ਬਰੇਟਾ 26,ਜੂਨ(ਨਰੇਸ਼ ਕੁਮਾਰ ਰਿੰਪੀ) ਮਾਨਯੋਗ ਸਪੈਸਲ ਡਾਇਰੈਕਟਰ ਜਨਰਲ ਪੁਲਿਸ ਕਮਿਊਨਟੀ ਅਫੇਰਜ
ਡਵੀਜਨ ਪੰਜਾਬ,ਮਾਨਯੋਗ ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ ਬਠਿੰਡਾ,ਮਾਨਯੋਗ ਸੀਨੀਅਰ
ਕਪਤਾਨ ਪੁਲਿਸ ਮਾਨਸਾ ਅਤੇ ਕਪਤਾਨ ਪੁਲਿਸ (ਡੀ)ਕਮ ਜਿਲ੍ਹਾ ਕਮਿਊਨਟੀ ਪੁਲਿਸ ਅਫਸਰ ਦੇ ਦਿਸ਼ਾ
ਨਿਰਦੇਸ਼ਾਂ ਅਨੁਸਾਰ ਥਾਣਾ ਸਾਂਝ ਕੇਂਦਰ ਬਰੇਟਾ ਵੱਲੋ ਫਤਹਿ ਅਕੈਡਮੀ ( ਆਈਲੈਟਸ ਸੈਟਰ)ਵਿਖੇ ਅੰਤਰ
ਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ ਜਿਸ ਵਿੱਚ ਪਬਲਿਕ ਨੂੰ ਨਸ਼ਾ ਮੁਕਤ ਸਮਾਜ ਬਣਾਉਣ ਲਈ
ਪ੍ਰੇਰਿਤ ਕੀਤਾ ਅਤੇ ਨਸ਼ਿਆਂ ਦੀ ਰੋਕਥਾਮ ਲਈ ਪਬਲਿਕ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਨਸ਼ਿਆਂ ਦੇ
ਮਾੜੇ ਪ੍ਰਭਾਵਾਂ ਤੋ ਜਾਗਰੂਕ ਕੀਤਾ ਗਿਆ ਅਤੇ ਨਸ਼ਿਆਂ ਦੀ ਰੋਕਥਾਮ ਸਬੰਧੀ ਜਾਣਕਾਰੀ ਦਿੱਤੀ ਗਈ ।