Home » ਜਮਹੂਰੀ ਅਧਿਕਾਰ ਸਭਾ ਵੱਲੋਂ 25 ਜੂਨ 1975 ਨੂੰ ਲਗਾਈ ਗਈ ਐਮਰਜੈਂਸੀ ਦੇ ਵਿਰੋਧ ‘ਚ ਕਨਵੈਨਸ਼ਨ

ਜਮਹੂਰੀ ਅਧਿਕਾਰ ਸਭਾ ਵੱਲੋਂ 25 ਜੂਨ 1975 ਨੂੰ ਲਗਾਈ ਗਈ ਐਮਰਜੈਂਸੀ ਦੇ ਵਿਰੋਧ ‘ਚ ਕਨਵੈਨਸ਼ਨ

ਜਮਹੂਰੀ ਅਧਿਕਾਰ ਸਭਾ ਵੱਲੋਂ ਲੇਖਕਾਂ, ਬੁੱਧੀਜੀਵੀਆਂ, ਲੋਕਪੱਖੀ ਕਾਰਕੁਨਾਂ ਤੇ ਰਾਜਨੀਤਕ ਵਿਰੋਧੀਆਂ ਨੂੰ ਬਿਨਾਂ ਕਿਸੇ ਦੋਸ਼ ਦੇ ਜੇਲ੍ਹਾਂ ਵਿੱਚ ਨਜ਼ਰਬੰਦ ਲੋਕਾਂ ਦੀ ਰਿਹਾਈ ਦੀ ਮੰਗ

by Rakha Prabh
13 views

ਮੋਦੀ ਸਰਕਾਰ ਨੇ ਅਨਐਲਾਨੀ ਐਮਰਜੈਂਸੀ ਖਿਲਾਫ਼ ਜਮਹੂਰੀ ਅਧਿਕਾਰ ਸਭਾ ਵੱਲੋਂ ਕਨਵੈਨਸ਼ਨ 

ਲੇਖਕਾਂ, ਬੁਧੀਜੀਵੀਆਂ, ਲੋਕਾਂ ਲਈ ਲੜਨ ਵਾਲੇ ਲੋਕਾਂ ਨੂੰ ਈਡੀ, ਸੀਬੀਆਈ ਤੇ ਇਨਕਮਟੈਕਸ ਤੇ NIA ਦੇ ਡਰਾਵਿਆਂ ਹੇਠ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ: ਬੂਟਾ ਸਿੰਘ ਮਹਿਮੂਦਪੁ

