ਜ਼ੀਰਾ/ ਫਿਰੋਜ਼ਪੁਰ, 9 ਜੂਨ ( ਗੁਰਪ੍ਰੀਤ ਸਿੰਘ ਸਿੱਧੂ)
ਉਘੇ ਸਮਾਜ ਸੇਵੀ ਅਤੇ ਸੇਵਾ ਭਾਰਤੀ ਜ਼ੀਰਾ ਦੇ ਜਰਨਲ ਸਕੱਤਰ ਰਜਿੰਦਰ ਬੰਸੀਵਾਲ ਪੰਚਾਇਤ ਸਕੱਤਰ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਪੂਜਨੀਕ ਪਿਤਾ ਸ਼੍ਰੀ ਓਮ ਪ੍ਰਕਾਸ਼ ਬੰਸੀਵਾਲ ਦਾ ਅਚਾਨਕ ਦਿਹਾਂਤ ਹੋ ਗਿਆਂ। ਸਵ ਉਮ ਪ੍ਰਕਾਸ਼ ਬੰਸੀਵਾਲ ਜੀ ਦਾ ਅੰਤਿਮ ਸੰਸਕਾਰ ਸ਼ਮਸ਼ਾਨਘਾਟ ਸਨੇਰ ਰੋਡ ਜ਼ੀਰਾ ਵਿਖੇ ਪੂਰੇ ਮਾਨ ਸਨਮਾਨ ਨਾਲ ਹਿੰਦੂ ਰਸਮਾਂ ਨਾਲ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਨਰੇਸ਼ ਕਟਾਰੀਆ ਦੇ ਸਪੁੱਤਰ ਸ਼ੰਕਰ ਕਟਾਰੀਆ ਆਪ ਆਗੂ, ਅਵਤਾਰ ਸਿੰਘ ਜ਼ੀਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਫ਼ਿਰੋਜ਼ਪੁਰ, ਐਡਵੋਕੇਟ ਮਨਜੀਤ ਸਿੰਘ ਰਾਏ ਸਾਬਕਾ ਚੇਅਰਮੈਨ, ਜੋਗਿੰਦਰ ਪਾਲ ਪ੍ਰਧਾਨ ਸ੍ਰੀ ਰਾਮ ਲੀਲ੍ਹਾ ਕਲੱਬ ਜ਼ੀਰਾ , ਵਿਸ਼ਾਲ ਸੂਦ ਵਿੱਕੀ ਮੰਡਲ ਪ੍ਰਧਾਨ ਭਾਜਪਾ, ਰਾਜੀਵ ਅਹੂਜਾ ਮੰਡਲ ਪ੍ਰਧਾਨ ਭਾਜਪਾ ਮਖੂ,ਆਪ ਆਗੂ ਲੱਕੀ ਪਾਸੀ , ਉਘੇ ਸਮਾਜ ਸੇਵੀ ਪ੍ਰੇਮ ਗਰੋਵਰ ਸਰਪ੍ਰਸਤ ਸ੍ਰੀ ਬਜਰੰਗ ਭਵਨ ਮੰਦਰ ਜ਼ੀਰਾ, ਰਮੇਸ਼ ਚੰਦਰ ਫਾਰਮਾਸਿਸਟ, ਮੈਡਮ ਮਧੂ ਮਿੱਤਲ ਸਰਪ੍ਰਸਤ ਸੇਵਾ ਭਾਰਤੀ ਪੰਜਾਬ, ਅਕਾਲੀ ਆਗੂ ਗੁਰਬਖ਼ਸ਼ ਸਿੰਘ ਰਟੌਲ ਰੋਹੀ, ਡਾ: ਨਿਰਵੈਰ ਸਿੰਘ ਉੱਪਲ ਮੁੱਖ ਬੁਲਾਰਾ ਸ਼੍ਰੌਮਣੀ ਅਕਾਲੀ ਦਲ , ਵੀਰ ਸਿੰਘ ਚਾਵਲਾ ਪ੍ਰਧਾਨ ਸੇਵਾ ਭਾਰਤੀ ਜ਼ੀਰਾ, ਬਾਬੂ ਸਿੰਘ ਭੜਾਣਾ, ਵਨੀਤਾ ਝਾਂਜੀ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ ਮਹਿਲਾ ਵਿੰਗ ਜ਼ੀਰਾ ਗੁਰਪ੍ਰੀਤ ਸਿੰਘ ਸਿੱਧੂ ਮੁੱਖ ਸੰਪਾਦਕ ਅਦਾਰਾ ਰਾਖਾ ਪ੍ਰਭ, ਗੁਰਦੇਵ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਪਸਸਫ ਫਿਰੋਜ਼ਪੁਰ, ਗੁਰਮੀਤ ਸਿੰਘ ਸੰਧੂ ਦਫਤਰ ਸਕੱਤਰ ਕਿਸਾਨ ਸੰਘਰਸ਼ ਕਮੇਟੀ, ਜਸਪਾਲ ਸਿੰਘ ਪੰਨੂ ਸੂਬਾ ਮੀਤ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ, ਜੋਗਿੰਦਰ ਸਿੰਘ ਕੰਡਿਆਲ ਆਦਿ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਪ੍ਰਮਾਤਮਾ ਅੱਗੇ ਅਰਦਾਸ ਕੀਤੀ ।