ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ਕੁਸ਼ਾਲ ਸ਼ਰਮਾਂ)
ਨਵਜੋਤ ਸਿੰਘ ਏਡੀਸੀਪੀ ਇੰਨਵੈਸਟੀਗੈਸਨ ਅੰਮ੍ਰਿਤਸਰ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਇੰਸਪੈਕਟਰ ਰਜਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਮੋਹਕਮਪੁਰਾ, ਅੰਮ੍ਰਿਤਸਰ ਸਮੇਤ ਸਾਥੀ ਕਰਮਚਾਰੀਆਂ ਨਾਲ ਬਟਾਲਾ ਰੋਡ ਪਰ ਮੌਜ਼ੂਦ ਸੀ ਤਾਂ ਸੂਚਨਾਂ ਦੇ ਅਧਾਰ ਤੇ ਪਿੱਲਰ ਨੰਬਰ 24 ਨੇੜੇ ਨਾਕਾਬੰਦੀ ਕਰਕੇ ਚੈਕਿੰਗ ਦੌਰਾਨ ਇੱਕ ਗੱਡੀ ਨੰਬਰ PB 58 J 1000 ਰੰਗ ਕਾਲਾ ਮਾਰਕਾ ਹੋਡਾਂ ਐਲਕਾਜਾਰ ਜੋ ਸ਼ੈਲੀਬ੍ਰਿਸ਼ੇਨ ਮਾਲ ਵੱਲੋਂ ਆਈ, ਜਿਸ ਨੂੰ ਰੋਕਣ ਲਈ ਸਰਕਾਰੀ ਗੱਡੀ ਉਸਦੀ ਗੱਡੀ ਅੱਗੇ ਕੀਤੀ ਗਈ ਅਤੇ ਮੁੱਖ ਅਫ਼ਸਰ ਥਾਣਾ ਮੋਹਕਮਪੁਰਾ ਨੇ ਗੱਡੀ ਵਿੱਚੋਂ ਉੱਤਰ ਕੇ ਹੱਥ ਨਾਲ ਰੁੱਕਣ ਦਾ ਇਸ਼ਾਰਾ ਕੀਤਾ, ਜੋ ਕਾਰ ਚਾਲਕ ਨੇ ਆਪਣੀ ਗੱਡੀ ਰੋਕ ਕੇ ਪਿੱਛੇ ਕਰ ਲਈ ਤੇ ਤੇਜ਼ੀ ਨਾਲ ਗੱਡੀ ਅੱਗੇ ਭੱਜਾ ਕੇ ਪੁਲਿਸ ਕਰਮਚਾਰੀਆਂ ਨੂੰ ਮਾਰਨ ਦੀ ਨਿਯਤ ਨਾਲ ਸਰਕਾਰੀ ਗੱਡੀ ਵਿੱਚ ਮਾਰੀ ਤੇ ਸਾਇਡ ਤੋਂ ਗੱਡੀ ਭਜਾ ਲਈ ਤੇ ਬਟਾਲਾ ਰੋਡ ਨੂੰ ਲੈ ਗਿਆ, ਜਿਸਤੇ ਮੁੱਖ ਅਫ਼ਸਰ ਥਾਣਾ ਮੋਹਕਮਪੁਰਾ ਨੇ ਸਮੇਤ ਸਾਥੀ ਕਰਮਚਾਰੀਆਂ ਨਾਲ ਸਰਕਾਰੀ ਗੱਡੀ ਤੇ ਪਿੱਛਾ ਕੀਤਾ ਤੇ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਕੋਟਲੀ ਸੂਰਤ ਮੱਲੀਆਂ ਜ਼ਿਲ੍ਹਾ ਗੁਰਦਾਸਪੁਰ ਨੂੰ ਪ੍ਰੀਤ ਨਗਰ, ਬਟਾਲਾ ਰੋਡ ਨੇੜੇ ਗੱਡੀ ਸਮੇਤ ਕਾਬੂ ਕੀਤਾ ਗਿਆ। ਉਹਨਾਂ ਦੱਸਿਆਂ ਕਿ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨੇ ਆਪਣੀ ਕਾਰ ਨਾਲ ਮਾਰ ਦੇਣ ਦੀ ਨਿਯਤ ਨਾਲ ਇੰਸਪੈਕਟਰ ਰਜਿੰਦਰ ਸਿੰਘ ਅਤੇ ਸਾਥੀ ਕਰਮਚਾਰੀਆਂ ਤੇ ਕਾਰ ਚੜਾਉਣ ਦੀ ਕੋਸ਼ਿਸ਼ ਕੀਤੀ ਅਤੇ ਸਰਕਾਰੀ ਗੱਡੀ ਦਾ ਨੁਕਸਾਨ ਕੀਤਾ। ਜਿਸਤੇ ਮੁਕੱਦਮਾਂ ਨੰਬਰ 21 ਮਿਤੀ 6-3-2024 ਜੁਰਮ 307, 353,186,427 ਭ:ਦ ਥਾਣਾ ਮੋਹਕਮਪੁਰਾ ਅੰਮ੍ਰਿਤਸਰ ਵਿਖੇ ਦਰਜ ਕੀਤਾ ਗਿਆ। ਇਸ ਦੇ ਵੱਖ-ਵੱਖ ਗੈਂਗਸਟਰਾ ਅਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਵੀ ਸਬੰਧ ਹਨ। ਮਾਨਯੋਗ ਅਦਾਲਤ ਪਾਸੋਂ ਦੋਸ਼ੀ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਸ ਦੇ ਪਾਸੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਤੇ ਇਸ ਦੇ ਸਾਥੀਆਂ ਬਾਰੇ ਪਤਾ ਕੀਤਾ ਜਾਵੇਗਾ।
ਦੋਸ਼ੀ ਗੁਰਪ੍ਰੀਤ ਸਿੰਘ ਗੋਪੀ ਖਿਲਾਫ਼ ਵੱਖ-ਵੱਖ ਦਰਜ ਮੁਕੱਦਮਿਆਂ ਦਾ ਵੇਰਵਾ:-
1. ਮੁਕੱਦਮਾ ਨੰਬਰ 107 ਮਿਤੀ 28.5.2009 ਜੁਰਮ 326, 323, 324,148,149 ਥਾਣਾ ਸਿਵਲ ਲਾਇਨ ਬਟਾਲਾ।
2. ਮੁਕੱਦਮਾ ਨੰਬਰ 92 ਮਿਤੀ 11.1.2010 ਜੁਰਮ 452, 326,148,149, 307.ਬੀ ਥਾਣਾ ਡੇਰਾ ਬਾਬਾ ਨਾਨਕ।
3. ਮੁਕੱਦਮਾ ਨੰਬਰ 183 ਮਿਤੀ 18.7.2011 ਜੁਰਮ 25/27 ਅਸਲਾ ਐਕਟ ਥਾਣਾ ਕਿਲਾ ਲਾਲ ਸਿੰਘ ਗੁਰਦਾਸਪੁਰ।
4. ਮੁਕੱਦਮਾ ਨੰਬਰ 20 ਮਿਤੀ 25.5.2023 ਜੁਰਮ 307, 148, 149 IPC 25/27/54/59 ਅਸਲਾ ਐਕਟ, ਥਾਣਾ ਸਿਵਲ ਲਾਇਨ ਬਟਾਲਾ। 5. ਮੁਕੱਦਮਾ ਨੰਬਰ 19/ 1.3.14 ਜੁਰਮ 382, 341, 323, 325, 506, 148, 149, ਥਾਣਾ ਗੁਰਦਾਸਪੁਰ।
6. ਮੁਕੱਦਮਾ ਨੰਬਰ 19 ਮਿਤੀ 2.2.2017 ਜੁਰਮ 21,22,-61-85 ਐਨਡੀਪੀਸੀ ਐਕਟ ਥਾਣਾ ਬਟਾਲਾ।
7. ਮੁਕੱਦਮਾਂ ਨੰਬਰ 63 ਮਿਤੀ 3.11.2017 ਜੁਰਮ 21-61-85 ਐਨਡੀਪੀਸੀ 25 ਐਕਟ, ਥਾਣਾ ਮੱਲੀਆਂ, ਜਿਲ੍ਹਾ ਗੁਰਦਾਸਪੁਰ।
8. ਮੁਕੱਦਮਾਂ ਨੰਬਰ 44 ਮਿਤੀ 10.4.2019 ਜੁਰਮ 21,29-61-85 ਐਨਡੀਪੀਸੀ ਐਕਟ, ਥਾਣਾ ਸਦਰ ਬਟਾਲਾ। 9. ਮੁਕੱਦਮਾਂ ਨੰਬਰ 109 ਮਿਤੀ 15.7.2019 ਜੁਰਮ 323, 324, 201,148,149, ਥਾਣਾ ਸਿਟੀ ਗੁਰਦਾਸਪੁਰ।
10. ਮੁਕੱਦਮਾਂ ਨੰਬਰ 184, ਮਿਤੀ 30.9.2019 ਜੁਰਮ 52-ਏ, ਥਾਣਾ ਸਦਰ ਨਾਭਾ, ਪਟਿਆਲਾ।
11. ਮੁਕੱਦਮਾਂ ਨੰਬਰ 143 ਮਿਤੀ 23.4.2020 ਜੁਰਮ 52 ਏ ਥਾਣਾ ਸਿਟੀ ਹੁਸ਼ਿਆਰਪੁਰ।
12. ਮੁਕੱਦਮਾ ਨੰਬਰ 76 ਮਿਤੀ 16.8.2022 ਜੁਰਮ 18-29-61-85 ਐਨਡੀਪੀਸੀ ਐਕਟ, ਥਾਣਾ ਕੋਟਲੀ ਸੂਰਤ ਮੁੱਲੀਆਂ, ਜਿਲ੍ਹਾਂ ਗੁਰਦਾਸਪੁਰ