ਸੰਗਰੂਰ, 26 ਜੂਨ 2023: ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਸੰਗਰੂਰ ਵੱਲੋ ਸਥਾਨਕ ਈਟਿੰਗ ਮਾਲ ਹੋਟਲ ਵਿਖੇ 48 ਸਾਲ 25 ਜੂਨ 1975 ਨੂੰ ਲਗਾਈ ਗਈ ਐਮਰਜੈਂਸੀ ਦੇ ਵਿਰੋਧ ਵਿਚ ਕਨਵੈਨਸ਼ਨ ਕਰਵਾਈ ਗਈ। ਇਸ ਕਨਵੈਨਸ਼ਨ ਦੀ ਪ੍ਰਧਾਨਗੀ ਕਾਰਜਕਾਰੀ ਪ੍ਰਧਾਨ ਨਾਮਦੇਵ ਭੂਟਾਲ, ਜਰਨਲ ਸਕੱਤਰ ਮਾਸਟਰ ਕੁਲਦੀਪ ਸਿੰਘ, ਵਿਸਵਕਾਂਤ, ਡਾਕਟਰ ਕਿਰਨਪਾਲ ਕੌਰ, ਸੂਬਾ ਕਮੇਟੀ ਦੇ ਜਰਨਲ ਸਕੱਤਰ ਪ੍ਰਿਤਪਾਲ ਸਿੰਘ ਤੇ ਸੂਬਾ ਕਮੇਟੀ ਮੈਂਬਰ ਬੂਟਾ ਸਿੰਘ ਮਹਿਮੂਦਪੁਰ ਨੇ ਕੀਤੀ।
ਇਸ ਕਨਵੈਨਸ਼ਨ ਦੇ ਮੁੱਖ ਬੁਲਾਰੇ ਬੂਟਾ ਸਿੰਘ ਮਹਿਮੂਦਪੁਰ ਨੇ ਕਾਂਗਰਸ ਸਰਕਾਰ ਵੱਲੋਂ ਐਮਰਜੈਂਸੀ ਲਗਾ ਕੇ ਹਜ਼ਾਰਾਂ ਲੇਖਕਾਂ, ਬੁੱਧੀਜੀਵੀਆਂ, ਲੋਕਪੱਖੀ ਕਾਰਕੁਨਾਂ ਤੇ ਰਾਜਨੀਤਕ ਵਿਰੋਧੀਆਂ ਨੂੰ ਬਿਨਾਂ ਕਿਸੇ ਦੋਸ਼ ਦੇ ਜੇਲ੍ਹਾਂ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਸੀ। ਉੰਨਾਂ ਕਿਹਾ ਕਾਂਗਰਸ ਸਰਕਾਰ ਨੇ ਤਾਂ ਐਲਾਨ ਕਰ ਐਮਰਜੈਂਸੀ ਲਗਾਈ ਸੀ ਪਰ ਹੁਣ ਦੀ ਮੋਦੀ ਸਰਕਾਰ ਨੇ ਅਨਐਲਾਨੀ ਐਮਰਜੈਂਸੀ ਲਗਾਈ ਹੋਈ ਹੈ, ਅੱਜ ਵੀ ਲੇਖਕਾਂ, ਬੁਧੀਜੀਵੀਆਂ, ਲੋਕਾਂ ਲਈ ਲੜਨ ਵਾਲੇ ਲੋਕਾਂ ਨੂੰ ਈਡੀ, ਸੀਬੀਆਈ ਤੇ ਇਨਕੰਮਟੈਕਸ ਤੇ NIA ਦੇ ਡਰਾਵਿਆਂ ਹੇਠ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ । ਮੋਦੀ ਹਕੂਮਤ ਸਰਕਾਰ ਵਿਰੋਧੀ ਵਿਚਾਰਾਂ ਨੂੰ ਹਰ ਤਰ੍ਹਾਂ ਦੇ ਹੀਲੇ ਵਸੀਲੇ ਵਰਤ ਕੇ ਕੁਚਲਣ ਦੀ ਕਸਰ ਨਹੀਂ ਛੱਡ ਰਹੀ ਤੇ ਦੇਸ਼ ਦਾ ਧਰੁਵੀਕਰਨ ਕਰਨ, ਅੰਧ ਰਾਸ਼ਟਰਵਾਦ ਫੈਲਾ ਕੇ ਲੋਕਾਂ ਨੂੰ ਧਰਮ ਦੇ ਨਾਂ ਤੇ ਵੰਡ ਕੇ ਕਾਰਪੋਰੇਟ ਘਰਾਣਿਆਂ ਦੀ ਸੇਵਾ ਕਰਨ ਨੂੰ ਲੋਕਤੰਤਰ ਲਈ ਵੱਡਾ ਖੱਤਰਾ ਦੱਸਿਆ।
ਸਭਾ ਦੇ ਜਰਨਲ ਸਕੱਤਰ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਬੇਜੇਪੀ ਵੱਲੋਂ ਆਰ ਐਸ ਐਸ ਦੇ ਏਜੰਡੇ ਨੂੰ ਲਾਗੂ ਕਰਕੇ ਮੁਲਕ ਦਾ ਭਗਵਾਂਕਰਨ ਕਰਕੇ ਇਥੋਂ ਦੀ ਸਿੱਖਿਆ, ਸੱਭਿਆਚਾਰ ਅਤੇ ਹਰ ਖੇਤਰ ਨੂੰ ਹਿੰਦੂਤਵੀ ਰੰਗ ਦੇ ਭੁਲੇਖੇ ਵਿੱਚ ਸਮੂਹ ਧਰਮਾਂ ਦੇ ਕਿਰਤੀਆਂ ਕਿਸਾਨਾਂ ਦੀ ਰੋਜ਼ੀ ਰੋਟੀ ਤੇ ਹਮਲਾ ਹੈ। ਉਨ੍ਹਾਂ ਕਿਹਾ ਕਿ ਲੋਕ ਪੱਖੀ ਜਮਹੂਰੀ ਕਾਰਕੁਨਾਂ ਨੂੰ ਇਸ ਖ਼ਿਲਾਫ਼ ਅਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ ਗਿਆ।
