ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ) ਮੁੱਖ ਅਫ਼ਸਰ ਥਾਣਾ ਬੀ-ਡਵੀਜ਼ਨ, ਅੰਮ੍ਰਿਤਸਰ ਇੰਸਪੈਕਟਰ ਸ਼ਿਵਦਰਸ਼ਨ ਸਿੰਘ ਦੀ ਨਿਗਰਾਨੀ ਹੇਠ ਪੁਲਿਸ ਪਰਟੀ ਵੱਲੋਂ ਪਬਲਿਕ ਦੀ ਮੱਦਦ ਨਾਲ ਕਾਬੂ ਕੀਤੇ ਦੋਸ਼ੀ ਸਿਮਰਪ੍ਰੀਤ ਸਿੰਘ ਉਰਫ਼ ਜੋਫੀ ਪੁੱਤਰ ਕੰਵਲਪ੍ਰੀਤ ਸਿੰਘ ਵਾਸੀ 47, ਨਿਊ ਗੋਕਲ ਕਾ ਬਾਗ, ਅੰਮ੍ਰਿਤਸਰ ਤੇ ਇਹ ਮੁਕੱਦਮਾਂ ਮੁਦੱਈ ਮਨੀਸ਼ ਕਪੂਰ ਵੱਲੋਂ ਦਰਜ਼ ਹੋਇਆ ਕਿ ਉਹ, ਮਿਤੀ 24-6-2023 ਨੂੰ ਪੀ.ਐਨ.ਬੀ ਬੈਂਕ 100 ਫੁੱਟੀ ਰੋਡ, ਅੰਮ੍ਰਿਤਸਰ ਵਿੱਖੇ ਪੈਸੇ ਜਮਾਂ ਕਰਵਾਉਂਣ ਲਈ ਕਰੀਬ 8 ਵਜ਼ੇ ਰਾਤ ਨੂੰ ਗਿਆ, ਜਦੋਂ ਉਹ ਆਪਣੇ ਪੈਸਿਆ 30,000/-ਰੁਪਏ, ਵਿੱਚੋਂ 1000 ਰੁਪਿਆਂ ਕੱਢ ਕੇ ਜਮ੍ਹਾਂ ਕਰਵਾਉਂਣ ਲੱਗਾ ਤਾਂ ਏ.ਟੀ.ਐਮ ਵਿੱਚ ਇੱਕ ਮੋਨਾਂ ਨੌਜ਼ਵਾਨ ਦਾਖਲ ਹੋਇਆ ਅਤੇ 1000 ਰੁਪਏ ਖੋਹ ਕਰ ਲਏ ਅਤੇ ਬਾਕੀ ਪੈਸੇ ਖੋਹਣ ਦੀ ਕੋਸ਼ਿਸ਼ ਕਰਨ ਲੱਗਾ, ਜਿੱਥੇ ਪਬਲਿਕ ਦੀ ਮੱਦਦ ਨਾਲ ਨੌਜ਼ਵਾਨ ਨੂੰ ਕਾਬੂ ਕਰਕੇ ਮੌਕੇ ਤੇ ਹੀ ਪੁਲਿਸ ਦੇ ਹਵਾਲੇ ਕੀਤਾ ਗਿਆ। ਦੋਸ਼ੀ ਤੇ ਮੁਕੱਦਮਾਂ ਨੰਬਰ 192 ਮਿਤੀ 24-06-2023 ਜੁਰਮ 379-ਬੀ ਭ:ਦ:, ਥਾਣਾ ਬੀ-ਡਵੀਜ਼ਨ, ਅੰਮ੍ਰਿਤਸਰ ਵਿੱਚ ਦਰਜ਼ ਕੀਤਾ ਗਿਆ ਤੇ ਉਸ ਕੋਲੋਂ 1000/-ਰੁਪਏ ਅਤੇ ਇੱਕ ਏਅਰ ਗੰਨ ਬ੍ਰਾਮਦ ਕੀਤੀ ਗਈ ਹੈ। ਕਾਬੂ ਕੀਤੇ ਦੋਸ਼ੀ ਗਏ ਸਿਮਰਪ੍ਰੀਤ ਸਿੰਘ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਇਸ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।