ਮੋਹਾਲੀ, 29 ਨਵੰਬਰ (ਰਾਖਾ ਪ੍ਰਭ ਬਿਉਰੋ ) ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੀ ਨਵੀ ਚੁਣੀ ਸੂਬਾ ਕਮੇਟੀ ਟੀਮ ਦੀ ਪਲੇਠੀ ਮੀਟਿੰਗ ਸੂਬਾ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ ਅਤੇ ਸੂਬਾ ਜਨਰਲ ਸਕੱਤਰ ਫੁੱਮਣ ਸਿੰਘ ਕਾਠਗੜ੍ਹ ਦੀ ਪ੍ਰਧਾਨਗੀ ਹੇਠ ਐਚ ਓ ਡੀ ਦਫਤਰ ਮੋਹਾਲੀ ਵਿਖੇ ਕੀਤੀ ਗੲੀ। ਜਿਸ ਵਿੱਚ ਪੀ ਡਬਲਯੂ ਡੀ ,ਬੀ ਐਡ ਆਰ,ਜਲ ਸਰੋਤ ਸਿੰਚਾਈ ਵਿਭਾਗ,ਡਰੇਨਜ ਵਿਭਾਗ , ਸੀਵਰੇਜ ਬੋਰਡ ਦੇ ਆਗੂਆਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਜੱਥੇਬੰਦੀ ਵਿਚ ਕੰਮ ਕਰਨ ਵਾਲੇ ਤਿੰਨਾ ਵਿੰਗਾ ਦੀਆਂ ਕਮੇਟੀਆਂ ਦਾ ਗਠਨ ਕੀਤਾ ਗਿਆ ਅਤੇ ਗਠਨ ਕੀਤੀਆਂ ਕਮੇਟੀਆਂ ਵੱਲੋਂ ਅਪਣੀਆਂ ਮੰਗਾਂ ਸਬੰਧੀ ਵੱਖ ਵੱਖ ਸੀਨੀਅਰ ਅਧਿਕਾਰੀਆ ਨੂੰ ਮੰਗ ਪੱਤਰ ਦਿੱਤੇ ਜਾਣ ਦਾ ਫੈਸਲਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਫੁੱਮਣ ਸਿੰਘ ਕਾਠਗੜ੍ਹ ਨੇ ਦੱਸਿਆ ਕਿ ਸੀਵਰੇਜ ਬੋਰਡ ਦੇ ਮੁੱਖ ਅਧਿਕਾਰੀਆਂ ਵਿਰੁੱਧ 18 ਦਸੰਬਰ 2024 ਨੂੰ ਚੰਡੀਗੜ ਵਿਖੇ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਮੂਹ ਜ਼ਿਲ੍ਹਿਆਂ ਦੇ ਕੋਟੇ ਨਿਰਧਾਰਤ ਕੀਤੇ ਗੲੇ ਹਨ । ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਆਉਂਦੀਆਂ ਦਰਪੇਸ਼ ਮੁਸ਼ਕਲਾਂ ਨੂੰ ਹੱਲ ਕਰਨ ਲਈ ਅਤੇ ਹੋਰ ਕੲੀ ਅਜੰਡੇ ਪਾਸ ਕੀਤੇ ਗੲੇ ਹਨ। ਉਨ੍ਹਾਂ ਕਿਹਾ ਕਿ ਜੱਥੇਬੰਦੀ ਵੱਲੋਂ ਨਵੇ ਫੰਡਾ ਅਤੇ ਜੱਥੇਬੰਦੀ ਦਾ 2025 ਦਾ ਕੈਲੰਡਰ ਛਪਵਾਉਣ ਬਾਰੇ ਵੀ ਵਿਚਾਰ ਕੀਤੀ ਗੲੀ। ਉਨ੍ਹਾਂ ਦੱਸਿਆ ਕਿ ਜੱਥੇਬੰਦੀ ਵੱਲੋਂ ਐਚ ਓ ਡੀ ਨਾਲ ਮੁਲਾਜ਼ਮ ਮੰਗਾਂ ਸਬੰਧੀ ਦੇਰ ਸ਼ਾਮ ਮੀਟਿੰਗ ਕੀਤੀ ਗਈ ਜੋ ਦੇਰ ਸ਼ਾਮ ਤੱਕ ਚਲੀ।