ਇਸ ਕਨਵੈਨਸ਼ਨ ਸਭਾ ਦੇ ਕਾਰਕੁਨਾਂ ਤੋਂ ਇਲਾਵਾ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਲਖਵੀਰ ਲੌਂਗੋਵਾਲ, ਬੀਕੇਯੂ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਕਿਰਤੀ ਕਿਸਾਨ ਯੂਨੀਅਨ ਦੇ ਭੁਪਿੰਦਰ ਲੌਂਗੋਵਾਲ ਤੇ ਦਰਸ਼ਨ ਕੁਨਰਾਂ, ਨਹਿਰੂ ਦੇ ਹਰਜੀਤ ਸਿੰਘ ਬਾਲੀਆਂ, ਤਰਕਸ਼ੀਲ ਸੁਸਾਇਟੀ ਦੇ ਮਾਸਟਰ ਪਰਮਵੇਦ, ਵਾਤਾਵਰਨ ਪ੍ਰੇਮੀ ਮਹਿੰਦਰ ਸਿੰਘ ਭੱਠਲ, ਬੀਕੇਯੂ ਉਗਰਾਹਾਂ ਦੇ ਮਾਣਕ ਸਿੰਘ ਗੰਢੂਆਂ, ਡੀਟੀਐੱਫ ਜਸਵੀਰ ਸਿੰਘ ਨਮੋਲ, ਪੀਐੱਸਯੂ ਰੰਧਾਵਾ ਰਮਨ ਕਾਲਾਝਾੜ, ਲੋਕ ਚੇਤਨਾ ਮੰਚ ਲਹਿਰਾਗਾਗਾ ਦੇ ਰਘਵੀਰ ਭੂਟਾਲ, ਕਰਮ ਸਿੰਘ, ਲਛਮਣ ਅਲੀਸ਼ੇਰ, ਪੀਐੱਸਯੂ ਦੇ ਸੁਖਦੀਪ ਸਿੰਘ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਬਾਹਰ ਸਿੰਘ ਹਥੋਆ ਸ਼ਾਮਲ ਸਨ।
ਸਭਾ ਦੇ ਕਾਰਜਕਾਰੀ ਪ੍ਰਧਾਨ ਨਾਮਦੇਵ ਭੂਟਾਲ ਵੱਲੋਂ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਪਹਿਲਵਾਨਾਂ ਨੂੰ ਇਨਸਾਫ ਦੀ ਮੰਗ ਕਰਦਿਆਂ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਗ੍ਰਿਫਤਾਰ ਕਰਨ, ਮਨੀਪੁਰ ਦੇ ਘੱਟ ਗਿਣਤੀਆਂ ਤੇ ਹਮਲੇ ਤੁਰੰਤ ਬੰਦ ਕਰਨ ਅਤੇ ਜੰਮੂ ਕਸ਼ਮੀਰ ਵਿਚ ਮਸਜਿਦ ਵਿਚ ਫੌਜ ਵਲੋਂ ਜਬਰੀ ਨਾਹਰੇ ਲਗਾਉਣ ਵਿਰੁੱਧ ਮਤੇ ਪਾਸ ਕਰਵਾਉਂਦਿਆਂ ਆਏ ਲੋਕਾਂ ਦੲ ਧੰਨਵਾਦ ਕੀਤਾ। ਜਮਹੂਰੀ ਤੇ ਜਨਤਕ ਜਥੇਬੰਦੀਆਂ ਦੇ ਕਾਰਕੁਨਾਂ ਨੂੰ ਸਰਕਾਰ ਦੇ ਲੋਕ ਵਿਰੋਧੀ ਫੈਸਲਿਆਂ ਵਿਰੁੱਧ ਡੱਟਣ ਦਾ ਸੱਦਾ ਦਿੱਤਾ।
ਇਸ ਕਨਵੈਨਸ਼ਨ ਵਿੱਚ ਮਾਸਟਰ ਰਾਮ ਸਿੰਘ, ਕੁਲਵਿੰਦਰ ਬੰਟੀ, ਤੇ ਤਾਰਾ ਸਿੰਘ ਛਾਜਲੀ ਵੱਲੋਂ ਲੋਕਪੱਖੀ ਗੀਤ ਪੇਸ਼ ਕੀਤੇ।ਮੰਚ ਦਾ ਸੰਚਾਲਨ ਸਭਾ ਦੇ ਜਰਨਲ ਸਕੱਤਰ ਮਾਸਟਰ ਕੁਲਦੀਪ ਸਿੰਘ ਨੇ ਕੀਤਾ।

Related Articles

Leave a Comment