Home » ਪੰਜਾਬ ਸਟੇਟ ਪੈਨਸ਼ਨਰਜ਼ ਕੰਨਫੈਡਰੇਸ਼ਨ (ਰਜਿ:)ਦੀ ਲੁਧਿਆਣਾ ਵਿਖੇ ਹੋਈ ਤਿਮਾਹੀ ਮੀਟਿੰਗ  

ਪੰਜਾਬ ਸਟੇਟ ਪੈਨਸ਼ਨਰਜ਼ ਕੰਨਫੈਡਰੇਸ਼ਨ (ਰਜਿ:)ਦੀ ਲੁਧਿਆਣਾ ਵਿਖੇ ਹੋਈ ਤਿਮਾਹੀ ਮੀਟਿੰਗ  

ਪੈਨਸ਼ਨਰਾਂ ਨੇ ਆਪ ਦੇ ਉਮੀਦਵਾਰਾਂ ਨੂੰ ਹਰਾਉਣ ਲਈ ਬਜਾਇਆ ਬਿਗਲ

by Rakha Prabh
37 views
ਹੁਸਿ਼ਆਰਪੁਰ, 16 ਮਾਰਚ,( ਤਰਸੇਮ ਦੀਵਾਨਾ ) 
ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ (ਰਜਿ:) ਦੀ ਇਕ ਤਿਮਾਹੀ ਮੀਟਿੰਗ ਸੂਬਾ ਪ੍ਰਧਾਨ ਕਰਮ ਸਿੰਘ ਧਨੋਆ ਦੀ ਪ੍ਰਧਾਨਗੀ ਹੇਠ ਈਸੜੂ ਭਵਨ ਲੁਧਿਆਣਾ ਵਿਖੇ ਆਯੋਜਿਤ ਹੋਈ। ਮੀਟਿੰਗ ਵਿੱਚ ਵੱਖ ਵੱਖ ਜਿਲ੍ਹਿਆਂ ਤੋਂ ਜਿਲ੍ਹਾ ਆਗੂ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਜਥੇਬੰਦੀ ਦੇ ਜਨਰਲ ਸਕੱਤਰ ਕੁਲਵਰਨ ਸਿੰਘ ਨੇ ਮੀਟਿੰਗ ਦੇ ਸ਼ੁਰੂ ਵਿੱਚ ਕਨਫੈਡਰੇਸ਼ਨ ਦੇ ਸਾਬਕਾ ਚੇਅਰਮੈਨ ਮਰਹੂਮ ਮਹਿੰਦਰ ਸਿੰਘ ਪਰਵਾਨਾ  ਅਤੇ ਪਿਛਲੀ ਤਿਮਾਹੀ ਦੌਰਾਨ ਸਵਰਗ ਸੁਧਾਰ ਚੁੱਕੇ ਪੈਨਸ਼ਨਰ ਸਾਥੀਆਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜ਼ਲੀ ਭੇਟ ਕੀਤੀ।  ਮੀਟਿੰਗ ਦੀ ਵਿਧੀਵਧ ਕਾਰਵਾਈ ਸ਼ੁਰੂ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਕਰਮ ਸਿੰਘ ਧਨੋਆ ਨੇ ਪਿਛਲੇ ਸਮੇਂ ਵਿੱਚ ਕੀਤੀਆਂ ਜੱਥੇਬੰਦਕ ਗਤੀਵਿਧੀਆਂ ਦੌਰਾਨ ਜਿਲਿਆਂ ਦੀਆਂ ਜੱਥੇਬੰਦਕ ਕਮੇਟੀਆਂ ਦਾ ਪੁਨਰਗਠਨ, ਆਪ ਪਾਰਟੀ ਦੇ ਐਮਐਲਏ ਅਤੇ ਮੰਤਰੀਆਂ ਦੇ ਘਰਾਂ ਅੱਗੇ ਧਰਨੇ ਅਤੇ ਮੰਗ ਪੱਤਰ ਦੇਣ, 4 ਮਾਰਚ 24 ਦੀ ਚੰਡੀਗੜ੍ਹ ਰੈਲੀ ਵਿੱਚ ਜਥੇਬੰਦਕ ਸ਼ਮੂਲੀਅਤ ਕਰਨ ਬਾਰੇ ਵਿਸਤਾਰ ਸਹਿਤ ਚਾਨਣਾ ਪਾਇਆਤ। ਕਨ ਫੈਡਰੇਸ਼ਨ ਦੇ ਜਨਰਲ ਸਕੱਤਰ ਕੁਲਵਰਨ ਸਿੰਘ ਨੇ ਮੀਟਿੰਗ ਦੇ ਏਜੰਡੇ ਨੂੰ ਸਾਂਝਾ ਕਰਦਿਆਂ ਬੁਲਾਰਿਆਂ ਨੂੰ ਆਪਣੇ ਵਿਚਾਰ ਰੱਖਣ ਲਈ ਕਿਹਾ।  ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸੂਬਾ ਪ੍ਰੈਸ ਸਕੱਤਰ ਬਲਵੀਰ ਸਿੰਘ ਸੈਣੀ ਨੇ ਦੱਸਿਆ ਕਿ ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਪਿਛਲੇ ਤਿੰਨ ਮਹੀਨੇ ਦੌਰਾਨ ਜ਼ਿਲਾ ਪੱਧਰੀ ਕੀਤੇ ਸੰਘਰਸ਼ਾਂ ਬਾਰੇ ਜਾਣਕਾਰੀ ਦਿੱਤੀ ਅਤੇ ਪੰਜਾਬ ਸਰਕਾਰ ਵੱਲੋਂ ਛੇਵੇਂ ਪੇ ਕਮਿਸ਼ਨ ਵਿੱਚ ਸੋਧਾਂ ਕਰਕੇ 2.59 ਦਾ ਗੁਣਾਂਕ ਲਾਗੂ ਨਾ ਕਰਨ, 1-1-2016 ਤੋਂ   30-6-2021 ਤੱਕ ਦਾ ਬਕਾਇਆ ਕੋਰਟ ਦੇ ਪਹਿਲੇ ਫ਼ੈਸਲੇ ਅਨੁਸਾਰ ਪੈਨਸ਼ਰਾਂ ਨੂੰ ਯਕਮੁਸ਼ਤ ਜਾਰੀ ਨਾ ਕਰਨ, ਕੈਸ਼ਲੈੱਸ ਹੈਲਥ ਸਕੀਮ ਸੋਧ ਕੇ ਦੁਬਾਰਾ ਲਾਗੂ ਨਾ ਕਰਨ, ਪੁਰਾਣੀ ਪੈਨਸ਼ਨ ਬਹਾਲ ਨਾ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਪੈਨਸ਼ਨਰਾਂ ਨੂੰ ਬਜਟ ਦੌਰਾਨ ਵੀ ਕੋਈ ਵੀ ਰਾਹਤ ਨਾ ਦੇਣ ਤੇ ਸਰਕਾਰ ਨਾਲ ਸਖਤ ਨਾਰਾਜ਼ਗੀ ਪ੍ਰਗਟ ਕੀਤੀ।  ਮੀਟਿੰਗ ਦੌਰਾਨ ਹੇਠ ਲਿਖੇ ਮਤਿਆਂ ਰਾਹੀਂ ਪੰਜਾਬ ਸਰਕਾਰ ਵੱਲੋਂ ਬਜਟ ਦੌਰਾਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਅੱਖੋ ਪਰੋਖੇ ਕਰਨ ਦੀ ਸਖਤ ਨਿਖੇਧੀ ਕੀਤੀ ਗਈ, ਦੂਸਰੇ ਮਤੇ ਰਾਹੀਂ ਚੋਣਾਂ ਦੌਰਾਨ ਮੁਲਾਜ਼ਮ ਪੈਨਸ਼ਨ ਸਾਂਝੇ ਫਰੰਟ ਵੱਲੋਂ ਦਿੱਤੇ ਗਏ ਸਾਰੇ ਪ੍ਰੋਗਰਾਮ ਵਿੱਚ ਕਨਫੈਡਰੇਸ਼ਨ ਸ਼ਮੂਲੀਅਤ ਕਰਗੀ, ਤੀਜੇ ਮਤੇ ਰਾਹੀਂ ਉਚ ਪੱਧਰੀ ਅਫਸਰ ਸ਼ਾਹੀ ਦੇ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਵਿਰੋਧੀ ਵਤੀਰੇ ਦੀ ਸਖਤ ਨਿਖੇਧੀ ਕੀਤੀ ਗਈ, ਚੌਥੇ ਅਤੇ ਆਖਰੀ ਮਤੇ ਰਾਹੀਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਵਿਰੋਧ ਵਿੱਚ ਵੋਟਾਂ ਪਾਉਣ ਲਈ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ।
ੳਪਰੋਕਤ ਤੋਂ ਇਲਾਵਾ ਇਸ ਮੌਕੇ ਬਖਸ਼ੀਸ਼ ਸਿੰਘ ਬਰਨਾਲਾ, ਪਿਆਰਾ ਸਿੰਘ ਜਲੰਧਰ, ਰਾਜ ਕੁਮਾਰ ਅਰੋੜਾ, ਗੁਰਦੀਪ ਸਿੰਘ ਵਾਲੀਆ ਪਟਿਆਲਾ, ਡਾ: ਸੁਖਦੇਵ ਸਿੰਘ ਢਿਲੋਂ ਹੁਸ਼ਿਆਰਪੁਰ, ਕਿਸ਼ਨ ਚੰਦ ਜਾਗੋ ਵਾਲੀਆ ਫਿਰੋਜ਼ਪੁਰ, ਕਰਮਜੀਤ ਸ਼ਰਮਾ ਮੁਕਤਸਰ, ਵੇਦ ਪ੍ਰਕਾਸ਼ ਰੋਪੜ, ਸਤਪਾਲ ਸਿੰਘ ਭੈਣੀ ਮਾਨਸਾ, ਰਣਜੀਤ ਸਿੰਘ ਬਠਿੰਡਾ, ਮਹਿੰਦਰ ਸਿੰਘ ਧਾਲੀਵਾਲ, ਨੋਪਾ ਰਾਮ ਫ਼ਾਜ਼ਿਲਕਾ, ਸ਼ਾਮ ਲਾਲ ਗੁਪਤਾ ਅੰਬਾਲਾ, ਚਰਨ ਸਿੰਘ ਸੰਧੂ ਅੰਮ੍ਰਿਤਸਰ, ਜਗਤਾਰ ਸਿੰਘ ਆਸਲ ਤਰਨ ਤਾਰਨ, ਸੋਮ ਲਾਲ ਥੋਪੀਆ ਨਵਾਂ ਸ਼ਹਿਰ, ਬਨਵਾਰੀ ਲਾਲ ਗੁਰਦਾਸਪੁਰ, ਪ੍ਰੇਮ ਚੰਦ ਅਗਰਵਾਲ ਸੁਨਾਮ, ਕੁਲਦੀਪ ਸਿੰਘ ਫਗਵਾੜਾ ਆਦਿ ਨੇ ਵੀ ਸੰਬੋਧਨ ਕੀਤਾ।

Related Articles

Leave a Comment