Home » ਵਾਰ ਵਾਰ ਕਰਜ਼ਾ ਚੁੱਕ ਕੇ ਭਗਵੰਤ ਮਾਨ ਸਰਕਾਰ ਨੇ ਪੰਜਾਬ ਨੂੰ ਉਜਾੜ ਦੇ ਰਾਹ ਪਾਇਆ : ਸਿੰਗੜੀਵਾਲਾ

ਵਾਰ ਵਾਰ ਕਰਜ਼ਾ ਚੁੱਕ ਕੇ ਭਗਵੰਤ ਮਾਨ ਸਰਕਾਰ ਨੇ ਪੰਜਾਬ ਨੂੰ ਉਜਾੜ ਦੇ ਰਾਹ ਪਾਇਆ : ਸਿੰਗੜੀਵਾਲਾ

by Rakha Prabh
7 views
ਹੁਸ਼ਿਆਰਪੁਰ 9 ਮਾਰਚ ( ਤਰਸੇਮ ਦੀਵਾਨਾ  )
ਪਿਛਲੀਆਂ ਅਕਾਲੀ ਭਾਜਪਾ ਤੇ ਕਾਂਗਰਸ ਸਰਕਾਰਾਂ ਨੇ ਪੰਜਾਬ ਸਿਰ ਪੌਣੇ ਤਿੰਨ ਲੱਖ ਕਰੋੜ ਕਰਜ਼ਾ ਚਾੜਿਆ ਜਿਸ ਕਾਰਨ ਪੰਜਾਬ ਪਛੜੇ ਹੋਏ ਸੂਬਿਆਂ ਵਿੱਚ ਸ਼ਾਮਿਲ ਹੋ ਗਿਆ ਪਰ ਆਮ ਆਦਮੀ ਪਾਰਟੀ ਦੇ ਆਗੂ ਚੋਣਾਂ ਤੋਂ ਪਹਿਲਾਂ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲਿਜਾਣ ਦੀਆਂ ਵੱਡੀਆਂ ਵੱਡੀਆਂ ਫੋਕੀਆਂ ਫੜਾ ਮਾਰ ਰਹੇ ਸਨ ਤੇ ਹੁਣ ਸੱਤਾ ਵਿੱਚ ਆਉਣ ਤੋਂ ਬਾਅਦ ਵਾਰ ਵਾਰ 75 ਹਜਾਰ ਕਰੋੜ ਦੇ ਕਰੀਬ ਕਰਜ਼ਾ ਚੁੱਕ ਕੇ ਪੰਜਾਬ ਨੂੰ ਉਜਾੜੇ ਦੇ ਰਾਹ ਪਾ ਦਿੱਤਾ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਨਾਮ ਸਿੰਘ ਸਿੰਗੜੀਵਾਲਾ ਕੇਂਦਰੀ ਵਰਕਿੰਗ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰੈਸ ਨੋਟ ਰਾਹੀਂ ਕੀਤਾ ਇਸ ਸਮੇਂ ਸਿੰਗੜੀਵਾਲਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਜਨਵਰੀ ਫਰਵਰੀ ਮਹੀਨੇ ਵਿੱਚ 3899 ਕਰੋੜ ਦਾ ਕਰਜ਼ਾ ਲਿਆ ਤੇ ਮਾਰਚ ਮਹੀਨੇ ਵਿੱਚ 3800 ਕਰੋੜ ਦਾ ਹੋਰ ਕਰਜ਼ਾ ਲੈ ਕੇੇ ਪੰਜਾਬ ਨੂੰ ਬਰਬਾਦੀ ਦੇ ਕੰਢੇ ਤੇ ਖੜਾ ਕਰ ਦਿੱਤਾ। ਜਿਸ ਦਾ ਖਮਿਆਜਾ ਇਹਨਾਂ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਸੰਗਰੂਰ ਦੀ ਚੋਣ ਵਾਂਗ ਲੱਕ ਤੋੜਵੀ ਹਾਰ ਦੇ ਰੂਪ ਵਿੱਚ ਭੁਗਤਣਾ ਪਵੇਗਾ।

Related Articles

Leave a Comment