Home » ਪੰਜਾਬ ਫੋਰੈਸਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਸਰਬਸੰਮਤੀ ਨਾਲ ਹੋਈ ਚੋਣ

ਪੰਜਾਬ ਫੋਰੈਸਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਸਰਬਸੰਮਤੀ ਨਾਲ ਹੋਈ ਚੋਣ

ਸਾਂਝੇ ਫਰੰਟ ਦੇ ਸਮੂਹ ਐਕਸ਼ਨਾਂ ਵਿੱਚ ਭਰਵਾਂ ਸਮਰਥਨ ਦਿੱਤਾ ਜਾਵੇਗਾ : ਆਗੂ

by Rakha Prabh
48 views

ਕੋਟਕਪੂਰਾ 23 ਅਕਤੂਬਰ ( ਲਵਪ੍ਰੀਤ ਸਿੰਘ ਸਿੱਧੂ ) ਪੰਜਾਬ ਫੋਰੈਸਟ ਪੈਨਸ਼ਨਰ ਐਸੋਸੀਏਸ਼ਨ ਫਿਰੋਜ਼ਪੁਰ ਸਰਕਲ ਕਮੇਟੀ ਦੀ ਅਹਿਮ ਮੀਟਿੰਗ ਨਗਰ ਪਾਲਿਕਾ ਪਾਰਕ ਫਰੀਦਕੋਟ ਰੋਡ ਕੋਟਕਪੂਰਾ ਵਿਖੇ ਹੋਈ। ਜਿਸ ਵਿੱਚ ਸੂਬਾ ਪ੍ਰਧਾਨ ਸ਼੍ਰੀ ਜਗਤਾਰ ਸਿੰਘ ਸਰਵਣਾ , ਮੋਹਿੰਦਰ ਸਿੰਘ ਧਾਲੀਵਾਲ ਜਨਰਲ ਸਕੱਤਰ, ਜਗਦੀਪ ਸਿੰਘ ਢਿੱਲੋ ,ਬਲਵਿੰਦਰ ਸਿੰਘ ਸੰਧੂ, ਗੁਰਜੰਗ ਸਿੰਘ , ਬਲਜੀਤ ਸਿੰਘ ਕੰਗ ਆਦਿ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਮੀਟਿੰਗ ਨੂੰ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਣ ਪੈਨਸ਼ਨਰਾਂ ਦੇ ਬਣਦੇ ਸੇਵਾ ਲਾਭ, ਮ੍ਰਿਤਕ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦੇਣ ਸਾਂਝੇ ਫਰੰਟ ਦੇ ਸੰਘਰਸ਼ਾਂ ਵਿੱਚ ਸਹਿਯੋਗ ਦੇਣ ਬਾਰੇ ਵਿਚਾਰ ਵਟਾਂਦਰਾ ਕੀਤਾ ਇਸ । ਇਸ ਮੌਕੇ ਸੁਹਿਰਦ ਸਾਥੀਆਂ ਵੱਲੋ ਤਿਆਰ ਕੀਤੇ ਪੈਨਲ ਅਨੁਸਾਰ ਜਗਤਾਰ ਸਿੰਘ ਸਰਵਨਾ ਫਿਰੋਜ਼ਪੁਰ ਵੱਲੋਂ ਸਰਕਲ ਕਮੇਟੀ ਦੇ ਪ੍ਰਧਾਨ ਗੁਰਜੰਗ ਸਿੰਘ ਸੀਨੀਅਰ ਮੀਤ ਪ੍ਰਧਾਨ , ਬਲਵਿੰਦਰ ਸਿੰਘ ਸੰਧੂ ਅਬੋਹਰ ਮੀਤ ਪ੍ਰਧਾਨ , ਮੋਹਿੰਦਰ ਸਿੰਘ ਧਾਲੀਵਾਲ ਜਨਰਲ ਸਕੱਤਰ ਅਤੇ ਰਸ਼ਪਾਲ ਸਿੰਘ ਬਠਿੰਡਾ ਵਿੱਤ ਸਕੱਤਰ ਚੁਣੇ ਗਏ। ਇਸ ਮੌਕੇ ਚੁਣੇ ਗਏ ਅਹੁਦੇਦਾਰਾਂ ਨੂੰ ਤਾੜੀਆਂ ਨਾਲ਼ ਪਰਵਾਨ ਕੀਤਾ ਗਿਆ ਅਤੇ ਨਵੀਂ ਕਮੇਟੀ ਨੇ ਵਿਸ਼ਵਾਸ਼ ਦਵਾਇਆ ਕਿ ਸਾਂਝੇ ਫਰੰਟ ਦੇ ਸੱਦੇ ਤੇ ਕੀਤੇ ਜਾ ਰਹੇ ਸੰਘਰਸ਼ਾਂ ਵਿੱਚ ਭਰਵਾਂ ਸਹਿਯੋਗ ਦਿੱਤਾ ਗਿਆ।*

Related Articles

Leave a Comment