ਜ਼ੀਰਾ/ ਫਿਰੋਜ਼ਪੁਰ, 2 ਅਗਸਤ (ਗੁਰਪ੍ਰੀਤ ਸਿੰਘ ਸਿੱਧੂ) ਸੇਵਾ ਭਾਰਤੀ ਜੀਰਾ ਵਲੋਂ ਨਵੀਂ ਬਣੀ ਕਮੇਟੀ ਦੀ ਪਲੇਠੀ ਮੀਟਿੰਗ ਪੰਜਾਬ ਸਰਪ੍ਰਸਤ ਸ੍ਰੀ ਮਤੀ ਮਧੂ ਮਿਤਲ ਦੀ ਰਹਿਨੁਮਾਈ ਵਿੱਚ ਕੀਤੀ ਗਈ। ਜਿਸ ਵਿੱਚ ਵੀਰ ਸਿੰਘ ਚਾਵਲਾ ਪ੍ਰਧਾਨ ਸੇਵਾ ਭਾਰਤੀ ਨੂੰ ਸਾਰਿਆਂ ਵਲੋਂ ਭਰੋਸਾ ਦਵਾਇਆ ਗਿਆ ਕਿ ਸਾਰੇ ਮੈਂਬਰ ਇਕਜੁੱਟ ਹੋ ਕੇ ਟੀਮ ਵਾਂਗ ਕੰਮ ਕਰਨਗੇ ਅਤੇ ਸੰਸਥਾ ਦੀ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਗੇ। ਮੀਟਿੰਗ ਵਿੱਚ ਮਤਾ ਪਾਸ ਕੀਤਾ ਗਿਆ ਕਿ ਅਗਸਤ ਦੇ ਮਹੀਨੇ ਵਿਚ ਵਣ ਮਹਾਂਉਤਸਵ ਨੂੰ ਮਨਾਉਣ ਸਬੰਧੀ ਪਹਿਲੇ ਗੇੜ ਵਿੱਚ ਜਲਦੀ ਹੀ ਪੌਦੇ ਲਗਾਏ ਜਾਣੇ ਹਨ। ਇਸ ਤੋਂ ਇਲਾਵਾ ਇੱਕ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ ਜਿਸ ਦੀ ਜ਼ਿਮੇਵਾਰੀ ਡਾਕਟਰ ਰਮੇਸ਼ ਚੰਦਰ ਮੈਡੀਕਲ ਪ੍ਰਮੁੱਖ ਅਤੇ ਐਨ ਕੇ ਨਾਰੰਗ ਸਕੱਤਰ ਸੇਵਾ ਭਾਰਤੀ ਨੂੰ ਦਿੱਤੀ ਗਈ, ਜਿਸ ਦੀ ਮਿਤੀ ਜਲਦੀ ਹੀ ਨਿਸ਼ਚਿਤ ਕੀਤੀ ਜਾਵੇਗੀ। ਇਸ ਮੀਟਿੰਗ ਵਿੱਚ ਸ਼੍ਰੀ ਮਤੀ ਮਧੂ ਮਿਤੱਲ ਸਰਪ੍ਰਸਤ ਸੇਵਾ ਭਾਰਤੀ ਪੰਜਾਬ, ਵੀਰ ਸਿੰਘ ਚਾਵਲਾ ਪ੍ਰਧਾਨ, ਐਨ ਕੇ ਨਾਰੰਗ ਸਕੱਤਰ, ਪ੍ਰੀਤਮ ਸਿੰਘ ਵਾਈਸ ਪ੍ਰਧਾਨ, ਨਰਿੰਦਰ ਸਿੰਘ ਪ੍ਰਧਾਨ NGO, ਰਿਸ਼ੀ ਕੁਮਾਰ, ਗੁਰਜੀਤ ਕੌਰ, ਸ਼ੁਕਲ ਕਾਂਤਾ, ਰਿਪੁਦਮਨ ਸਿੰਘ ਵਾਤਾਵਰਨ ਪ੍ਰਮੁੱਖ, ਪਵਨ ਕੁਮਾਰ ਹਾਂਡਾ, ਗੋਪਾਲ ਦਾਸ ਆਦਿ ਹਾਜ਼ਰ ਸਨ।