ਜ਼ੀਰਾ/ ਫਿਰੋਜ਼ਪੁਰ ( ਗੁਰਪ੍ਰੀਤ ਸਿੰਘ ਸਿੱਧੂ / ਸ਼ਮਿੰਦਰ ਰਾਜਪੂਤ )
ਸ਼੍ਰੀਮਦ ਵਿਜਯਾਨੰਦ ਸੁਰੀਸ਼ਵਰ ਜੀ ਦੀ ਜੈਅੰਤੀ 9 ਅਪ੍ਰੈਲ 2021 ਦਿਨ ਮੰਗਲਵਾਰ ਨੂੰ ਗੁਰੂਧਾਮ ਲਹਿਰਾਂ ਤੀਰਥ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਜਾਵੇਗੀ। ਇਹ ਜਾਣਕਾਰੀ ਸ੍ਰੀ ਆਤਮਾਨੰਦ ਜੈਨ ਸਭਾ ਜ਼ੀਰਾ ਦੇ ਪ੍ਰਧਾਨ ਸ੍ਰੀ ਹਰੀਸ਼ ਜੈਨ ਗੋਗਾ ਸਾਬਕਾ ਚੇਅਰਮੈਨ ਸਹਿਕਾਰੀ ਸਭਾਵਾਂ ਬੈਂਕ ਪੰਜਾਬ ਨੇ ਅਦਾਰਾ ਰਾਖਾ ਪ੍ਰਭ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਰਤਮਾਨ ਗੱਛਾਪਤੀ ਜੈਨਾਚਾਰੀਆ ਸ਼੍ਰੀਮਦ ਵਿਜਿਯਾਨੰਦ ਸੁਰੀਸਵਰ ਜੀ ਮਹਾਰਾਜ ਮਹਾਨ ਤਪਸਵੀ ਸਮਰਾਟ ਸ਼੍ਰੀਮੱਧ ਵਸੰਤ ਸੂਰੀਸਵਰ ਜੀ ਮਹਾਰਾਜ ਦੇ ਅਸ਼ੀਰਵਾਦ ਨਾਲ ਸ੍ਰੀ ਸ੍ਰੀ 1008 ਅਚਾਰੀਆ ਭਗਵੰਤ ਸ੍ਰੀਮਧ ਵਿਜਯਾਨੰਦ ਸੁਰੀਸ਼ਵਰ ਜੀ ਦੀ 188 ਵੀ ਜੈਯੰਤੀ 9 ਅਪ੍ਰੈਲ ਦਿਨ ਮੰਗਲਵਾਰ ਨੂੰ ਬੜੀ ਸ਼ਰਧਾ ਭਾਵਨਾ ਨਾਲ ਅਤੇ ਉਤਸ਼ਾਹ ਨਾਲ ਗੁਰੂਧਾਮ ਲਹਿਰਾਂ ਤੀਰਥ (ਜ਼ੀਰਾ) ਫਿਰੋਜ਼ਪੁਰ ਵਿਖੇ ਮਨਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜੈਯੰਤੀ ਸਮਾਗਮਾਂ ਨੂੰ ਲੈਕੇ ਤਿਆਰੀ ਜ਼ੋਰਾਂ ਨਾਲ ਚਲ ਰਹੀਆਂ ਹਨ ਅਤੇ ਦੇਸ਼ ਵਿਦੇਸ਼ਾਂ ਤੋਂ ਆਉਣ ਵਾਲੇ ਜ਼ੈਨ ਸ਼ਰਧਾਲੂਆਂ ਦੇ ਰਹਿਣ ਖਾਣ ਪੀਣ ਦੀਆਂ ਸੇਵਾਵਾਂ ਦੇਣ ਲਈ ਹਰ ਤਰ੍ਹਾਂ ਨਾਲ ਪ੍ਰਬੰਧ ਕੀਤਾ ਗਿਆ ਹੈ।