ਸੰਗਰੂਰ, 2 ਜੁਲਾਈ, 2023; ਅੱਜ ਬੀਐੱਸਐੱਨਐੱਲ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਬੀਐਸਐਨਐਲ ਪਾਰਕ ਸੰਗਰੂਰ ਵਿਖੇ ਹੋਈ।
ਸ਼ੁਰੂਆਤ ਮੀਟਿੰਗ ਵਿੱਚ ਪਹਿਲੀ ਵਾਰ ਸ਼ਿਰਕਤ ਕਰਨ ਵਾਲੇ ਮੈਂਬਰਾਂ ਸ਼੍ਰੀ ਹਰਜੀਤ ਰਾਮ ਫਿਲੌਰ, ਸ਼੍ਰੀ ਰਾਮੇਸ਼ਵਰ ਦਾਸ, ਸ਼੍ਰੀ ਇੰਦਰਜੀਤ ਸਿੰਘ ਭਵਾਨੀਗੜ੍ਹ ਅਤੇ ਸ਼੍ਰੀ ਬਲਵੰਤ ਸਿੰਘ ਭਵਾਨੀਗੜ੍ਹ ਨੂੰ ਹਾਰ ਪਾ ਕੇ ਸਨਮਾਨਿਤ ਕਰਨ ਨਾਲ ਹੋਈ।ਇਸ ਮਹੀਨੇ ਜਨਮ ਦਿਨ ਵਾਲੇ ਸਾਥੀਆਂ ਨੂੰ ਗਿਫ਼ਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੀ ਤੰਦਰੁਸਤੀ ਅਤੇ ਖੁਸ਼ਹਾਲ ਭਵਿੱਖ ਦੀ ਕਾਮਨਾ ਕੀਤੀ ਗਈ। ਇਸ ਮਹੀਨੇ ਵਿੱਛੜੇ ਸਾਥੀਆਂ ਅਤੇ ਰੇਲ ਹਾਦਸੇ ਵਿੱਚ ਮਰਨ ਵਾਲੇ ਲੋਕਾਂ ਨੂੰ ਮੌਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ।
ਅੱਜ ਦੀ ਮੀਟਿੰਗ ਨੂੰ ਕਾਮਰੇਡ ਰਘਬੀਰ ਸਿੰਘ, ਕਾਮਰੇਡ ਗੁਰਮੇਲ ਸਿੰਘ, ਕਾਮਰੇਡ ਰਾਮੇਸ਼ਵਰ ਦਾਸ, ਸ਼੍ਰੀ ਪੀ ਸੀ ਬਾਘਾ, ਸ਼੍ਰੀ ਸ਼ਿਵ ਨਰਾਇਣ, ਸ਼੍ਰੀ ਸਾਧਾ ਸਿੰਘ ਵਿਰਕ, ਸ਼੍ਰੀ ਦਲਬੀਰ ਸਿੰਘ ਖ਼ਾਲਸਾ ਅਤੇ ਸ਼੍ਰੀ ਮੁਖ਼ਤਿਆਰ ਸਿੰਘ ਰਾਓ ਨੇ ਸੰਬੋਧਨ ਕੀਤਾ। ਪੰਜਾਬ ਸਰਕਾਰ ਦੇ ਪੈਨਸ਼ਨਰਾਂ ਤੋਂ 200/- ਰੁੁਪਏ ਡਿਵੈਲਪਮੈਂਟ ਟੈਕਸ ਵਜੋਂ ਕੱਟਣ ਦੇ ਜਾਰੀ ਕੀਤੇ ਹੁਕਮਾਂ ਦੇ ਵਿਰੋਧ ਵਿੱਚ ਨਿੰਦਾ ਪ੍ਰਸਤਾਵ ਪਾਸ ਕੀਤਾ ਗਿਆ। 26 ਜੂਨ 1975 ਨੂੰ ਲਾਈ ਗਈ ਐਮਰਜੈਂਸੀ ਨੂੰ ਯਾਦ ਕਰਦਿਆਂ ਅਜੋਕੀ ਕੇਂਦਰ ਸਰਕਾਰ ਵੱਲੋਂ ਅਨ ਐਲਾਨੀ ਐਮਰਜੈਂਸੀ ਜਿਸ ਵਿੱਚ ਏਜੰਸੀਆਂ ਦੀ ਖੁੱਲ੍ਹ ਕੇ ਦੁਰਵਰਤੋਂ ਹੋ ਰਹੀ ਹੈ ਉਸ ਦੇ ਵਿਰੋਧ ਵਿੱਚ ਨਿੰਦਾ ਪ੍ਰਸਤਾਵ ਪਾਸ ਕੀਤਾ ਗਿਆ। 2020 ਸਿੱਖਿਆ ਨੀਤੀ ਅਤੇ ਐਨ ਸੀ ਈ ਆਰ ਟੀ ਵੱਲੋਂ ਸੈਕੰਡਰੀ ਸਿਖਿਆ ਵਿੱਚੋਂ ਚਾਰਲਸ ਡਾਰਵਿਨ ਦੀ ਜੀਵ ਵਿਕਾਸ ਥਿਊਰੀ ਕੱਢਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਿਆ ਕੀਤੀ ਗਈ।
ਇਸ ਮੌਕੇ ਪ੍ਰੋ: ਜਸਵੰਤ ਸਿੰਘ (ਹੁਸ਼ਿਆਰਪੁਰ)ਅਤੇ ਸ਼੍ਰੀ ਹਰਮਿੰਦਰ ਸਿੰਘ ਗਰੇਵਾਲ (ਮੋਹਾਲੀ)ਦਾ ਗਰੁੱਪ ਜੁਆਇੰਨ ਕਰਨ ਤੇ ਧੰਨਵਾਦ ਕੀਤਾ ਗਿਆ। ਸੁਪਰੀਮ ਕੋਰਟ ਦੇ ਤਾਜੇ ਫ਼ੈਸਲੇ ਜਿਸ ਵਿੱਚ ਰਿਟਾਇਰਡ ਮੁਲਾਜਮਾਂ ਨੂੰ ਰਿਟਾਇਰਮੈਂਟ ਕਾਰਨ ਅਖੀਰਲੇ ਇੰਕਰੀਮੈਂਟ ਤੋਂ ਵੰਚਿਤ ਹੋਣਾ ਪੈਂਦਾ ਸੀ ਉਸ ਸਬੰਧੀ ਜਾਣਕਾਰੀ ਦਿੱਤੀ ਗਈ। ਸਟੇਜ ਦੀ ਜ਼ਿਮੇਵਾਰੀ ਸਾਧਾ ਸਿੰਘ ਸਾਹੋਕੇ ਨੇ ਬਾਖੂਬੀ ਨਿਭਾਈ। ਭਰਪੂਰ ਹਾਜ਼ਰੀ ਅਤੇ ਉਠਾਏ ਗਏ ਮੁੱਦਿਆਂ ਕਾਰਨ ਇਹ ਮੀਟਿੰਗ ਬਹੁਤ ਸਫਲ ਰਹੀ।