ਫਗਵਾੜਾ 25 ਜੂਨ (ਸ਼ਿਵ ਕੋੜਾ) ਪ੍ਰਾਚੀਨ ਸ੍ਰੀ ਖਾਟੂ ਸ਼ਿਆਮ ਮੰਦਿਰ ਫਰੈਂਡਜ਼ ਕਲੋਨੀ ਫਗਵਾੜਾ ਦੇ ਮੁੱਖ ਸੇਵਾਦਾਰ ਪੰਡਿਤ ਜੁਗਲ ਕਿਸ਼ੋਰ ਦੀ ਅਗਵਾਈ ‘ਚ ਸਥਾਨਕ ਰੇਲਵੇ ਰੋਡ ‘ਤੇ ਸ਼ਿਆਮ ਰਸੋਈ ਦੇ ਬੈਨਰ ਹੇਠ ਹਰੇਕ ਐਤਵਾਰ ਨੂੰ ਵਰਤਾਏ ਜਾਣ ਵਾਲੇ ਦੁਪਿਹਰ ਦੇ ਫਰੀ ਭੋਜਨ ਦੀ ਲੜੀ ਹੇਠ ਸੇਵਾਦਾਰਾਂ ਵਲੋਂ ਅੱਜ ਦੀ ਸੇਵਾ ਪਿਆਰ ਤੇ ਸਤਿਕਾਰ ਨਾਲ ਵਰਤਾਈ ਗਈ। ਪੰਡਿਤ ਜੁਗਲ ਕਿਸ਼ੋਰ ਨੇ ਸਮੂਹ ਪਤਵੰਤਿਆਂ ਤੋਂ ਇਲਾਵਾ ਸਹਿਯੋਗ ਲਈ ਗਉਸ਼ਾਲਾ ਤੇ ਸ਼ਿਆਮ ਰਸੋਈ ਸੇਵਾ ਸੰਮਤੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਹਰੇਕ ਐਤਵਾਰ ਦੁਪਿਹਰ 12 ਤੋਂ 3 ਵਜੇ ਤੱਕ ਫਰੀ ਭੋਜਨ ਕਰਵਾਇਆ ਜਾਂਦਾ ਹੈ। ਭਗਵਾਨ ਸ੍ਰੀ ਖਾਟੂ ਸ਼ਿਆਮ ਜੀ ਦੇ ਅਸ਼ੀਰਵਾਦ ਨਾਲ ਇਹ ਸੇਵਾ ਨਿਰਵਿਘਨ ਜਾਰੀ ਹੈ ਅਤੇ ਸ੍ਰੀ ਖਾਟੂ ਸ਼ਾਮ ਜੀ ਦੀ ਇੱਛਾ ਤੱਕ ਅੱਗੇ ਵੀ ਜਾਰੀ ਰਹੇਗੀ। ਇਸ ਮੌਕੇ ਜਗਦੀਸ਼ ਰਾਏ ਗੁਪਤਾ, ਤਾਰਾ ਚੰਦ, ਜੁਗਲ ਕਿਸ਼ੋਰ ਚਾਨਣਾ, ਦੀਪਕ ਰਾਣਾ, ਗੁਰਦੀਪ ਸਿੰਘ, ਗੋਵਿੰਦ ਭਾਰਗਵ, ਚੇਤਨ ਕੁਮਾਰ, ਅਸ਼ੋਕ ਕੁਮਾਰ, ਕੰਚਨ, ਪ੍ਰੀਆ, ਸੁਨੀਤਾ, ਵੇਦ ਪ੍ਰਕਾਸ਼ ਭਾਰਗਵ, ਯੋਗੇਸ਼, ਮੋਹਿਤ ਆਦਿ ਹਾਜਰ ਸਨ।