Home » ਔਰਤਾਂ ਦੀ ਸੁਰੱਖਿਆਂ ਤੋਂ ਬਿਨਾਂ ਕੋਈ ਵੀ ਸਮਾਜ ਜਾਂ ਦੇਸ ਤਰੱਕੀ ਨਹੀਂ ਕਰ ਸਕਦਾ : ਲਾਇਨ ਰਣਜੀਤ ਰਾਣਾ

ਔਰਤਾਂ ਦੀ ਸੁਰੱਖਿਆਂ ਤੋਂ ਬਿਨਾਂ ਕੋਈ ਵੀ ਸਮਾਜ ਜਾਂ ਦੇਸ ਤਰੱਕੀ ਨਹੀਂ ਕਰ ਸਕਦਾ : ਲਾਇਨ ਰਣਜੀਤ ਰਾਣਾ

* ਭਾਰਤ ’ਚ ਔਰਤਾਂ ਸੁਰੱਖਿਅਤ ਨਹੀਂ ਹਨ *

by Rakha Prabh
55 views

ਹੁਸਿ਼ਆਰਪੁਰ, 1 ਜੂਨ (ਤਰਸੇਮ ਦੀਵਾਨਾ) ਦੇਸ਼ ਦੀ ਰਾਜਧਾਨੀ ਦਿੱਲੀ ’ਚ ਬੀਤੇ ਦਿਨੀਂ ਵਾਪਰੀ ਇੱਕ ਖੌਫਨਾਕ ਘਟਨਾ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਭਾਰਤ ’ਚ ਔਰਤਾਂ ਸੁਰੱਖਿਅਤ ਨਹੀਂ ਹਨ। ਬੀਤੇ ਦਿਨੀਂ ਦਿੱਲੀ ’ਚ ਇੱਕ ਨਾਬਾਲਗ ਲੜਕੀ ਨੂੰ ਬੁਰੀ ਤਰ੍ਹਾਂ ਜਖਮੀ ਕਰਕੇ ਮਾਰਨ ਦੀ ਹੋਈ ਖੌਫਨਾਕ ਘਟਨਾ ਤੇ ਪ੍ਰਤੀਕਿਰਿਆ ਦਿੰਦੇ ਹੋਏ ਸਥਾਨਿਕ ਮੁਹੱਲਾ ਭੀਮ ਨਗਰ ਦੇ ਸਤਿਗੁਰੂ ਰਵਿਦਾਸ ਭਵਨ ਦੇ ਪ੍ਰਧਾਨ ਲਾਇਨ ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਇੱਕ ਹਤਿਆਰੇ ਨੇ ਨਾਬਾਲਗ ਲੜਕੀ ’ਤੇ ਨਾ ਕੇਵਲ 20 ਵਾਰ ਚਾਕੂ ਨਾਲ ਵਾਰ ਕੀਤੇ ਸਗੋਂ ਮੌਤ ਹੋਣ ਤੋਂ ਬਾਅਦ ਵੀ ਉਸ ਨੂੰ ਕੁਚਲਣ ਲਈ ਸਿਰ ’ਤੇ ਪੱਥਰ ਨਾਲ ਵਾਰ ਕਰਦਾ ਰਿਹਾ। ਉਨ੍ਹਾਂ ਕਿਹਾ ਕਿ ਲੋਕਾਂ ’ਚ ਹੁਣ ਇਨਸਾਨੀਅਤ ਮਰ ਚੁੱਕੀ ਹੈ, ਕਿਉਂਕਿ ਅਨੇਕਾਂ ਲੋਕਾਂ ਦੇ ਸਾਹਮਣੇ ਇਹ ਕਤਲ ਹੋਇਆ, ਪਰ ਕਿਸੇ ਨੇ ਵੀ ਨਾਬਾਲਗ ਕੁੜੀ ਨੂੰ ਬਚਾਉਣ ਦੀ ਕੋਸਿ਼ਸ਼ ਨਹੀਂ ਕੀਤੀ। ਉਨ੍ਹਾਂ ਕਿਹਾ ਇਸ ਤੋਂ ਪਹਿਲਾਂ ਵੀ ਦੇਸ ਦੀ ਰਾਜਧਾਨੀ ਦਿੱਲੀ ’ਚ ਇਸ ਤਰ੍ਹਾਂ ਦੀਆਂ ਮੰਦਭਾਗੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ,ਪਰ ਸਰਕਾਰ ਨੇ ਅਜੇ ਵੀ ਕੋਈ ਔਰਤਾਂ ਦੀ ਸੁਰੱਖਿਆ ਲਈ ਕੋਈ ਢੁਕਵਾਂ ਕਦਮ ਨਹੀਂ ਚੁੱਕਿਆ। ਉਨ੍ਹਾਂ ਕਿਹਾ ਕਿ ਔਰਤਾਂ ਦੀ ਸੁਰੱਖਿਆਂ ਤੋਂ ਬਿਨਾਂ ਕੋਈ ਸਮਾਜ ਜਾਂ ਦੇਸ ਤਰੱਕੀ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਔਰਤ ਦਾ ਸਤਿਕਾਰ ਕਰਨਾ ਸਾਡਾ ਸਾਰਿਆਂ ਦਾ ਮੁਢਲਾ ਫਰਜ ਹੈ ਕਿਉਂਕਿ ਸਾਰਿਆਂ ਨੇ ਹੀ ਇੱਕ ਔਰਤ ਤੋਂ ਜਨਮ ਲਿਆ ਹੈ। ਭਾਰਤ ਨੂੰ ਵਿਕਸਤ ਬਣਾਉਣ ਦੀਆਂ ਭਵਿੱਖ-ਬਾਣੀਆਂ ਕੀਤੀਆਂ ਜਾ ਰਹੀਆਂ ਹਨ, ਜਦ ਕਿ ਇੱਥੋੋਂ ਦੀਆਂ ਔਰਤਾਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਦੇਸ ਭਰ ’ਚ ਔਰਤਾਂ ਦੀ ਸੁਰੱਖਿਆ ਲਈ ਢੁਕਵੇਂ ਕਦਮ ਚੁੱਕੇ ਜਾਣ ਤਾਂ ਜੋ ਔਰਤਾਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ

Related Articles

Leave a Comment