15 ਮਾਰਚ ਜ਼ੀਰਾ ( ਗੁਰਪ੍ਰੀਤ ਸਿੰਘ ਸਿੱਧੂ )
ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਸਵ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦਾ ਜਨਮਦਿਨ ਬਸਪਾ ਸੂਬਾ ਸਕੱਤਰ ਸੁਖਦੇਵ ਸਿੰਘ ਸ਼ੀਰਾ ਦੀ ਪ੍ਰਧਾਨਗੀ ਹੇਠ ਸਹਿਰੀ ਪ੍ਰਧਾਨ ਨਿਸ਼ਾਨ ਸਿੰਘ ਸਿੱਧੂ ਦੀ ਦੇਖ ਰੇਖ ਜਗਦੰਬੇ ਮੰਦਰ ਬਸਤੀ ਮਾਛੀਆ ਜ਼ੀਰਾ ਵਿਖੇ ਬੜੀ ਸ਼ਰਧਾ ਭਾਵਨਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਵ ਸਹਿਬ ਕਾਂਸ਼ੀ ਰਾਮ ਜੀ ਦੀ ਤਸਵੀਰ ਉਪਰ ਪਹੁੰਚੇ ਆਗੂਆਂ ਨੇ ਫੁੱਲ ਮਲਾਵਾ ਭੇਂਟ ਕੀਤੀਆਂ। ਇਸ ਮੌਕੇ ਸੰਬੋਧਨ ਕਰਦਿਆਂ ਸੁਖਦੇਵ ਸਿੰਘ ਸ਼ੀਰਾ ਸੂਬਾ ਸਕੱਤਰ ਅਤੇ ਨਿਸ਼ਾਨ ਸਿੰਘ ਸਿੱਧੂ ਸ਼ਹਿਰੀ ਪ੍ਰਧਾਨ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਬਾਮਸੇਫ ਡੀ ਐਸ ਫੋਰ ਦੇ ਬਾਨੀ ਸਾਹਿਬ ਕਾਂਸੀ ਰਾਮ ਜੀ ਜਿਨਾਂ ਸਾਰਾ ਜੀਵਨ ਦਲਿਤ ਪਿਛੜੇ ਵਰਗਾਂ ਦੀ ਤਰੱਕੀ ਲਈ ਲਗਾਇਆ, ਗਰੀਬਾਂ ਦਾ ਅੰਦੋਲਨ ਬਸਪਾ ਨੂੰ ਦੇਸ਼ ਦੀ ਤੀਸਰੇ ਦਰਜੇ ਦੀ ਰਾਸ਼ਟਰੀ ਪਾਰਟੀ ਬਣਾਇਆ ਜੋ ਪਿਛਲੇ 27 ਸਾਲਾਂ ਤੋਂ ਰਾਸ਼ਟਰੀ ਪਾਰਟੀ ਦਾ ਰੁਤਬਾ ਹਾਸਲ ਕਰਨ ਵਿਚ ਅੱਜ ਵੀ ਕਾਮਯਾਬ ਹੈ। ਉਨ੍ਹਾਂ ਕਿਹਾ ਕਿ ਬਸਪਾ ਸੰਸਥਾਪਕ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਨੂੰ ਭਾਰਤ ਰਤਨ ਨਾਲ ਸਨਮਾਨਿਆਂ ਜਾਂਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੱਬੇ ਅਤੇ ਲਤਾੜੇ ਹੋਏ ਲੋਕਾਂ ਨੂੰ ਲੋਕਤੰਤਰ ਦਾ ਹਿੱਸਾ ਬਣਾਉਣ ਵਾਲੇ ਦਲਿਤਾ ਦੇ ਮਸੀਹਾ ਸਾਹਿਬ ਕਾਸ਼ੀ ਰਾਮ ਜੀ ਨੂੰ ਭਾਰਤ ਰਤਨ ਦਿੱਤਾ ਜਾਵੇ। ਇਸ ਮੌਕੇ ਸਮਾਗਮ ਵਿੱਚ ਨੱਥਾ ਸਿੰਘ ਗਾਦੜੀ ਵਾਲਾ ਹਲਕਾ ਇੰਚਾਰਜ, ਮੁਖਤਿਆਰ ਸਿੰਘ ਹਲਕਾ ਪ੍ਰਧਾਨ ਜੀਰਾ, ਨਿਸ਼ਾਨ ਸਿੰਘ ਸਿੱਧੂ ਸ਼ਹਿਰੀ ਪ੍ਰਧਾਨ ਜ਼ੀਰਾ, ਬੂਟਾ ਸਿੰਘ ਸੀਨੀਅਰ ਮੀਤ ਪ੍ਰਧਾਨ, ਸਿੰਦਰਪਾਲ ਠੇਕੇਦਾਰ ਸਕੱਤਰ, ਨਛੱਤਰ ਸਿੰਘ ਮਹੀਆਂ ਵਾਲਾ ਸਕੱਤਰ, ਸੋਨਾ ਸਿੰਘ ਚਾਹਲ ਸਕੱਤਰ, ਸੀਨੀਅਰ ਆਗੂ ਤੇਜਾ ਸਿੰਘ ਸਾਬਕਾ ਪ੍ਰਧਾਨ, ਫੁਮਣ ਸਿੰਘ ਸਕੱਤਰ, ਬਲਦੇਵ ਸਿੰਘ ਸਾਧੂਵਾਲਾ ਸਕੱਤਰ, ਨਿਰਮਲ ਸਿੰਘ, ਗੋਰਾ ਸਿੰਘ, ਬਲਜੀਤ ਸਿੰਘ ਬੱਬਾ, ਪ੍ਰੀਤਮ ਸਿੰਘ ਸਹਾਇਕ ਸਕੱਤਰ, ਸੋਹਣ ਸਿੰਘ ਘਾਰੂ, ਜਗਤਾਰ ਸਿੰਘ ਘਾਰੂ, ਕਾਰਜ ਸਿੰਘ ਘਾਰੂ, ਮਿਸਤਰੀ ਕਾਰਜ ਸਿੰਘ, ਗੋਗਾ ਸਿੰਘ, ਬਾਜ ਸਿੰਘ ਬਾਜੀ, ਸਤਪਾਲ ਸਿੰਘ ਅਵਾਨ, ਮਲੂਕ ਸਿੰਘ ਝੰਡਾ ਬੱਗਾ ਪੁਰਾਣਾ, ਕਰਮਜੀਤ ਸਿੰਘ, ਕੇਵਲ ਸਿੰਘ, ਬਲਜਿੰਦਰ ਸਿੰਘ, ਸੁਖਜਿੰਦਰ ਸਿੰਘ, ਬਲਵਿੰਦਰ ਸਿੰਘ, ਤਰਸੇਮ ਸਿੰਘ ਭੱਟੀ ਆਦਿ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬਸਪਾ ਦੇ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ।