰਮੀਤ ਸਿੰਘ ਰਾਜਾ )

ਅੱਜ ਮਿਤੀ 26-05-2023 ਦੀ ਸੁਭਾ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਜਵਾਨਾਂ ਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਤੰਦਰੁਸਤ ਰੱਖਣ ਲਈ ਵੱਖ-ਵੱਖ 05 ਏਰੀਆਂ ਵਿੱਚ ਜਨਰਲ ਪਰੇਡ ਕੀਤੀ ਗਈ। ਸ੍ਰੀਮਤੀ ਵਤਸਲਾ ਗੁਪਤਾ, ਡੀ.ਸੀ.ਪੀ ਸਥਾਨਿਕ,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਪੁਲਿਸ ਲਾਈਨ, ਅੰਮ੍ਰਿਤਸਰ ਵਿਖੇ ਦਫਤਰੀ ਸਟਾਫ ਦੇ ਪੁਲਿਸ ਕਰਮਚਾਰੀਆਂ ਵੱਲੋਂ ਜਨਰਲ ਪਰੇਡ ਦੌਰਾਨ ਸਲਾਮੀ ਲਈ ਗਈ ਅਤੇ ਕਰਮਚਾਰੀਆਂ ਦੀ ਪੈਟਰਨ ਮੁਤਾਬਿਕ ਵਰਦੀ ਦੀ ਚੈਕਿੰਗ ਕੀਤੀ ਗਈ। ਪਰੇਡ ਦੌਰਾਨ ਭੀੜ ਨੂੰ ਖਦੇੜਨ ਲਈ ਮੋਕ ਡਰਿੱਲ ਦੀ ਰਿਹਰਸਲ ਵੀ ਕਰਵਾਈ ਗਈ ਤੇ ਕਰਮਚਾਰੀਆਂ ਦੀਆਂ ਮੁਸ਼ਕਲਾਂ ਸੁਣ ਕੇ ਉਹਨਾਂ ਦਾ ਹੱਲ ਵੀ ਕੀਤਾ ਗਿਆ।

ਇਸਦੇ ਤਰ੍ਹਾਂ ਡਾ ਮਹਿਤਾਬ ਸਿੰਘ, ਆਈ.ਪੀ.ਐਸ, ਏ.ਡੀ.ਸੀ.ਪੀ ਸਿਟੀ-1, ਅੰਮ੍ਰਿਤਸਰ ਵੱਲੋ ਫਤਾਹਪੁਰ ਸਟੇਡੀਅਮ, ਸ੍ਰੀ ਪ੍ਰਭਜੋਤ ਸਿੰਘ ਵਿਰਕ, ਪੀ.ਪੀ.ਐਸ, ਏ.ਡੀ.ਸੀ.ਪੀ ਸਿਟੀ-2 ਵੱਲੋ ਆਈ.ਟੀ.ਆਈ ਕਾਲਜ਼,ਰਣਜੀਤ ਐਵੀਨਿਊ, ਸ੍ਰੀ ਅਭਿਮੰਨਿਊ ਰਾਣਾ, ਆਈ.ਪੀ.ਐਸ, ਏ.ਡੀ.ਸੀ.ਪੀ ਸਿਟੀ-3, ਅੰਮ੍ਰਿਤਸਰ ਵੱਲੋ ਨਿਉ ਅੰਮ੍ਰਿਤਸਰ ਮਾਰਕਿਟ ਅਤੇ ਸ੍ਰੀਮਤੀ ਅਮਨਦੀਪ ਕੌਰ, ਪੀ.ਪੀ.ਐਸ ਏ.ਡੀ.ਸੀ.ਪੀ ਟਰੈਫਿਕ ਵੱਲੋ ਦੁਸਹਿਰਾ ਗਰਾਉਂਡ ਰਣਜੀਤ ਐਵੀਨਿਊ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਜਨਰਲ ਪਰੇਡ ਕਰਵਾਈ ਗਈ। ਇਸ ਜਨਰਲ ਪਰੇਡ ਵਿੱਚ ਏ.ਸੀ.ਪੀਜ਼,ਮੁੱਖ ਅਫ਼ਸਰਾਨ ਥਾਣਾ, ਇੰਚਾਂਰਜ਼ ਚੌਕੀਆਂ, ਟਰੈਫਿਕ ਸਟਾਫ, ਯੂਨਿਟ ਸਟਾਫ ਅਤੇ ਦਫਤਰੀ ਸਟਾਫ ਵੱਲੋਂ ਪਰੇਡ ਵਿੱਚ ਭਾਗ ਲਿਆ ਗਿਆ। ਇਸ ਪਰੇਡ ਦੌਰਾਨ ਕਰਮਚਾਰੀਆਂ ਨੂੰ ਪੈਟਰਨ ਮੁਤਾਬਿਕ ਵਰਦੀ ਪਾਉਂਣ ਅਤੇ ਅਨੁਸ਼ਾਸ਼ਨ ਵਿੱਚ ਰਹਿ ਕੇ ਲਗਨ ਅਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਕਰਨ ਸਬੰਧੀ ਬਰੀਫ਼ ਕੀਤਾ ਗਿਆ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਵੀ ਸੁਣਿਆ ਗਿਆ। ਮੋਬ ਕੰਟਰੋਲ ਡਰੀਲ, ਵੈਪਨ ਹੈਡਲਿੰਗ ਅਤੇ Mobile Traffic Motorcyles/Ertiga ਵਹੀਕਲਾਂ ਦੀ ਇੰਸ਼ਪੈਕਸ਼ਨ ਕੀਤੀ ਗਈ। ਇਸਤੋਂ ਇਲਾਵਾ ਪੁਲਿਸ ਕਰਮਚਾਰੀਆਂ ਦਾ ਮੈਡੀਕਲ ਟੀਮਾਂ ਵੱਲੋਂ ਚੈਕਅੱਪ ਵੀ ਕੀਤਾ ਗਿਆ।

Related Articles

Leave a Comment