ਜ਼ੀਰਾ/ਫਿਰੋਜ਼ਪੁਰ, 1 ਅਗਸਤ (ਗੁਰਪ੍ਰੀਤ ਸਿੰਘ ਸਿੱਧੂ) :- ਜ਼ੀਰਾ ਵਿਖੇ ਦੋ ਪੱਤਰਕਾਰਾਂ ਵਿਚਾਲੇ ਸੋਸ਼ਲ ਮੀਡੀਆ ਤੇ ਸ਼ਬਦੀ ਜੰਗ ਬਾਅਦ ਹੋਈ ਲੜਾਈ ਦੌਰਾਨ ਚੱਲੀਆਂ ਗੋਲੀਆਂ ਕਾਰਨ ਚਾਰ ਵਿਅਕਤੀਆਂ ਦੇ ਸੱਟਾ ਲੱਗੀਆਂ ਸਨ ਅਤੇ ਇੱਕ ਵਿਅਕਤੀ ਦੇ ਗੋਲੀ ਲੱਗਣ ਤੇ ਗੰਭੀਰ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਸਿਵਲ ਹਸਪਤਾਲ ਜ਼ੀਰਾ ਵਿਖੇ ਜੇਰੇ ਇਲਾਜ ਦੀਪਕ ਭਾਰਗੋ ਨੇ ਦੱਸਿਆ ਕਿ ਬੀਤੇ ਸੋਮਵਾਰ ਦੀ ਰਾਤ ਨੂੰ ਸਤੀਸ਼ ਵਿੱਜ ਨਾਲ ਝੱਗੜਾ ਹੋਇਆ ਸੀ ਅਤੇ ਮੰਗਲਵਾਰ ਦੀ ਸਵੇਰ ਨੂੰ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ਕਾਰ ਲਈ ਜਾ ਰਿਹਾ ਸੀ ਤਾਂ ਪੱਤਰਕਾਰ ਸਤੀਸ ਵਿੱਜ , ਰਜਨੀਸ਼ ਕਥੂਰੀਆ ਨੇ ਆਪਣੇ ਦੁਕਾਨ ਅੱਗੇ ਘੇਰ ਲਿਆ ਅਤੇ ਗਾਲੀ ਗਲੋਚ ਕਰਦਿਆ ਅਣਪਛਾਤੇ ਵਿਅਕਤੀਆਂ ਨਾਲ ਮਿਲਕੇ ਹਮਲਾ ਕਰ ਦਿੱਤਾ ਅਤੇ ਝਗੜੇ ਨੂੰ ਵੇਖਿਆ ਉਸਦਾ ਕੈਮਰਾਮੈਨ ਸਨੀ ਮਸੀਹ ਬਚਾਉਣ ਲਈ ਅੱਗੇ ਹੋਇਆ ਤਾਂ ਸ਼ਤੀਸ਼ ਵਿੱਜ ਦੇ ਭਰਾ ਨੇ ਰਿਵਾਲਵਰ ਨਾਲ ਹਮਲਾ ਕਰਦਿਆਂ ਫਾਇਰਿੰਗ ਕਰ ਦਿੱਤੀ ਜੋ ਸਨੀ ਮਸੀਹ ਦੇ ਲੱਗ ਗਈ। ਜਿਸ ਦੀ ਹਾਲਤ ਗੰਭੀਰ ਹੋਣ ਕਰਕੇ ਮੈਡੀਕਲ ਕਾਲਜ ਫਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ ਹੈ । ਜਦੋਂ ਦੂਜੀ ਧਿਰ ਸਤੀਸ਼ ਵਿੱਜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਲਗਾਏ ਇਲਜ਼ਾਮਾ ਨੂੰ ਬੇਬੁਨਿਆਦ ਦੱਸਿਆ। ਉਨ੍ਹਾਂ ਕਿਹਾ ਕਿ ਦੀਪਕ ਭਾਰਗੋ ਕੁਝ ਵਿਅਕਤੀਆਂ ਨੂੰ ਲੈ ਕੇ ਉਨ੍ਹਾਂ ਦੀ ਦੁਕਾਨ ਅੱਗੇ ਆ ਕੇ ਗਾਲੀ ਗਲੋਚ ਕਰਨ ਲੱਗ ਪਏ ਅਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਜਿਸ ਦੇ ਅਸੀਂ ਆਪਣੇ ਬਚਾਅ ਵਿਚ ਹਵਾਈਂ ਫਾਇਰਿੰਗ ਕੀਤਾ ਸੀ।ਇਸ ਸਬੰਧੀ ਥਾਣਾ ਸਿਟੀ ਮੁਖੀ ਦੀਪਕਾ ਰਾਣੀ ਨੇ ਕਿਹਾ ਕਿ ਉਹ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਕੇ ਮਾਮਲਾ ਦਰਜ ਕੀਤਾ ਜਾਵੇਗਾ।ਜ਼ਿਕਰਯੋਗ ਹੈ ਕਿ ਸਥਾਨਕ ਸ਼ਹਿਰ ਵਿੱਚ ਆਏ ਦਿਨ ਲੁਟਾਂ ਖੋਹਾਂ ਅਤੇ ਬਜ਼ਾਰ ਵਿਚ ਸ਼ਰੇਆਮ ਫਾਇਰਿੰਗ ਹੁੰਦੀ ਰਹਿੰਦੀ ਜਿਸ ਨੂੰ ਲੈ ਕੇ ਸ਼ਹਿਰ ਵਾਸੀ ਦਹਿਸ਼ਤ ਦੇ ਮਾਹੌਲ ਹੇਠ ਹਨ।ਉਧਰ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਐਸ ਐਸ ਪੀ ਫਿਰੋਜਪੁਰ ਅਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਅੰਦਰ ਕੋਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀ ਹੋ ਰਹੀ ਅਤੇ ਨਾ ਹੀ ਸ਼ਹਿਰ ਦੇ ਮਹੱਲਿਆਂ ਅਤੇ ਬਾਜ਼ਾਰਾ ਵਿਚ ਪੁਲਿਸ ਵੱਲੋਂ ਗਸ਼ਤ ਕੀਤੀ ਜਾਂਦੀ ਹੈ ਅਤੇ ਥਾਣਾ ਸਿਟੀ ਜ਼ੀਰਾ ਦਾ ਮੁੱਖ ਦਰਵਾਜ਼ਾ ਨੌ ਵਜੇ ਹੀ ਬੰਦ ਹੋ ਜਾਂਦਾ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਰੱਬ ਆਸਰੇ ਹੈ ।ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਸ਼ਹਿਰ ਦੀ ਸੁਰੱਖਿਆ ਵਧਾਈ ਜਾਵੇ।